ਧਾਰਾ 48 ਤੋਂ ਪ੍ਰਭਾਵਿਤ ਹਜ਼ਾਰਾਂ ਵੀਜ਼ਾ ਬਿਨੈਕਾਰਾਂ ਲਈ ਰਾਹਤ ਵਜੋਂ ਸੰਘੀ ਸਰਕਾਰ ਨੇ ਆਪਣੇ ਮਾਈਗ੍ਰੇਸ਼ਨ ਨਿਯਮਾਂ ਵਿੱਚ ਸੋਧ ਕੀਤੀ ਹੈ ਤਾਂ ਜੋ ਓਨਸ਼ੋਰ ਸਕਿਲਡ ਬਿਨੈਕਾਰਾਂ ਨੂੰ ਅਰਜ਼ੀਆਂ ਦਾਖਲ ਕਰਨ ਦੀ ਇਜਾਜ਼ਤ ਦਿੱਤੀ ਜਾ ਸਕੇ।
ਸਬਕਲਾਸ 491 - ਹੁਨਰਮੰਦ ਕੰਮ ਖੇਤਰੀ (ਆਰਜ਼ੀ) ਵੀਜ਼ਾ, ਸਬਕਲਾਸ 494 - ਸਕਿਲਡ ਰੁਜ਼ਗਾਰਦਾਤਾ ਸਪਾਂਸਰਡ ਖੇਤਰੀ (ਆਰਜ਼ੀ) ਵੀਜ਼ਾ, ਸਬਕਲਾਸ 190 - ਸਕਿਲਡ ਨਾਮਜ਼ਦ ਵੀਜ਼ਾ, ਉਹ ਤਿੰਨ ਸਬਕਲਾਸਾਂ ਹਨ ਜਿਨ੍ਹਾਂ ਉਤੋਂ ਇਹ ਪਬੰਦੀਆਂ ਹਟਾਈਆਂ ਗਇਆਂ ਹਨ।
ਆਪਣੇ ਸਪੱਸ਼ਟੀਕਰਨ ਵਿੱਚ ਗ੍ਰਹਿ ਮਾਮਲਿਆਂ ਵਿਭਾਗ ਨੇ ਕਿਹਾ ਹੈ ਕਿ ਇਹ ਸੋਧ ਉਹ ਬਿਨੈਕਾਰ ਜੋ ਕੋਵਿਡ-19 ਨਾਲ ਸਬੰਧਤ ਯਾਤਰਾ ਪਾਬੰਦੀਆਂ ਕਾਰਨ ਦੇਸ਼ ਤੋਂ ਬਾਹਰ ਨਹੀਂ ਜਾ ਸਕੇ ਨੂੰ ਓਨਸ਼ੋਰ ਅਰਜ਼ੀ ਪਾਉਣ ਦੀ ਇਜਾਜ਼ਤ ਦਿੰਦੀ ਹੈ।
ਐਡੀਲੇਡ ਸਥਿਤ ਮਾਈਗ੍ਰੇਸ਼ਨ ਏਜੰਟ ਮਾਰਕ ਗਲਾਜ਼ਬਰੂਕ, ਜਿਨਾ ਨੇ ਇਸ ਸੋਧ ਦੀ ਮੰਗ ਕਰਨ ਵਾਲੀ ਇੱਕ ਪਟੀਸ਼ਨ ਦੀ ਅਗਵਾਈ ਕੀਤੀ ਸੀ ਨੇ ਸਰਕਾਰ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਹੈ।
ਉਨ੍ਹਾਂ ਕਿਹਾ ਕਿ " ਇਸ ਬਦਲਾਵ ਕਾਰਣ ਹਾਲਾਤਾਂ ਕਰਕੇ ਮਾਈਗ੍ਰੇਸ਼ਨ ਐਕਟ ਦੀ ਧਾਰਾ 48 ਨਾਲ਼ ਪ੍ਰਭਾਵਿਤ ਹੋਏ ਸਕਿਲਡ ਪ੍ਰਵਾਸੀਆਂ ਨੂੰ ਹੁਣ ਸਬਕਲਾਸ 190, 491 ਜਾਂ 494 ਸਕਿਲਡ ਮਾਈਗ੍ਰੇਸ਼ਨ ਵੀਜ਼ਾ ਲਈ ਓਨਸ਼ੋਰ ਰਹਿ ਕੇ ਅਪਲਾਈ ਕਰਨ ਦਾ ਮੌਕਾ ਮਿਲੇਗਾ।"
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ ਉੱਤੇ ਉਪਲਬਧ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ