ਨੈਸ਼ਨਲ ਮੈਂਟਲ ਹੈਲਥ ਕਮਿਸ਼ਨ ਨੇ ਆਪਣੇ ਚੋਟੀ ਦੇ 10 ਸੁਝਾਵਾਂ ਦਾ ਕਈ ਭਾਸ਼ਾਵਾਂ ਵਿੱਚ ਅਨੁਵਾਦ ਕਰ ਦਿੱਤਾ ਹੈ ਜਿਹਨਾਂ ਦੁਆਰਾ ਆਸਟ੍ਰੇਲੀਆ ਦੇ ਭਾਸ਼ਾਈ ਅਤੇ ਸਭਿਆਚਾਰਕ ਵਿਭਿੰਨਤਾ ਵਾਲੇ ਲੋਕ ਕਰੋਨਾਵਾਇਰਸ ਮਹਾਂਮਾਰੀ ਦੌਰਾਨ ਆਪਣੀ ਮਾਨਸਿਕ ਸਿਹਤ ਨੂੰ ਠੀਕ ਰੱਖ ਸਕਦੇ ਹਨ।
ਕਮਿਸ਼ਨ ਦੀ ‘ਗੈਟਿੰਗ ਥਰੂ ਦਿਸ ਟੂਗੈਦਰ’ ਨਾਮੀ ਮੁਹਿੰਮ ਦੇ ਤਹਿਤ ਪੇਸ਼ ਕੀਤੀ ਜਾਣਕਾਰੀ ਦਾ ਅੰਗਰੇਜ਼ੀ ਤੋਂ ਅਲਾਵਾ ਮੈਂਡਰੀਨ, ਅਰਬੀ, ਕੈਂਨਟੋਨੀਜ਼, ਵੀਅਤਨਾਮੀ ਅਤੇ ਹਿੰਦੀ ਵਿੱਚ ਅਨੁਵਾਦ ਕਰਦੇ ਹੋਏ ਇਸ ਨੂੰ ਸੋਸ਼ਲ ਮੀਡੀਆ ਉੱਤੇ ਵੀ ਇਸ ਹਫਤੇ ਸਾਂਝਾ ਕੀਤਾ ਗਿਆ ਹੈ।
ਇਹ ਸੁਨੇਹਾ 20 ਤੋਂ ਵੀ ਜਿਆਦਾ ਮਾਨਸਿਕ ਸਿਹਤ ਮਾਹਰਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਹੈ ਜਿਸ ਵਿੱਚ ਮਾਨਸਿਕ ਸਿਹਤ ਅਤੇ ਤੰਦਰੁਸਤੀ ਨੂੰ ਸੁਧਾਰਨ ਲਈ ਵਿਹਾਰਕ ਸੁਝਾਅ ਪ੍ਰਦਾਨ ਕੀਤੇ ਗਏ ਹਨ।
ਇਸ ਸੁਨੇਹੇ ਦੁਆਰਾ ਮੁਸ਼ਕਲਾਂ ਵਿੱਚ ਫਸੇ ਹੋਏ ਲੋਕਾਂ ਨੂੰ ਮਦਦ ਪ੍ਰਾਪਤ ਕਰਨ ਲਈ ਉਤਸ਼ਾਹਤ ਕੀਤਾ ਗਿਆ ਹੈ ਅਤੇ ਨਾਲ ਹੀ ਕੁੱਝ ਆਦਤਾਂ ਨੂੰ ਬਦਲਣ ਦੇ ਸੁਝਾਅ ਵੀ ਦਿੱਤੇ ਗੲੈ ਹਨ।
ਇਸ ਮੁਹਿੰਮ ਦੇ 10 ਪ੍ਰਮੁੱਖ ਨੁਕਤੇ ਹੇਠ ਅਨੁਸਾਰ ਹਨ:
- ਸਕਰੀਨ ਦੇ ਸਮੇਂ ਨਾਲੋਂ, ਆਪਣੇ ਲਈ ਜਿਆਦਾ ਸਮਾਂ ਕੱਢੋ।
- ਆਪਣੀ ਦੇਖਭਾਲ ਕਰਨ ਨਾਲ ਤੁਸੀਂ ਦੂਜਿਆਂ ਦੀ ਦੇਖਭਾਲ ਵੀ ਕਰ ਸਕਦੇ ਹੋ।
- ਵਿੱਤੀ ਤਣਾਅ ਬਹੁਤ ਵੱਡਾ ਹੁੰਦਾ ਹੈ; ਅੱਜ ਹੀ ਮੁਫਤ ਵਿੱਚ ਮਿਲਣ ਵਾਲੀ ਸਲਾਹ ਹਾਸਲ ਕਰੋ।
- ਆਪਣੀਆਂ ਭਾਵਨਾਵਾਂ ਨੂੰ ਬੋਤਲ ਵਿੱਚ ਬੰਦ ਨਾ ਕਰੋ, ਆਪਣੀਆਂ ਸ਼ਰਾਬਨੋਸ਼ੀ ਦੀਆਂ ਆਦਤਾਂ ਬਦਲੋ।
- ਇੱਕ ਅਜਿਹੀ ਰੂਟੀਨ ਬਣਾਓ ਜੋ ਤੁਹਾਡੇ ਲਈ ਕਾਰਗਰ ਹੋਵੇ।
- ਘਰੇਲੂ ਜਾਂ ਪਰਿਵਾਰਕ ਹਿੰਸਾ ਲਈ ਕੋਈ ਥਾਂ ਨਹੀਂ ਹੈ; ਮਦਦ ਉਪਲੱਬਧ ਹੈ।
- ਤੁਹਾਡਾ ਸਮਰਥਨ ਇੱਕ ਬਦਲਾਆ ਲਿਆ ਸਕਦਾ ਹੈ।
- ਆਪਣੀ ਜਿੰਮੇਵਾਰੀ ਨਿਭਾਓ। ਚੰਗਾ ਕਰਦੇ ਹੋਏ ਚੰਗਾ ਮਹਿਸੂਸ ਕਰੋ।
- ਅਰਾਮ ਕਰਨ ਨੂੰ ਨਿਯਮਤ ਬਣਾਓ।
Chief executive of the National Mental Health Commission, Christine Morgan. Source: AAP
‘ਕੋਵਿਡ-19 ਕਾਰਨ ਪੈਦਾ ਹੋਈ ਇਕੱਲਤਾ ਤੋਂ ਥਕਾਨ ਅਤੇ ਨਿਰਾਸ਼ਾ ਪੈਦਾ ਹੁੰਦੀ ਹੈ। ਸਾਡੀਆਂ ਮਦਦ ਪ੍ਰਦਾਨ ਵਾਲੀਆਂ ਲਾਈਨਾਂ ਨੂੰ 30 – 35% ਬੇਨਤੀਆਂ ਜਿਆਦਾ ਮਿਲ ਰਹੀਆਂ ਹਨ’।
ਕੋਵਿਡ-19 ਸ਼ੁਰੂ ਹੋਣ ਸਮੇਂ ਇਹ ਲੱਗਿਆ ਸੀ ਇਸ ਤੋਂ ਛੇਤੀ ਹੀ ਛੁੱਟਕਾਰਾ ਮਿਲ ਜਾਵੇਗਾ। ਪਰ ਅਜਿਹਾ ਹੁੰਦਾ ਨਜ਼ਰ ਨਹੀ ਆ ਰਿਹਾ।
ਸਿਡਨੀ ਦੇ 19 ਸਾਲਾ ਇਸ ਵਿਅਕਤੀ ਸੀਨਾ ਅਗਮੋਫਿਡ, ਜਿਸ ਦਾ ਪਿਛੋਕੜ ਇਰਾਨ ਤੋਂ ਹੈ, ਦਾ ਕਹਿਣਾ ਹੈ ਹੁਣ ਤਾਂ ਉਸ ਨੂੰ ਇਹੀ ਡਰ ਲੱਗਦਾ ਰਹਿੰਦਾ ਹੈ ਕਿ ਕੀ ਕਦੀ ਸਾਡਾ ਜਨ-ਜੀਵਨ ਪਹਿਲਾਂ ਵਰਗਾ ਹੋਵੇਗਾ ਵੀ ਜਾਂ ਨਹੀਂ?ਸ਼੍ਰੀ ਅਗਮੋਫਿਡ ਵੀ ਇਸ #GettingThroughThisTogether ਮੁਹਿੰਮ ਨਾਲ ਜੁੜਦੇ ਹੋਏ ਆਪਣੇ ਤਣਾਅ ਨੂੰ ਕੁੱਝ ਘੱਟ ਕਰ ਰਹੇ ਹਨ।
Sina Aghamofid lives in Sydney and speaks English and Farsi. Source: Facebook/Sina Aghamofid
‘ਇਸ ਸਮੇਂ ਆਮ ਲੋਕਾਂ ਨੂੰ ਵਿੱਤੀ ਮੁਸ਼ਕਲਾਂ ਦਾ ਸੱਭ ਤੋਂ ਜਿਆਦਾ ਸਾਹਮਣਾ ਕਰਨਾ ਪੈ ਰਿਹਾ ਹੈ’।
‘ਔਰਤਾਂ ਵਾਸਤੇ ਇਹ ਸਮਾਂ ਖਾਸ ਕਰਕੇ ਬਹੁਤ ਔਖਾ ਹੈ ਕਿਉਂਕਿ ਉਹਨਾਂ ਨੂੰ ਹੋਰਨਾਂ ਸਾਰੀਆਂ ਮੁਸ਼ਕਲਾਂ ਦੇ ਨਾਲ ਘਰ ਵੀ ਸੰਭਾਲਣਾ ਹੁੰਦਾ ਹੈ’।
ਸਰਕਾਰਾਂ ਦੀ ਇਸ ਗੱਲ ਕਰਕੇ ਪ੍ਰੋੜਤਾ ਹੁੰਦੀ ਰਹੀ ਹੈ ਕਿ ਉਹਨਾਂ ਨੇ ਕੋਵਿਡ-19 ਮਹਾਂਮਾਰੀ ਬਾਰੇ ਜਾਣਕਾਰੀ ਅੰਗਰੇਜ਼ੀ ਤੋਂ ਅਲਾਵਾ ਹੋਰਨਾਂ ਭਾਸ਼ਾਵਾਂ ਵਿੱਚ ਪ੍ਰਦਾਨ ਨਹੀਂ ਕੀਤੀ।
ਸਿਹਤ ਵਿਭਾਗਾਂ ਵਲੋਂ ਕਿਹਾ ਗਿਆ ਹੈ ਕਿ ਉਹ ਸਿਹਤ ਸਬੰਧੀ ਜਾਣਕਾਰੀਆਂ ਨੂੰ ਵਿਆਪਕ ਭਾਈਚਾਰਿਆਂ ਤੱਕ ਪਹੁੰਚਾਉਣ ਲਈ ਹਰ ਹੀਲਾ ਵਰਤਣਗੇ। ਵਿਕਟੋਰੀਆ ਦੀ ਸਰਕਾਰ ਨੇ ਇਸ ਉਪਰਾਲੇ ਲਈ 14.3 ਮਿਲੀਅਨ ਡਾਲਰ ਵੀ ਰਾਖਵੇਂ ਕਰ ਦਿੱਤੇ ਹਨ।
ਐਸ ਬੀ ਐਸ ਵਲੋਂ ਵੀ ਕੋਵਿਡ-19 ਦੀ ਜਾਣਕਾਰੀ 63 ਭਾਸ਼ਾਵਾਂ ਵਿੱਚ ਪ੍ਰਦਾਨ ਕੀਤੀ ਜਾਂਦੀ ਹੈ - .
ਮਦਦ ਲਈ ਲਾਈਫਲਾਈਨ ਨੂੰ 13 11 14, ਸੂਸਈਡ ਕਾਲਬੈਕ ਨੂੰ 1300 659 467, ਅਤੇ ਕਿਡਸ ਹੈਲਪਲਾਈਨ ਨੂੰ 1800 55 1800 ਉੱਤੇ ਫੋਨ ਕੀਤਾ ਜਾ ਸਕਦਾ ਹੈ।
ਵਧੇਰੇ ਜਾਣਕਾਰੀ ਇਹਨਾਂ ਵੈਬਸਾਈਟਾਂ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ: , and
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ। ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।
ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।
other related stories
‘COVIDSafe app should make way for the Gapple model,’ says an expert