ਪ੍ਰੀਮਿਅਰ ਜਸਿੰਟਾ ਐਲਨ ਵੱਲੋਂ ਮੈਲਬੌਰਨ ਪ੍ਰੈੱਸ ਕਲੱਬ ਤੋਂ ਇੱਕ ਘੋਸ਼ਣਾ ਕੀਤੀ ਗਈ। ਉਹਨਾਂ ਕਿਹਾ ਕਿ ਸਰਕਾਰ ਦੀ ਮੌਜੂਦਾ ਪ੍ਰਣਾਲੀ ਨੂੰ ਠੀਕ ਕਰਨ ਲਈ ਉਹਨਾਂ ਨੇ ਇੱਕ ਬਲੌਕ ਉੱਤੇ ਹੋਰ ਘਰ ਬਣਾਉਣ ਦੀ ਪ੍ਰਕਿਰਿਆ ਨੂੰ ਆਸਾਨ ਕਰਨ ਦਾ ਟੀਚਾ ਮਿੱਥਿਆ ਹੈ। ਇਸ ਲਈ ਸਰਕਾਰ ਵੱਲੋਂ ਵਿਕਟੋਰੀਆ ਵਿੱਚ ਬਲੌਕ ਦੇ ਉਪ-ਵਿਭਾਜਨਾਂ ਦੀ ਪ੍ਰਕਿਰਿਆ ਨੂੰ ਆਸਾਨ ਕਰਨ ਲਈ ਤੁਰੰਤ ਸਮੀਖਿਆ ਸ਼ੁਰੂ ਕੀਤੀ ਜਾਵੇਗੀ।
ਇਹ ਸਮੀਖਿਆ ਜਾਂਚ ਕਰੇਗੀ ਕਿ ਕਿਵੇਂ ਯੋਜਨਾਬੰਦੀ ਅਤੇ ਬਿਲਡਿੰਗ ਪ੍ਰਣਾਲੀ ਨੂੰ ਸੁਚਾਰੂ ਬਣਾਇਆ ਜਾ ਸਕੇ ਤਾਂ ਜੋ ਵਿਕਟੋਰੀਆਂ ਵਾਸੀਆਂ ਨੂੰ ਇੱਕ ਹੋਰ ਘਰ ਨਾਲ ਜੋੜਨ, ਦੋ ਨਵੇਂ ਘਰ ਬਣਾਉਣ ਜਾਂ ਇੱਕ ਬਲੌਕ ਨੂੰ ਦੋ ਲੌਟਾਂ ਵਿੱਚ ਵੰਡਣਾ ਆਸਾਨ ਹੋ ਸਕੇ।
ਇਸ ਸਮੀਖਿਆ ਵਿੱਚ ਉਪ-ਵਿਭਾਜਨ ਦਾ ਸਮਾਂ 60 ਦਿਨਾਂ ਤੋਂ ਘਟਾ ਕੇ 10 ਦਿਨ ਕਰਨ ਦਾ ਵਿਕਲਪ, ਕਿਸੇ ਮਾਪਦੰਡ ਦੇ ਅਧਾਰਿਤ ਪਲੈਨਿੰਗ ਪਰਮਿਟ ਦੇਣ ਤੋਂ ਛੋਟ ਜਾਂ ਫਿਰ ਪਲੈਨਿੰਗ ਪਰਮਿਟ ਦੀ ਲੋੜ ਨੂੰ ਹੀ ਖਤਮ ਕਰਨ ਦਾ ਵਿਕਲਪ ਸ਼ਾਮਲ ਕੀਤਾ ਗਿਆ ਹੈ।
Victorian Premier Jacinta Allan. Source: AAP / JOEL CARRETT/AAPIMAGE
ਇਹ ਯਕੀਨੀ ਬਣਾਉਣ ਲਈ ਕਿ ਇਹਨਾਂ ਤਬਦੀਲੀਆਂ ਨੂੰ ਸਹੀ ਢੰਗ ਨਾਲ ਵਰਤੋਂ ਵਿੱਚ ਲਿਆਂਦਾ ਜਾ ਸਕੇ ਇਸ ਲਈ ਸਰਕਾਰ ਉਦਯੋਗਾਂ ਨਾਲ ਸਲਾਹ-ਮਸ਼ਵਰਾ ਕਰੇਗੀ ਅਤੇ ਅਪ੍ਰੈਲ 2025 ਤੱਕ ਸੁਧਾਰਾਂ ਨੂੰ ਲਾਗੂ ਕਰਨ ਦੇ ਉਦੇਸ਼ ਨਾਲ ਅੰਤਿਮ ਵਿਕਲਪਾਂ 'ਤੇ ਵਿਚਾਰ ਕਰੇਗੀ।
ਇਹ ਫੈਸਲਾ ਸਰਕਾਰ ਦੁਆਰਾ 2023 ਦੇ ਅਖੀਰ ਵਿੱਚ ਪੇਸ਼ ਕੀਤੇ ਗਏ ਨਿਯਮਾਂ ਵਿੱਚ ਬਦਲਾਅ ਦੇ ਬਾਅਦ ਲਿਆ ਗਿਆ ਹੈ, ਜਿਸ ਨਾਲ ਘਰ ਦੇ ਮਾਲਕਾਂ ਨੂੰ ਯੋਜਨਾਬੰਦੀ ਪਰਮਿਟ ਤੋਂ ਬਿਨਾਂ ਗ੍ਰੈਨੀ ਫਲੈਟ ਵਰਗੇ ਛੋਟੇ ਦੂਜੇ ਘਰ ਬਣਾਉਣ ਦੀ ਇਜਾਜ਼ਤ ਦਿੱਤੀ ਗਈ ਹੈ।
ਘਰਾਂ ਅਤੇ ਹੋਰ ਮੌਕੇ ਲਈ ਸਰਕਾਰ ਦੀਆਂ ਹੋਰ ਯੋਜਨਾਵਾਂ ਬਾਰੇ ਪੜ੍ਹਨ ਲਈ, vic.gov.au/more-homes 'ਤੇ ਜਾਓ।
ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।