ਸੋ, ਕੀ ਅਜਿਹੇ ਸੁਪਰ ਫੂਡਜ਼ ਸਾਨੂੰ ਬਾਕੀ ਦੇ ਖਾਣਿਆ ਦੇ ਮੁਕਾਬਲੇ ਜਿਆਦਾ ਸਿਹਤਮੰਦ ਰਖਦੇ ਹਨ?
ਵੂਲੋਂਨਗੋਂਗ ਯੂਨਿਵਰਸਿਟੀ ਦੇ ਸਕੂਲ ਆਫ ਮੈਡੀਸਨ ਵਿੱਚ ਨਿਊਟਰੀਸ਼ਨ ਅਤੇ ਡਾਇਟੈਟਿਕਸ ਦੀ ਮਾਹਰ ਹੈ ਪ੍ਰੋ ਲਿੰਡਾ ਤਾਪਸੈਲ। ੋਿੲਹ ਸੁਪਰਫੂਡਜ਼ ਨੂੰ ਮਾੜਾ ਇਸ ਲਈ ਨਹੀਂ ਸਮਝਦੀ ਕਿਉਂਕਿ ਇਹਨਾਂ ਦੇ ਸੇਵਨ ਨਾਲ, ਲੋਗ ਹੋਰ ਦੂਜੇ ਜੰਕ ਫੂਡਜ਼ ਤੋਂ ਤਾਂ ਦੂਰ ਹੀ ਰਹਿੰਦੇ ਹਨ।
ਪ੍ਰੋ ਤਾਪਸੈਲ ਜਦੋਂ ਖੁੱਦ ਦੀ ਖਰੀਦਦਾਰੀ ਕਰਦੀ ਹੈ ਤਾਂ ਉਹ ਕਿਸੇ ਖਾਸ ਸੁਪਰਫੂਡ ਦੇ ਮਗਰ ਨਹੀਂ ਭਜਦੀ। ਇਸ ਦੇ ਬਜਾਏ ਉਹ ਇੱਕ ਅਜਿਹੇ ਪਦਾਰਥ ਦੀ ਭਾਲ ਕਰਦੀ ਹੈ ਜੋ ਕਿ ਸਿਹਤ ਲਈ ਸੰਪੂਰਨ ਹੁੰਦਾ ਹੈ ਨਾ ਕਿ ਛੇਤੀ ਨਾਲ ਅਸਰ ਕਰਨ ਵਾਲੇ ਵਿਟਾਮਿਸ ਜਾਂ ਸਪਲੀਮੈਂਟਸ ਆਦਿ।
ਮਾਰਗ੍ਰੇਟ ਸਿਮ ਬੇਸ਼ਕ ਆਪਣੇ ਆਪ ਨੂੰ ਇੱਕ ਮਾਹਰ ਰਸੋਈਆ ਤਾਂ ਨਹੀਂ ਸਮਝਦੀ, ਭਾਵੇਂ ਇਸ ਨੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਚੰਗੀ ਤਰਾਂ ਕਰਨ ਦੇ ਨਾਲ ਨਾਲ ਹੁਣ ਇੱਕ ਦਾਦੀ ਵਜੋਂ ਵੀ ਚੰਗਾ ਕਿਰਦਾਰ ਨਿਭਾਇਆ ਹੈ। ਉਹ ਸਮਝਦੀ ਹੈ ਕਿ ਸੁਪਰਫੂਡਜ਼ ਉਸ ਵਾਸਤੇ ਕੋਈ ਖਿੱਚ ਨਹੀਂ ਰਖਦੇ, ਅਤੇ ਇਸ ਦਾ ਇੱਕ ਕਾਰਨ ਉਹਨਾਂ ਦੀਆਂ ਮਹਿੰਗੀਆਂ ਕੀਮਤਾਂ ਵੀ ਹਨ।
ਪ੍ਰੋਫੈਸਰ ਤਾਪਸੈਲ ਅਜਿਹੇ ਫਲਾਂ ਅਤੇ ਤਾਜੀਆਂ ਸਬਜੀਆਂ ਨੂੰ ਪਹਿਲ ਦਿੰਦੀ ਹੈ ਜੋ ਕਿ ਮੌਸਮੀ ਹੋਣ ਦੇ ਨਾਲ ਨਾਲ ਸੰਪੂਰਨ ਹੁੰਦੇ ਹਨ ਅਤੇ ਜਿਨਾਂ ਨੂੰ ਜਿਆਦਾ ਸਮੇਂ ਤੱਕ ਸਟੋਰਾਂ ਵਿੱਚ ਨਹੀਂ ਰਖਿਆ ਹੁੰਦਾ।
ਸਿਡਨੀ ਵਿਚਲੀ ਡਾਈਟੀਸ਼ੀਅਨ ਅਨੀਕਾ ਰੂਫ ਖੁੱਦ ਡਾਈਟੀਸ਼ੀਅਨ ਹੋਣ ਦੇ ਬਾਵਜੂਦ ਵੀ ਸੁਪਰਫੂਡਜ਼ ਮਗਰ ਨਹੀਂ ਭਜਦੀ। ਉਹ ਸਮਝਦੀ ਹੈ ਕਿ ਸੁਪਰਫੂਡਜ਼ ਇੱਕ ਅਜਿਹਾ ਲੇਬਲ ਹੁੰਦੇ ਹਨ ਜਿਨਾਂ ਵਾਸਤੇ ਯੂਰੋਪਿਅਨ ਮਾਰਕਿਟ ਨੇ ਤਾਂ ਕਾਫੀ ਸਖਤ ਨਿਯਮ ਤੈਅ ਕੀਤੇ ਹੋਏ ਹਨ, ਜਦਕਿ ਇਹਨਾਂ ਨੂੰ ਆਸਟ੍ਰੇਲੀਆ ਵਿੱਚ ਅਜੇ ਪੂਰੀ ਤਰਾਂ ਨਾਲ ਨੀਯੰਤਰਣ ਨਹੀਂ ਕੀਤਾ ਗਿਆ ਹੈ।
ਉਹ ਚੰਗੀ ਤੇ ਤੰਦਰੁਸਤ ਵਡੇਰੀ ਉਮਰ ਭੋਗਣ ਲਈ ਪੰਜ ਸਮੂਹਾਂ ਵਾਲੇ ਸੰਪੂਰਨ ਖਾਣਿਆਂ ਨੂੰ ਪਹਿਲ ਦੇਣਾ ਪਸੰਦ ਕਰਦੀ ਹੈ।
ਰੂਫ ਵਿਸਥਾਰ ਨਾਲ ਦਸਦੀ ਹੈ ਕਿ ਸੁਪਰਫੂਡਜ਼ ਦੀ ਬਜਾਏ ਤੁਹਾਨੂੰ ਚੰਗੇ ਤੇ ਸਿਹਤਮੰਦ ਪਦਾਰਥਾਂ ਦੀ ਚੋਣ ਕਰਨੀ ਚਾਹੀਦੀ ਹੈ।
ਅਤੇ ਜੇਕਰ ਹਰੇ ਪੱਤੇ ਵਾਲੇ ਭੋਜਨਾਂ ਦੀ ਗਲ ਕਰੀਏ ਤਾਂ ਕੇਅਲ ਯਾਨਿ ਕਿ ਹਰੇ ਪੱਤੇ ਵਾਲੀ ਗੋਭੀ ਜਾਂ ਪਾਲਕ ਹੀ ਇੱਕ ਅਜਿਹਾ ਪਦਾਰਥ ਹੈ ਜੋ ਕਿ ਭਰਪੂਰ ਲਾਭਾਂ ਨਾਲ ਭਰਿਆ ਪਿਆ ਹੈ।
ਹਰੀਆਂ ਸਬਜੀਆਂ ਤੋਂ ਅਲਾਵਾ ਪ੍ਰੋ ਤਾਪਸੈਲ ਉਹਨਾ ਲੋਕਾਂ ਲਈ ਜੋ ਕਿ ਪੰਜਾਹਾਂ ਦੀ ਉਮਰ ਤੋਂ ਉਪਰ ਦੇ ਹਨ, ਵਾਸਤੇ ਟਮਾਟਰਾਂ ਦੇ ਸੇਵਨ ਦੀ ਵੀ ਸਲਾਹ ਦਿੰਦੀ ਹੈ।
ਅਤੇ ਜਦੋਂ ਪਰੋਟੀਨਸ ਦੀ ਗਲ ਚਲਦੀ ਹੈ ਤਾਂ ਅਨੀਕਾ ਰੂਫ ਆਂਡਿਆਂ ਦੇ ਸੇਵਨ ਦੀ ਸਲਾਹ ਦਿੰਦੀ ਹੈ।
ਹਰੇਕ ਇਨਸਾਨ ਮਾਸ ਦਾ ਸੇਵਨ ਨਹੀਂ ਕਰਦਾ। ਪਰ ਸਾਲ 2013 ਦੀ ਹਾਰਵਰਡ ਦੀ ਇੱਕ ਖੋਜ ਤੋਂ ਪਤਾ ਚਲਿਆ ਹੈ ਕਿ ਮੱਛੀ ਵਿੱਚ ਓਮੇਗਾ-3 ਫੈਟੀ ਐਸਿਡ ਹੁੰਦੇ ਹਨ ਜੋ ਲੰਬੀ ਉਮਰ ਵਾਸਤੇ ਲਾਹੇਵੰਦ ਮੰਨੇ ਜਾਂਦੇ ਹਨ। ਅਤੇ ਇਹਨਾਂ ਨਾਲ ਦਿੱਲ ਦੇ ਰੋਗਾਂ ਦਾ ਖਤਰਾ ਵੀ ਘਟ ਜਾਂਦਾ ਹੈ।
ਪਰ ਇਹਨਾਂ ਸਾਰਿਆਂ ਦੇ ਨਾਲ ਨਾਲ ਜਿਹੜੀ ਮੁੱਢਲੀ ਚੀਜ ਧਿਆਨ ਦੇਣ ਯੋਗ ਹੁੰਦੀ ਹੈ ਉਹ ਹੈ ਚੰਗੀ ਮਾਤਰਾ ਵਿੱਚ ਪਾਣੀ ਪੀਣਾ ਤਾਂ ਕਿ ਤੁਹਾਡਾ ਸ਼ਰੀਰ ਗਰਮੀ ਵਾਲੇ ਮੌਸਮਾਂ ਦੌਰਾਨ ਠੀਕ ਰਹੇ।