ਵਿਸ਼ਲੇਸ਼ਕਾਂ ਮੁਤਾਬਕ ਕੋਵਿਡ-19 ਕਾਲ ਵਿੱਚ ਸਿਰਫ ਪ੍ਰਵਾਸ ‘ਤੇ ਰੋਕ ਹੀ ਨਹੀਂ ਬਲਕਿ ਵੱਡੇ ਪੱਧਰ ‘ਤੇ ਵਿੱਤੀ ਉਤਸ਼ਾਹ ਅਤੇ ਢਿੱਲੀ ਮੁਦਰਾ ਨੀਤੀ ਨੇ ਵੀ ਘੱਟ ਬੇਰੁਜ਼ਗਾਰੀ ਦਰਾਂ ਵਿੱਚ ਯੋਗਦਾਨ ਪਾਇਆ ਹੈ।
ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਮੁਤਾਬਕ ਬੇਰੁਜ਼ਗਾਰੀ ਦਰ 3.9 ਫੀਸਦ ਦੇ ਹੇਠਲੇ ਪੱਧਰ ਉੱਤੇ ਟਿਕੀ ਹੋਈ ਹੈ।
ਪਰ ਸਵਾਲ ਇਹ ਹੈ ਕਿ ਕੀ ਇਹ ਨਤੀਜੇ ਮਹਾਂਮਾਰੀ ਦੌਰਾਨ ਪ੍ਰਵਾਸ ਉੱਤੇ ਰੋਕ ਲੱਗਣ ਕਾਰਨ ਆਏ ਹਨ?
ਇਸ ਉੱਤੇ ਏ.ਅੇਨ.ਯੂ ਦੇ ਕਰਾਅਫੋਰਡ ਸਕੂਲ ਆਫ ਪਬਲਿਕ ਪਾਲਿਸੀ ‘ਚ ਟੈਕਸ ਐਂਡ ਟਰਾਂਸਫਰ ਪਾਲਿਸੀ ਇੰਸਟੀਟਿਊਟ ਦੇ ਡਾਇਰੈਕਟਰ ਪ੍ਰੋਫੈਸਰ ਰਾਬਰਟ ਬ੍ਰਿਊਨਿਗ ਨੇ ਐੱਸਬੀਐਸ ਨਿਊਜ਼ ਨੂੰ ਦੱਸਿਆ ਕਿ ਪ੍ਰਵਾਸ ਦੀ ਘਾਟ ਨੇ ਇਸ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
ਉਨ੍ਹਾਂ ਕਿਹਾ ਕਿ ਆਸਟ੍ਰੇਲੀਆ ‘ਚ ਆਉਣ ਵਾਲੇ ਕਾਮਿਆਂ ਦੀ ਗਿਣਤੀ ਕਾਫੀ ਘੱਟ ਗਈ ਹੈ ਜਿਸ ਕਾਰਨ ਆਰਥਿਕਤਾ ਦੇ ਵੱਖ-ਵੱਖ ਹਿੱਸਿਆਂ ਵਿੱਚ ਕਾਮਿਆਂ ਦੀ ਵੱਡੀ ਕਮੀ ਪੈਦਾ ਹੋ ਗਈ ਹੈ।
ਦੱਸਣਯੋਗ ਹੈ ਕਿ ਮਹਾਂਮਾਰੀ ਦੌਰਾਨ ਬੇਰੁਜ਼ਗਾਰੀ ਦੀ ਦਰ ਜੁਲਾਈ 2020 ਵਿੱਚ 7.5 ਪ੍ਰਤੀਸ਼ਤ ਦੇ ਉੱਚੇ ਪੱਧਰ ‘ਤੇ ਸੀ ਜੋ ਕਿ ਲਗਾਤਾਰ ਘੱਟਦਿਆਂ ਇਸ ਸਾਲ ਫਰਵਰੀ ਵਿੱਚ ਪਹਿਲੀ ਵਾਰ 4 ਪ੍ਰਤੀਸ਼ਤ ਦੇ ਅੰਕੜੇ ‘ਤੇ ਪਹੁੰਚ ਗਈ ਹੈ।
ਅੰਤਰਰਾਸ਼ਟਰੀ ਸਰਹੱਦਾਂ ਬੰਦ ਹੋਣ ਕਾਰਨ 2020-21 ਵਿੱਚ ਆਸਟ੍ਰੇਲੀਆ ‘ਚ ਆਉਣ ਵਾਲਿਆਂ ਦੇ ਉਲਟ ਜਾਣ ਵਾਲਿਆਂ ਦੀ ਗਿਣਤੀ 89,900 ਵੱਧ ਗਈ ਸੀ। ਇਸਦੇ ਨਤੀਜੇ ਵਜੋਂ ਕਾਮਿਆਂ ਦੀ ਵੱਡੀ ਘਾਟ ਪੈਦਾ ਹੋ ਗਈ।
ਪਰ ਪ੍ਰੋਫੈਸਰ ਬ੍ਰਿਊਨਿਗ ਦਾ ਕਹਿਣਾ ਹੈ ਕਿ ਕੋਵਿਡ-19 ਸਮੇਂ ਜੋ ਨੌਕਰੀਆਂ ਪ੍ਰਵਾਸੀਆਂ ਵੱਲੋਂ ਭਰੀਆਂ ਜਾ ਸਕਦੀਆਂ ਸਨ ਉਨ੍ਹਾਂ ‘ਤੇ ਕੰਮ ਕਰਨ ਦੀ ਇੱਛਾ ਰੱਖਣ ਵਾਲੇ ਲੋਕ ਬਹੁਤ ਘੱਟ ਸਨ ਅਤੇ ਜ਼ਿਆਦਤਰ ਧਿਆਨ ਸਿਰਫ ਹੋਸਪਿਟੈਲਿਟੀ ਵਰਗੇ ਖੇਤਰਾਂ ‘ਤੇ ਹੀ ਕੇਂਦਰਿਤ ਕੀਤਾ ਗਿਆ ਸੀ।ਗ੍ਰੈਟਨ ਇੰਸਟੀਟਿਊਟ ਦੇ ਅਰਥਸ਼ਾਸਤਰੀ ਬੈਂਡਨ ਕੋਟਸ ਮੁਤਾਬਕ ਆਸਟ੍ਰੇਲੀਆ ਦੀਆਂ ਸਰਹੱਦਾਂ ਬੰਦ ਹੋਣ ਨਾਲ ਬੇਰੁਜ਼ਗਾਰੀ ਦਰਾਂ ‘ਤੇ ਨਾਮਾਤਰ ਪ੍ਰਭਾਵ ਪਿਆ ਹੈ। ਉਨ੍ਹਾਂ ਮੁਤਾਬਕ ਆਰਥਿਕ ਉਤੇਜਨਾ ਇਸ ਲਈ ਵਧੇਰੇ ਜ਼ਿੰਮੇਵਾਰ ਹੈ।
Some 89,900 more people left than arrived in Australia in 2020-21 because of the international border closure. Source: AAP / Bianca de Marchi
ਉਨ੍ਹਾਂ ਮੁਤਾਬਕ ਪ੍ਰਵਾਸ ਵਾਪਸ ਆਉਣ ‘ਤੇ ਲੇਬਰ ਦੀ ਘਾਟ ‘ਚ ਕੁੱਝ ਕਮੀਆਂ ਪੂਰੀਆਂ ਹੋ ਸਕਦੀਆਂ ਹਨ ਪਰ ਇਸਦਾ ਆਸਟ੍ਰੇਲੀਆਈ ਲੋਕਾਂ ਲਈ ਤਨਖ਼ਾਹਾਂ ਜਾਂ ਰੁਜ਼ਗਾਰ ‘ਤੇ ਕੋਈ ਵੱਡਾ ਅਸਰ ਪੈਣ ਦੀ ਉਮੀਦ ਨਹੀਂ ਹੈ।
ਪ੍ਰਵਾਸ ਵੱਧਣ ਨਾਲ ਕਿਰਤ ਦੀ ਮੰਗ ਅਤੇ ਕਿਰਤ ਦੀ ਸਪਲਾਈ ਦੋਵਾਂ ਵਿੱਚ ਵਾਧਾ ਹੁੰਦਾ ਹੈ ਕਿਉਂਕਿ ਨਵੇਂ ਆਉਣ ਵਾਲੇ ਲੋਕ ਆਮ ਤੌਰ ‘ਤੇ ਆਸਟ੍ਰੇਲੀਆਈ ਲੋਕਾਂ ਨਾਲੋਂ ਵਧੇਰੇ ਰੇਟ ‘ਤੇ ਚੀਜ਼ਾਂ ਅਤੇ ਸੇਵਾਵਾਂ ਦੀ ਖ਼ਪਤ ਕਰਦੇ ਹਨ ਜਿਸ ਨਾਲ ਬਾਜ਼ਾਰ ਵਿੱਚ ਮੰਗ ਵੱਧਦੀ ਹੈ।
ਇਸ ਵਿੱਤੀ ਸਾਲ ਵਿੱਚ ਪ੍ਰਵਾਸ ਪਰੋਗਰਾਮ ਨੂੰ ਮੁੜ ਤੋਂ ਮਜਬੂਤ ਕਰਨ ਲਈ 41,000 ਲੋਕਾਂ ਦੇ ਆਉਣ ਦੀ ਸੰਭਾਵਨਾ ਹੈ। ਨਤੀਜੇ ਵਜੋਂ ਆਸਟ੍ਰੇਲੀਆ ‘ਚ ਆਉਣ ਵਾਲੇ ਲੋਕਾਂ ਦੀ ਗਿਣਤੀ ‘ਚ ਲਗਾਤਾਰ ਹਰ ਮਹੀਨੇ ਵਾਧਾ ਹੋ ਰਿਹਾ ਹੈ ਜੋ ਕਿ ਇਸ ਸਾਲ ਮਈ ਵਿੱਚ 6,51,000 ਤੋਂ ਵੀ ਵੱਧ ਹੋ ਗਈ ਹੈ।
ਪਰ ਇਹ ਅੰਕੜਾ ਫਿਰ ਵੀ ਮਹਾਂਮਾਰੀ ਤੋਂ ਪਹਿਲਾਂ ਆਉਣ ਵਾਲੇ 20 ਲੱਖ ਲੋਕਾਂ ਤੋਂ ਘੱਟ ਹੈ।
ਸਿਡਨੀ ਯੂਨੀਵਰਸਿਟੀ ਦੀ ਮਾਈਗ੍ਰੇਸ਼ਨ ਵਿਸ਼ਲੇਸ਼ਕ ਐਸੋਸੀਏਟ ਪ੍ਰੋਫੈਸਰ ਐਨਾ ਬਾਊਚਰ ਦਾ ਕਹਿਣਾ ਹੈ ਕਿ ਵਧੇਰੇ ਪ੍ਰਵਾਸ ਦਾ ਮਤਲਬ ਸਥਾਨਕ ਨੌਕਰੀਆਂ ਲਈ ਵਧੇਰੇ ਮੁਕਾਬਲੇਬਾਜ਼ੀ ਨਹੀਂ ਹੁੰਦਾ ਅਤੇ ਇਸਦੇ ਵੱਧਣ ਨਾਲ ਬੇਰੁਜ਼ਗਾਰੀ ਵੀ ਵਧੇ ਅਜਿਹਾ ਜ਼ਰੂਰੀ ਨਹੀਂ ਹੈ।
ਉਨ੍ਹਾਂ ਨੇ ਦੱਸਿਆ ਕਿ ਪ੍ਰਵਾਸੀ ਅਕਸਰ ਉਨ੍ਹਾਂ ਹੁਨਰਾਂ ਦੀ ਘਾਟ ਨੂੰ ਪੂਰਾ ਕਰਦੇ ਹਨ ਜੋ ਘਰੇਲੂ ਕਾਮਿਆਂ ਦੁਆਰਾ ਭਰੇ ਜਾਣ ਵਿੱਚ ਅਸਮਰਥ ਹੁੰਦੇ ਹਨ।
ਪ੍ਰੋਫੈਸਰ ਬਾਉਚਰ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਸਰਕਾਰ ਇਸ ਦਲੀਲ ਨੂੰ ਨਜ਼ਰਅੰਦਾਜ਼ ਕਰੇਗੀ ਜਿਸ ਮੁਤਾਬਕ ਇਹ ਮੰਨਿਆ ਜਾ ਰਿਹਾ ਹੈ ਕਿ ਵਧੇਰੇ ਪ੍ਰਵਾਸ ਨਾਲ ਬੇਰੁਜ਼ਗਾਰੀ ਦੀ ਦਰ ਵੱਧ ਸਕਦੀ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ