ਇਸ ਨਾਗਰਿਕਤਾ ਕਾਨੂੰਨ ਤਹਿਤ ਉਹਨਾਂ ਬੌਧੀ, ਕਰਿਸਚਿਅਨ, ਹਿੰਦੂ, ਜੈਨ, ਪਾਰਸੀ ਅਤੇ ਸਿੱਖ ਧਰਮ ਦੇ ਲੋਕਾਂ ਨੂੰ ਨਾਗਰਿਕਤਾ ਪ੍ਰਦਾਨ ਕੀਤੀ ਜਾਣੀ ਹੈ ਜੋ ਕਿ ਸਾਲ 2015 ਤੋਂ ਪਹਿਲਾਂ ਬੰਗਲਾਦੇਸ਼, ਪਾਕਿਸਤਾਨ ਜਾਂ ਅਫਗਾਨਿਸਤਾਨ ਤੋਂ ਭਾਰਤ ਵਿੱਚ ਪ੍ਰਵਾਸ ਕਰ ਕੇ ਆਏ ਸਨ।
ਪ੍ਰਦਰਸ਼ਨਕਾਰੀਆਂ ਵਲੋਂ ਇਸ ਬਿਲ ਦਾ ਵਿਰੋਧ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਉਹਨਾਂ ਮੁਤਾਬਕ ਇਸ ਨਾਲ ਭਾਰਤ ਵਿੱਚ ਪ੍ਰਵਾਸ ਕਰਕੇ ਆਉਣ ਵਾਲਿਆਂ ਦੀ ਗਿਣਤੀ ਬਹੁਤ ਤੇਜੀ ਨਾਲ ਵਧ ਜਾਵੇਗੀ।
ਕਈਆਂ ਵਲੋਂ ਇਸ ਬਿਲ ਦਾ ਵਿਰੋਧ ਇਸ ਕਰਕੇ ਵੀ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਨਾਲ ਧਰਮ ਨਿਰਪੇਖ ਭਾਰਤੀ ਸੰਵਿਧਾਨ ਦੇ ਉਲਟ, ਮੁਸਲਮਾਨਾਂ ਨੂੰ ਇਸ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ।ਗੁਹਾਟੀ ਮੈਡੀਕਲ ਕਾਲਜ ਹਸਪਤਾਲ ਤੋਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਦੋ ਲੋਕਾਂ ਦੀ ਗੋਲੀਆਂ ਲਗਣ ਨਾਲ ਮੌਤ ਹੋ ਗਈ ਹੈ ਅਤੇ 11 ਹੋਰ ਜਖਮੀ ਹੋਏ ਹਨ।
Students protest against the Citizenship Amendment Bill in Guwahati, Assam, India Source: AAP
ਅਸਾਮ ਵਿੱਚ ਅਜਿਹੇ ਹਾਲਾਤ ਉਸ ਸਮੇਂ ਪੈਦਾ ਹੋਏ ਹਨ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਜਪਾਨੀ ਪ੍ਰਧਾਨ ਮੰਤਰੀ ਸ਼ਿੰਜ਼ੋ ਐਬੇ ਦੇ ਸਨਮਾਨ ਵਿੱਚ ਇੱਕ ਬੈਠਕ ਅਸਾਮ ਵਿੱਚ ਇਸ ਲਈ ਰੱਖੀ ਗਈ ਹੈ ਤਾਂ ਕਿ ਭਾਰਤ ਦੀ ਵਿਭਿੰਨਤਾ ਦਾ ਪ੍ਰਦਰਸ਼ਨ ਹੋ ਸਕੇ।
ਭਾਰਤੀ ਵਿਦੇਸ਼ ਮੰਤਰਾਲੇ ਦੇ ਇਕ ਵਕਤਾ ਵਲੋਂ ਕਿਹਾ ਗਿਆ ਹੈ ਕਿ ਇਹਨਾਂ ਹਾਲਾਤਾਂ ਦੇ ਮੱਦੇਨਜ਼ਰ ਹੋ ਸਕਦਾ ਹੈ ਕਿ ਬੈਠਕ ਨੂੰ ਕਿਸੇ ਹੋਰ ਜਗਾ ਤਬਦੀਲ ਕਰਨਾ ਪਵੇ।
ਸ਼੍ਰੀ ਮੋਦੀ ਵਲੋਂ ਅਸਾਮ ਦੇ ਲੋਕਾਂ ਨੂੰ ਸ਼ਾਤੀ ਬਣਾਈ ਰਖਣ ਦੀ ਅਪੀਲ ਕੀਤੀ ਗਈ ਹੈ।
‘ਮੈਂ ਤੁਹਾਨੂੰ ਯਕੀਨ ਦਵਾਉਂਦਾ ਹਾਂ ਕਿ ਤੁਹਾਡੇ ਹੱਕ, ਪਹਿਚਾਣ ਅਤੇ ਸਭਿਆਚਾਰ ਨੂੰ ਕੋਈ ਨਹੀਂ ਖੋਹੇਗਾ। ਇਹ ਇਸੀ ਤਰਾਂ ਪ੍ਰਫੁਲਤ ਹੁੰਦੇ ਰਹਿਣਗੇ’, ਸ਼੍ਰੀ ਮੋਦੀ ਨੇ ਕਿਹਾ।ਭਾਰਤੀ ਏਅਰ ਫੋਰਸ ਦੇ ਨਾਲ ਜੁੜਦੇ ਸ਼ਹਿਰ ਚਬੂਆ ਵਿੱਚ ਲੋਕਾਂ ਨੇ ਸਰਕਾਰੀ ਇਮਾਰਤਾਂ, ਜਿਨਾਂ ਵਿੱਚ ਇੱਕ ਪੋਸਟ ਆਫਿਸ ਅਤੇ ਪੁਲਿਸ ਥਾਣਾ ਵੀ ਸ਼ਾਮਲ ਹੈ, ਨੂੰ ਅੱਗ ਲਾ ਦਿੱਤੀ।
Indian Prime Minister Narendra Modi. Source: AAP
ਇਸੀ ਤਰਾਂ ਪ੍ਰਦਰਸ਼ਨਕਾਰੀਆਂ ਨੇ ਭਾਰਤੀ ਜਨਤਾ ਪਾਰਟੀ ਦੀ ਇੱਕ ਵਕੀਲ ਦੇ ਘਰ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ।
ਚਾਰ ਰੇਲਵੇ ਸਟੇਸ਼ਨਾਂ ਤੇ ਵੀ ਭਾਰੀ ਨੁਕਸਾਨ ਪਹੁੰਚਾਏ ਗਏ ਅਤੇ ਅੱਗਾਂ ਲਾਉਣ ਦੇ ਵੀ ਯਤਨ ਕੀਤੇ ਗਏ। ਇਸ ਕਾਰਨ ਕਈ ਰੇਲ ਸੇਵਾਵਾਂ ਨੂੰ ਰੱਦ ਕਰਨਾ ਪਿਆ ਹੈ।
ਭਾਰਤੀ ਹਵਾਈ ਸੇਵਾਵਾਂ ਪ੍ਰਦਾਨ ਕਰਨ ਵਾਲੀ ਕੰਪਨੀ ਇੰਡੀਗੋ ਨੇ ਕਿਹਾ ਹੈ ਕਿ ਇਹਨਾਂ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਉਹ ਆਪਣੀਆਂ ਕਈ ਉਡਾਣਾਂ ਰੱਦ ਕਰ ਰਹੀ ਹੈ।ਗੁਹਾਟੀ ਵਿੱਚ ਮਾਸਟਰਸ ਪੜ ਰਹੇ ਨਿਹਾਲ ਜੈਨ ਨੇ ਕਿਹਾ ਹੈ ਕਿ, ‘ਇਹ ਪ੍ਰਦਰਸ਼ਨ ਇਕ ਅਚਨਚੇਤ ਹੋਣ ਵਾਲੀ ਪ੍ਰਤੀਕਿਰਿਆ ਹੈ’।
Assam police women patrol during a curfew in Gauhati, India. Source: AAP
‘ਪਹਿਲਾਂ ਸਰਕਾਰ ਵਲੋਂ ਕਿਹਾ ਜਾ ਰਿਹਾ ਸੀ ਕਿ ਭਾਰਤ ਵਿੱਚ ਬਹੁਤ ਜਿਆਦਾ ਗੈਰਕਾਨੂੰਨੀ ਪ੍ਰਵਾਸੀ ਆ ਚੁੱਕੇ ਹਨ ਅਤੇ ਉਹਨਾਂ ਨੂੰ ਵਾਪਸ ਭੇਜਣਾ ਹੋਵੇਗਾ। ਪਰ ਹੁਣ ਇਸ ਕਾਨੂੰਨ ਨੂੰ ਲਾਗੂ ਕਰਦੇ ਹੋਏ ਇਹਨਾਂ ਹੀ ਪ੍ਰਵਾਸੀਆਂ ਨੂੰ ਨਾਗਰਿਕਤਾ ਪ੍ਰਦਾਨ ਕੀਤੀ ਜਾ ਰਹੀ ਹੈ’।
ਅਸਾਮ ਦੇ ਦੱਸ ਸ਼ਹਿਰਾਂ ਵਿੱਚ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ ਅਤੇ ਭਾਰੀ ਫੋਰਸ ਸਦਦੇ ਹੋਏ ਸ਼ਾਤੀ ਬਨਾਉਣ ਦੇ ਯਤਨ ਕੀਤੇ ਜਾ ਰਹੇ ਹਨ।
ਹਾਲਾਤਾਂ ਦੇ ਹੋਰ ਵਿਗੜਨ ਦੇ ਡਰੋਂ ਰਾਜ ਦੀ ਰਾਜਧਾਨੀ ਗੁਹਾਟੀ ਦੇ ਕਈ ਹਿਸਿਆਂ ਸਮੇਤ ਨਾਲ ਲਗਦੇ ਰਾਜ ਮੇਘਾਲਿਆ ਦੇ ਕਈ ਹਿਸਿਆਂ ਵਿੱਚ ਵੀ ਕਰਫਿਊ ਲਗਾ ਦਿੱਤਾ ਗਿਆ ਸੀ।
ਇਹਨਾਂ ਨਵੇਂ ਕਾਨੂੰਨਾਂ ਨੂੰ ਹਿੰਦੂ ਪੱਖੀ ਹੋਣ ਦਾ ਨਾਮ ਦਿੱਤਾ ਜਾ ਰਿਹਾ ਹੈ ਜਿਸ ਦੁਆਰਾ ਭਾਰਤ ਦੀ ਸਭ ਤੋਂ ਵੱਡੀ ਬਹੁ-ਗਿਣਤੀ ਮੁਸਲਮ ਭਾਈਚਾਰੇ ਨਾਲ ਧੱਕਾ ਹੋ ਸਦਕਾ ਹੈ।
ਭਾਰਤ ਸਰਕਾਰ ਦਾ ਕਹਿਣਾ ਹੈ ਕਿ ਇਸ ਕਾਨੂੰਨ ਨਾਲ ਜਿਹੜਾ ਨਾਗਰਿਕਤਾ ਰਜਿਸਟਰ ਹੋਂਦ ਵਿੱਚ ਆਏਗਾ, ਉਸ ਦੁਆਰਾ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਇਹ ਸਾਬਤ ਕਰਨਾ ਹੋਵੇਗਾ ਕਿ ਉਹ ਮੂਲ ਰੂਪ ਵਿੱਚ ਭਾਰਤੀ ਬਸ਼ਿੰਦੇ ਹਨ ਨਾ ਕਿ ਪ੍ਰਵਾਸ ਕਰਕੇ ਉੱਥੇ ਆਏ ਹਨ।
ਜਦਕਿ ਬਾਕੀ ਦੇ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਵਾਸਤੇ ਨਾਗਰਿਕਤਾ ਦਾ ਰਾਹ ਸਿੱਧਾ ਅਤੇ ਸਰਲ ਹੋਵੇਗਾ।