ਕੋਵਿਡ-19 ਟੀਕਾਕਰਣ ਪ੍ਰੋਗਰਾਮ ਦੀ ਸਫ਼ਲਤਾ 'ਤੇ ਨਿਰਭਰ ਹੈ ਅੰਤਰਰਾਸ਼ਟਰੀ ਆਵਾਜਾਈ ਦਾ ਮੁੜ ਖੁਲਣਾ: ਸਕਾਟ ਮੌਰਿਸਨ

ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਕਿਹਾ ਹੈ ਕਿ ਕਰੋਨਾਵਾਇਰਸ ਵਿਰੁੱਧ ਵਿਆਪਕ ਟੀਕਾਕਰਨ ਦੀ ਭਵਿੱਖ ਵਿੱਚ ਦੇਸ਼ ਦੀਆਂ ਅੰਤਰਰਾਸ਼ਟਰੀ ਸਰਹੱਦਾਂ ਦੇ ਮੁੜ ਖੁੱਲ੍ਹਣ ਵਿੱਚ ਅਹਿਮ ਭੂਮਿਕਾ ਹੋਵੇਗੀ। ਬਾਹਰ ਦੇਸ਼ਾਂ ਵਿੱਚ ਫ਼ਸੇ ਅਸਥਾਈ ਵੀਜ਼ਾ ਧਾਰਕਾਂ ਲਈ ਵਾਪਸੀ ਦਾ ਰਾਹ ਖੁਲ੍ਹਣਾ ਉਸ ਸਰੋਤ ਦੇਸ਼ ਵਿੱਚ ਟੀਕਾਕਰਣ ਪ੍ਰੋਗਰਾਮ ਦੀ ਸਫ਼ਲਤਾ 'ਤੇ ਨਿਰਭਰ ਰਹੇਗਾ।

International borders

Can coronavirus vaccines reopen international borders? Source: Getty Images/Stefan Cristian Cioata

ਹਜ਼ਾਰਾਂ ਫਰੰਟਲਾਈਨ ਕਰਮਚਾਰੀਆਂ ਨੂੰ ਕਰੋਨਾਵਾਇਰਸ ਵੈਕਸੀਨ ਦਾ ਟੀਕਾ ਲਵਾਉਣ ਦੀ ਪ੍ਰਕ੍ਰਿਆ ਸ਼ੁਰੂ ਹੋ ਗਈ ਹੈ ਅਤੇ ਸਰਕਾਰ ਨੇ ਅਕਤੂਬਰ ਤੱਕ ਲੋਕਾਂ ਦੀ ਵੱਡੀ ਬਹੁਗਿਣਤੀ ਦਾ ਟੀਕਾਕਰਨ ਕਰਨ ਦਾ ਟੀਚਾ ਮਿਥਿਆ ਹੈ।

ਦੇਸ਼-ਵਿਆਪੀ ਟੀਕਾਕਰਨ ਮੁਹਿੰਮ ਦੀ ਸਫ਼ਲਤਾ ਨੂੰ ਸਰਹਦੀ ਪਾਬੰਦੀਆਂ ਹਟਾਉਣ ਅਤੇ ਜੀਵਨ ਨੂੰ ਪਹਿਲਾਂ ਵਰਗਾ ਬਣਾਉਣ ਦਾ ਅਧਾਰ ਦਸਿਆ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ, "ਮੈਨੂੰ ਪੂਰਾ ਵਿਸ਼ਵਾਸ ਹੈ ਕਿ ਜਿਵੇਂ ਹੀ ਟੀਕਾਕਰਣ ਦੀ ਪ੍ਰਕਿਰਿਆ ਅੱਗੇ ਵਧੇਗੀ ਅਸੀਂ ਮਹੱਤਵਪੂਰਣ ਤਬਦੀਲੀਆਂ ਲਿਆ ਸਕਾਂਗੇ "

ਸ੍ਰੀ ਮੌਰਿਸਨ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਆਪਣੇ ਤਾਜ਼ਾ ਫੋਨ ਕਾਲ ਦਾ ਜ਼ਿਕਰ ਕਰਦਿਆਂ ਕਿਹਾ ਕਿ ਆਸਟ੍ਰੇਲੀਆ ਦੀਆਂ ਅੰਤਰਰਾਸ਼ਟਰੀ ਯਾਤਰਾ ਪਾਬੰਦੀਆਂ ਨੂੰ ਹਟਾਉਣ ਦਾ ਫ਼ੈਸਲਾ ਸਰੋਤ ਦੇਸ਼ਾਂ ਦੇ ਟੀਕਾਕਰਣ ਪ੍ਰੋਗਰਾਮਾਂ ਦੀ ਸਫ਼ਲਤਾ ਉੱਤੇ ਵੀ ਨਿਰਭਰ ਕਰੇਗਾ ਜਿਵੇਂ ਕਿ ਭਾਰਤ ਵਰਗੇ ਦੇਸ਼ ਜਿੱਥੇ 8.4 ਮਿਲੀਅਨ ਤੋਂ ਵੱਧ ਲੋਕ ਪਹਿਲਾਂ ਹੀ ਟੀਕੇ ਲਵਾ ਚੁੱਕੇ ਹਨ।

ਪਰ ਮਾਹਰਾਂ ਨੇ ਇਸ ਮਸਲੇ ਉੱਤੇ ਚੇਤਾਵਨੀ ਦਿੰਦੇ ਕਿਹਾ ਕਿ ਅੰਤਰਰਾਸ਼ਟਰੀ ਆਵਾਜਾਈ ਦੀ ਸ਼ੁਰੂਆਤ ਕਈ ਗੁੰਝਲਦਾਰ ਅਤੇ ਬਾਹਰੀ ਕਾਰਕਾਂ ਜਿਵੇਂ ਕਿ ਦੂਸਰੇ ਦੇਸ਼ਾਂ ਦੇ ਟੀਕਾਕਰਣ ਪ੍ਰੋਗਰਾਮ ਦੀ ਸਮਰੱਥਾ ਅਤੇ ਪ੍ਰਕਿਰਿਆ ਅਤੇ ਇਨ੍ਹਾਂ ਦੇਸ਼ਾਂ ਵਿਚਾਲੇ ਆਪਸੀ ਸੰਬੰਧਾਂ ਅਤੇ ਸਹਿਯੋਗ 'ਤੇ ਵੀ ਨਿਰਭਰ ਹੈ।

ਫੇਸਬੁੱਕ ਨੇ ਖ਼ਬਰਾਂ ਦੇ ਪਸਾਰ ਨੂੰ ਰੋਕ ਦਿੱਤਾ ਹੈ। ਕਿਰਪਾ ਕਰਕੇ ਐਸ ਬੀ ਐਸ ਪੰਜਾਬੀ ਦੀ  ਨੂੰ ਬੁੱਕਮਾਰਕ ਕਰੋ ਅਤੇ  ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ  'ਤੇ ਵੀ ਫ਼ਾਲੋ ਕਰ ਸਕਦੇ ਹੋ। 

Share

Published

Updated

By Avneet Arora, Ravdeep Singh


Share this with family and friends