ਇਹ ਯੋਜਨਾ ਪਿਛਲੇ ਸਾਲ ਨਵੰਬਰ ਵਿੱਚ ਅਮਰੀਕਾ, ਯੂਕੇ ਅਤੇ ਕਨੈਡਾ ਦੇ ਮੁਕਾਬਲੇ ਆਸਟ੍ਰੇਲੀਆ ਵਿੱਚ ਪ੍ਰਵਾਸੀਆਂ ਲਈ ਇੱਕ ਨਵਾਂ ਸਥਾਈ ਵਿਕਲਪ ਪੇਸ਼ ਕਰਣ ਦੇ ਟੀਚੇ ਨਾਲ਼ ਸ਼ੁਰੂ ਕੀਤੀ ਗਈ ਸੀ। ਦੁਨੀਆਂ ਦੇ ਸੱਬ ਤੋਂ ਹੁਨਰਮੰਦ ਟੈਕਨਾਲੋਜਿਸਟਾਂ ਨੂੰ ਆਸਟ੍ਰੇਲੀਆ ਦੀ ਵਿੱਤੀ ਉਸਾਰੀ ਵਿੱਚ ਸ਼ਾਮਲ ਕਰਣ ਲਈ ਇਹ ਅਹਿਮ ਪ੍ਰੋਗਰਾਮ ਸਿਰਜਿਆ ਗਿਆ ਹੈ।
ਇਸ ਦਾ ਮੁੱਖ ਉਦੇਸ਼ ਸੱਤ ਮਨੋਨੀਤ ‘ਭਵਿੱਖ-ਕੇਂਦ੍ਰਿਤ’ ਸੈਕਟਰਾਂ, ਜਿਵੇਂ ਕੀ ਐਗ-ਟੈਕ, ਮੇਡ-ਟੈਕ, ਫਿਨ-ਟੈਕ, ਅੰਤਰਿਕਸ਼, ਊਰਜਾ ਅਤੇ ਖਣਨ ਤਕਨਾਲੋਜੀ, ਸਾਈਬਰ ਸੁਰੱਖਿਆ ਅਤੇ ਡਾਟਾ ਵਿਗਿਆਨ ਵਿੱਚ ਕੰਮ ਕਰ ਰਹੇ ਉੱਚ ਕੁਸ਼ਲ ਪਰਵਾਸੀਆਂ ਨੂੰ ਆਸਟ੍ਰੇਲੀਆ ਆਕਰਸ਼ਿਤ ਕਰਨਾ ਹੈ।
ਇਸ ਪ੍ਰੋਗਰਾਮ ਅਧੀਨ ਨਾਮਜ਼ਦ ਹੋਣ ਲਈ ਬਿਨੈਕਾਰਾਂ ਨੂੰ ਸਲਾਨਾ 153,600 ਡਾਲਰ ਜਾਂ ਇਸਤੋਂ ਵੱਧ ਤਨਖਾਹ ਕਮਾਉਣ ਦੀ ਸਮਰੱਥਾ ਸਾਬਤ ਕਰਨੀ ਪੈਂਦੀ ਹੈ। ਕੋਰੋਨਵਾਇਰਸ ਮਹਾਂਮਾਰੀ ਦੇ ਬਾਵਜੂਦ ਵੀ ਸਰਕਾਰ ਦੇ 5,000 ਵੀਜ਼ਾ ਦੇਣ ਦੇ ਮਿਥੇ ਟੀਚੇ ਅਧੀਨ, ਪਿੱਛਲੇ ਸੱਤ ਮਹੀਨਿਆਂ ਵਿੱਚ ਹੁਣ ਤੱਕ ਕੁੱਲ 4,109 ਵੀਜ਼ਾ ਦਿੱਤੇ ਜਾ ਚੁੱਕੇ ਹਨ।
ਇਸ ਨੂੰ ਆਸਟ੍ਰੇਲੀਆ ਵਿੱਚ ਸਥਾਈ ਤੌਰ 'ਤੇ ਨਿਵਾਸ ਹਾਸਲ ਕਰਣ ਲਈ' ਸੱਬ ਤੋਂ ਤੇਜ਼ 'ਰਾਹ ਦੱਸਦੇ ਹੋਏ ਇਮੀਗ੍ਰੇਸ਼ਨ ਵਿਭਾਗ ਦੇ ਸਾਬਕਾ ਸੀਨੀਅਰ ਅਧਿਕਾਰੀ ਅਬੁਲ ਰਿਜ਼ਵੀ ਨੇ ਕਿਹਾ ਕਿ ਇਹ ਵੀਜ਼ਾ ਸਿਸਟਮ ਵਿੱਚ ਆਮ ਵੀਜ਼ਾ ਸ਼ਰਤਾਂ ਤੋਂ ਵੱਖਰੇ ਰੱਖੇ ਗਏ ਮਾਪਦੰਡ ਜ਼ਿਆਦਾਤਰ ਪ੍ਰਬੰਧਕੀ ਹਣ।
ਉਨ੍ਹਾਂ ਕਿਹਾ ਕੀ, “ਇਸ ਵਿੱਚ ਉਮਰ ਦਾ ਕੋਈ ਮਾਪਦੰਡ ਨਹੀਂ ਹੈ ਇਸ ਲਈ ਤੁਸੀਂ ਕਿਸੇ ਵੀ ਉਮਰ ਦੇ ਹੋ ਸਕਦੇ ਹੋ, ਇਸਦਾ ਕੋਈ ਰਸਮੀ ਹੁਨਰ ਮੁਲਾਂਕਣ ਨਹੀਂ ਹੈ, ਇਸ ਲਈ ਹੁਨਰਾਂ ਦਾ ਮੁਲਾਂਕਣ ਕਰਨ ਵਾਲਾ ਇਕੱਲਾ ਵਿਅਕਤੀ ਇਮੀਗ੍ਰੇਸ਼ਨ ਅਧਿਕਾਰੀ ਹੈ, ਬਿਨੈਕਾਰ ਨੂੰ ਅੰਗਰੇਜ਼ੀ ਭਾਸ਼ਾ ਦੀ ਪ੍ਰੀਖਿਆ ਵੀ ਨਹੀਂ ਦੇਣੀ ਪੈਂਦੀ ਅਤੇ ਆਮ ਤੌਰ 'ਤੇ ਪ੍ਰਵਾਸ ਦੇਣ ਦਾ ਫ਼ੈਸਲਾ ਕੁੱਝ ਕੂ ਹਫ਼ਤਿਆਂ ਦੇ ਅੰਦਰ ਲੈ ਲਿਆ ਜਾਂਦਾ ਹੈ।"
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਰਾਜ ਜਾਂ ਪ੍ਰਦੇਸ਼ ਦੀ ਵੈਬਸਾਈਟ ਤੋਂ ਲੈ ਸਕਦੇ ਹੋ।
ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ sbs.com.au/coronavirus ਉੱਤੇ ਉਪਲਬਧ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।