ਮਾਂ ਸਿਆਣੀ ਧੀ ਬਣਾ ਕੇ ਮੈਨੂੰ
ਕਿੰਨਾ ਕੁਝ ਹੈ ਤੂੰ ਸਿੱਖਾਂ ਦਿੱਤਾ ,
ਦੱਸਾਂ ਕੁ ਸਾਲਾ ਦੀ ਨੂੰ ਹੀ ਤੂੰ
ਮੈਨੂੰ ਰੋਟੀ ਪਾਣੀ ਸਿਖਾ ਦਿੱਤਾ!
ਸਿਖਾ ਦਿੱਤੇ ਸਾਰੇ ਗੁਣ ਜੋ ਸਭ
ਨੂੰ ਖੁਸ਼ ਰੱਖਣ ਲਈ ਜ਼ਰੂਰੀ ਨੇ
ਕਿਵੇਂ ਹਰ ਗੱਲ ਤੇ ਹਾਂ ਜੀ ਕਹਿਣਾ,
ਮੇਰੇ ਸਾਹਾਂ ਵਿੱਚ ਹੈ ਵੱਸਾ ਦਿੱਤਾ!
ਜੇ ਅਪਨਾ ਦਿਲ ਕਦੀ ਅਵਾਜ਼ ਕੱਢੇ ਤਾਂ
ਨਜ਼ਰ ਅੰਦਾਜ਼ ਕਰ ਦਵੀ,
ਕਿਵੇ ਸਭ ਦੇ ਦਿਲ ਵਿੱਚ ਵੱਸਣਾ ਹੈ
ਮੈਨੂੰ ਇਹ ਪੜਾ ਦਿੱਤਾ!
ਕਾਸ਼ ਕਦੀ ਮੈਨੂੰ ਇਹ ਵੀ ਸਿਖਾ ਦਿੰਦੀ
ਕਿ ਸਾਹ ਕਿਵੇਂ ਲਈਦਾ ਹੈ ,
ਥੋੜਾ ਜਿਹਾ ਇਹ ਵਾ ਪੜਾ ਦਿੰਦੀ ਕਿ
ਜਿਉਣਾਂ ਕਿਸਨੂੰ ਕਹੀਦਾ ਹੈ !
ਦੱਸ ਦਿੰਦੀ ਕੇ
ਸੁੱਕੀ ਧਰਤੀ ਨੂੰ ਤਰੌਂਕਾ ਕਿਵੇਂ ਦਈਦਾ ਹੈ,
ਕਾਸ਼ ਕਦੀ ਇਹ ਵੀ ਵਿਖਾ ਦਿੰਦੀ ਕਿ
ਆਪਨੇ ਆਪ ਨੂੰ ਪਿਆਰ ਕਿਵੇਂ ਕਰੀਦਾ ਹੈ !!
ਮਾਂ ਸਿਆਣੀ ਧੀ ਬਣਾ ਕੇ ਮੈਨੂੰ
ਕਿੰਨਾ ਕੁਝ ਹੈ ਤੂੰ ਸਿਖਾ ਦਿੱਤਾ..
ਬਦਲਾਅ ਜ਼ਿੰਦਗੀ ਦਾ ਹਿੱਸਾ ਹੈ ਪਰ ਹਿੰਮਤ ਤੋਂ ਬਗੈਰ ਇਹ ਬਿਲਕੁੱਲ ਮੁਮਕਿਨ ਨਹੀਂ । ਹਿੰਮਤ ਕਰਨ ਵਾਲੇ ਪਹਿਲਾਂ ਪਰਿਵਰਤਨ ਦਾ ਸੁਪਨਾ ਵੇਖਦੇ ਹਨ ਫਿਰ ਢੁਕਵੇਂ ਸਾਧਨ ਜੁਟਾਉਂਦੇ ਹਨ ਤੇ ਫਿਰ ਤਰਕੀਬ ਤੇ ਮਿਹਨਤ ਦੇ ਨਾਲ ਆਪਣੇ ਸੁਪਨੇ ਨੂੰ ਪੂਰਾ ਕਰ ਵਿਖਾਉਂਦੇ ਹਨ ।
ਅਸੀਂ ਸਭ ਆਪਨਾ ਦੇਸ਼ ਛੱਡ ਆਪਨੇ ਆਪਨੇ ਸੁਪਨੇ ਪੂਰੇ ਕਰਨ ਸੱਤ ਸਮੁੰਦਰ ਪਾਰ ਆ ਗਏ ਪਰ ਧਿਆਨ ਰਹੇ ਤੁਹਾਡੀ ਨੁਹਾਰ ਨਾ ਬਦਲ ਜਾਵੇ ।
ਆਪਣੀਆ ਜੜਾ ਨੂੰ ਭੁੱਲਕੇ ਕਦੀ ਇਹਤਿਹਾਸ ਨਹੀਂ ਉਪਜਦੇ ।
ਸਾਡੀ ਸਫਲਤਾ ਉਦੋਂ ਯਕੀਨੀ ਸੰਭਵ ਹੈ ਜਦੋ ਅਸੀਂ ਚੜਦੇ ਸੂਰਜ ਨੂੰ
ਕੈਲਡੰਰ ਮੰਨੀਏ ਤੇ ਰਾਤ ਦੇ ਚੰਨ ਨੂੰ ਲਿਖਣ ਦੀ ਕਲਾ ...