'ਮਾਣ ਵਾਲ਼ੀ ਗੱਲ': ਸਿਡਨੀ ਤੋਂ ਟਰੱਕ ਡਰਾਈਵਰ ਨਵਓਂਕਾਰ ਸਿੰਘ ਨੂੰ ਸਰਕਾਰ ਵੱਲੋਂ ਬਹਾਦੁਰੀ ਪੁਰਸਕਾਰ

navonkar Singh.jpg

Credit: Supplied by Navonkar Singh

ਸਿਡਨੀ ਦੇ ਵਸਨੀਕ ਨਵਓਂਕਾਰ ਸਿੰਘ ਨੂੰ ਇੱਕ ਪੈਟਰੋਲ ਪੰਪ ਵਿਚ ਧਮਾਕਾ ਹੋਣ ਤੋਂ ਬਚਾਉਣ ਲਈ ਸਰਕਾਰ ਵੱਲੋਂ ਬਹਾਦਰੀ ਪੁਰਸਕਾਰ ਨਾਲ ਨਵਾਜ਼ਿਆ ਗਿਆ ਹੈ।


ਸਿਡਨੀ ਦੇ ਰਹਿਣ ਵਾਲੇ ਨਵਓਂਕਾਰ ਸਿੰਘ ਪੇਸ਼ੇ ਤੋਂ ਟਰੱਕ ਡਰਾਈਵਰ ਹਨ।

ਐਸ.ਬੀ.ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਜਦੋਂ 19 ਦਸੰਬਰ 2019 ਨੂੰ ਉਹ ਆਪਣੇ ਕੰਮ ਉੱਤੇ ਜਾ ਰਹੇ ਸਨ ਤਾਂ ਰਸਤੇ ਵਿੱਚ ਇੱਕ ਪੈਟਰੋਲ ਪੰਪ ਤੋਂ ਤੇਲ ਭਰਵਾਉਣ ਸਮੇਂ ਉਹਨਾਂ ਦੇਖਿਆ ਕਿ ਉਹਨਾਂ ਦੇ ਟਰੱਕ ਨੂੰ ਅੱਗ ਲੱਗੀ ਹੋਈ ਹੈ।

ਉਹਨਾਂ ਨੇ ਉਸ ਸਮੇਂ ਅੱਗ ਲੱਗੇ ਹੋਏ ਟਰੱਕ ਨੂੰ ਪੈਟਰੋਲ ਪੰਪ ਤੋਂ ਦੂਰ ਲਿਜਾਉਣ ਦੀ ਕੋਸ਼ਿਸ਼ ਕੀਤੀ।

ਉਹਨਾਂ ਨੂੰ ਇਸ ਪੈਟਰੋਲ ਪੰਪ ਵਿੱਚ ਧਮਾਕਾ ਹੋਣ ਅਤੇ ਨੇੜ੍ਹਲੇ ਪਿੰਡਾਂ ਵਿੱਚ ਅੱਗ ਲੱਗਣ ਤੋਂ ਬਚਾਉਣ ਲਈ 'ਬਰੇਵਰੀ ਅਵਾਰਡ' ਨਾਲ ਸਨਮਾਨਿਤ ਕੀਤਾ ਗਿਆ ਹੈ।

ਨਵਓਂਕਾਰ ਸਿੰਘ ਨੂੰ ਇਹ ਸਨਮਾਨ 12 ਅਕਤੂਬਰ 2022 ਨੂੰ ਗਵਰਨਰ ਜਨਰਲ ਵਲੋਂ ਗਵਰਨਮੈਂਟ ਹਾਊਸ ਸਿਡਨੀ ਵਿਖੇ ਸੌਂਪਿਆ ਗਿਆ।

ਉਹਨਾਂ ਨਾਲ ਪੂਰੀ ਗੱਲਬਾਤ ਸੁਣਨ ਲਈ ਪੇਜ ਉੱਪਰ ਸਾਂਝੀ ਕੀਤੀ ਆਡੀਓ ਸੁਣੋ

Share