ਗੁੱਡੇ ਮੇਟ/ਕਿੱਦਾਂ ਜੀ, ਕੀ ਹਾਲ ਹੈ!
ਜੇ ਤੁਸੀਂ ਨਵੇਂ ਆਏ ਪ੍ਰਵਾਸੀ ਹੋ ਤਾਂ ਐਸ ਬੀ ਐਸ ਪੰਜਾਬੀ ਦਾ ਇਹ ਪੋਡਕਾਸਟ ਤੁਹਾਡੇ ਲਈ ਹੈ। ਆਸਟ੍ਰੇਲੀਆ ਐਕ੍ਸਪਲੇਂਡ ਦੀ ਇਹ ਲੜੀ ਤੁਹਾਨੂੰ ਇਥੋਂ ਦੇ ਜਨਜੀਵਨ ਦੇ ਕੁਝ ਖਾਸ ਅਤੇ ਗੁੱਝੇ ਹਿੱਸਿਆਂ ਨੂੰ ਸਮਝਣ ਵਿੱਚ ਮਦਦ ਕਰੇਗੀ।
ਐਸ ਬੀ ਐਸ ਪੰਜਾਬੀ ਦੀ ਇਸ ਖਾਸ ਪੇਸ਼ਕਾਰੀ ਦਾ ਉਦੇਸ਼ ਆਪਣੇ ਸੁਣਨ ਵਾਲਿਆਂ ਨੂੰ ਆਸਪਾਸ ਵਿਚਰਦੇ ਲੋਕਾਂ ਦੀਆਂ ਆਦਤਾਂ ਨੂੰ ਸਮਝਣ ਵਿਚ ਮਦਦ ਕਰਨਾ ਹੈ।
ਇਸ ਦੇ ਵੱਖੋ-ਵੱਖਰੇ ਹਿੱਸਿਆਂ ਤਹਿਤ ਅਸੀਂ ਆਸਟ੍ਰੇਲੀਅਨ ਜਨਜੀਵਨ ਦੇ ਕੁਝ ਖ਼ਾਸ ਪਹਿਲੂਆਂ ਉੱਤੇ ਜਾਣਕਾਰੀ ਦੇ ਰਹੇ ਹਾਂ ਜਿਸ ਵਿੱਚ ਭੋਜਨ, ਬੋਲੀ ਦੇ ਸਲੈਂਗ, ਹਾਸਰਸ, ਪੌਪ ਸੰਗੀਤ ਅਤੇ ਰਹਿਣ-ਸਹਿਣ ਦੇ ਕੁਝ ਖ਼ਾਸ ਪਹਿਲੂ ਸ਼ਾਮਿਲ ਹਨ।
ਆਸਟ੍ਰੇਲੀਆ ਐਕਸਪਲੇਂਡ ਦਾ ਨਵਾਂ ਐਪੀਸੋਡ 15 ਮਾਰਚ ਤੋਂ ਹਰ ਸੋਮਵਾਰ ਤੁਹਾਡੇ ਮਨਪਸੰਦ ਪੋਡਕਾਸਟ ਪਲੇਟਫਾਰਮ ਉੱਤੇ ਉਪਲਬਧ ਹੋਵੇਗਾ ਜਿਸ ਵਿਚ , ਅਤੇ ਵੀ ਸ਼ਾਮਲ ਹਨ।
ਆਸਟ੍ਰੇਲੀਅਨ ਲੋਕਾਂ ਦੇ ਖਾਣ-ਪੀਣ, ਰਹਿਣ-ਸਹਿਣ ਅਤੇ ਬੋਲਚਾਲ ਦੀਆਂ ਆਦਤਾਂ ਬਾਰੇ ਹੋਰ ਜਾਣਨ ਲਈ ਇਹ ਪੋਡਕਾਸਟ ਸੁਣੋ ਤੇ ਆਪਣੇ ਭਾਈਚਾਰੇ ਨਾਲ ਸਾਂਝਾ ਕਰੋ।