ਚੈਟਜੀਪੀਟੀ ਤੇ ਇਸਦੀ ਪੰਜਾਬੀ ਭਾਸ਼ਾ ਵਿੱਚ ਸੰਭਾਵੀ ਵਰਤੋਂ ਬਾਰੇ ਜ਼ਰੂਰੀ ਜਾਣਕਾਰੀ

Lehal.JPG

ਪ੍ਰੋਫੈਸਰ ਅਤੇ ਖੋਜਕਾਰ ਗੁਰਪ੍ਰੀਤ ਸਿੰਘ ਲਹਿਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ Credit: Supplied

ਚੈਟਜੀਪੀਟੀ (ChatGPT) ਨਵੀਨਤਮ ਆਰਟੀਫੀਸ਼ੀਅਲ ਇੰਟੈਲੀਜੈਂਸ ਸੰਚਾਲਿਤ ਚੈਟਬੋਟ ਜ਼ਰੀਏ ਪੁੱਛੇ ਗਏ ਸੁਆਲਾਂ ਦਾ ਜਵਾਬ ਦਿੰਦਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਨਵੀਂ ਤਕਨੀਕ ਜ਼ਰੀਏ ਆਈ ਟੀ ਸਮੇਤ ਕਈ ਖੇਤਰਾਂ ਵਿੱਚ ਕ੍ਰਾਂਤੀਕਾਰੀ ਤਬਦੀਲੀਆਂ ਆ ਸਕਦੀਆਂ ਹਨ, ਪਰ ਨਾਲ਼ ਹੀ ਉਨ੍ਹਾਂ ਵਰਤੋਂਕਾਰਾਂ ਨੂੰ ਇਸਦੇ ਲਾਭ-ਹਾਨੀਆਂ ਪ੍ਰਤੀ ਸੁਚੇਤ ਰਹਿਣ ਦੀ ਸਲਾਹ ਦਿੱਤੀ ਹੈ।


Key Points
  • ChatGPT uses machine learning to generate human-like responses to text prompts.
  • The platform can be a game-changer for many industries, says Prof Lehal.
  • ChatGPT has some limitations, says expert.
ਚੈਟਜੀਪੀਟੀ ਨੇ ਟੈਕਨਾਲੋਜੀ ਦੀ ਦੁਨੀਆ 'ਚ ਹਲਚਲ ਪੈਦਾ ਕੀਤੀ ਹੈ। ਤੇਜ਼ੀ ਨਾਲ ਵਧ ਰਹੇ ਇਸ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਪ੍ਰੋਗਰਾਮ ਨੂੰ ਐਲੋਨ ਮਸਕ ਅਤੇ ਮਾਈਕ੍ਰੋਸਾਫਟ ਦੇ ਸਮਰਥਨ ਨਾਲ ਸਿਲੀਕਾਨ ਵੈਲੀ ਸਟਾਰਟ-ਅੱਪ ਓਪਨਏਆਈ ਦੁਆਰਾ ਵਿਕਸਤ ਕੀਤਾ ਗਿਆ ਹੈ।

ਇਹ ਪਲੇਟਫਾਰਮ, ਜਿਸਨੂੰ 1 ਦਸੰਬਰ ਤੋਂ ਜਨਤਕ ਬੀਟਾ ਟੈਸਟਿੰਗ ਲਈ ਮੁਫਤ ਵਿੱਚ ਉਪਲਬਧ ਕਰਵਾਇਆ ਗਿਆ ਹੈ, ਨੇ ਆਪਣੇ ਲਾਂਚ ਦੇ ਸਿਰਫ ਦੋ ਮਹੀਨਿਆਂ ਵਿੱਚ 100 ਮਿਲੀਅਨ ਮਹੀਨਾਵਾਰ ਡਾਊਨਲੋਡ ਨੂੰ ਪਾਰ ਕਰ ਲਿਆ ਹੈ।
Read this article in English for more details:

What is ChatGPT and how could it transform industries?

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪੰਜਾਬੀ ਭਾਸ਼ਾ ਦੇ ਡਿਜਿਟਲ ਵਿਕਾਸ ਵਿੱਚ ਲੱਗੇ ਆਈ ਟੀ ਖੇਤਰ ਦੇ ਪ੍ਰੋਫੈਸਰ ਅਤੇ ਖੋਜਕਾਰ ਗੁਰਪ੍ਰੀਤ ਸਿੰਘ ਲਹਿਲ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਚੈਟਜੀਪੀਟੀ ਕਿਵੇਂ ਕੰਮ ਕਰਦਾ ਹੈ ਅਤੇ ਇਹ ਆਉਣ ਵਾਲੇ ਸਾਲਾਂ ਵਿੱਚ ਸਿੱਖਿਆ, ਤਕਨੀਕ ਅਧਾਰਿਤ ਕੰਮਾਂ ਤੇ ਨੌਕਰੀਆਂ ਅਤੇ ਰਚਨਾਤਮਕ ਖੇਤਰਾਂ ਨੂੰ ਕਿਵੇਂ ਪ੍ਰਭਾਵਤ ਕਰ ਸਕਦਾ ਹੈ।

ਪ੍ਰੋ: ਲਹਿਲ ਨੇ ਦੱਸਿਆ ਕਿ ਪੰਜਾਬੀ ਭਾਸ਼ਾ ਵਿੱਚ ਇਸਦੀ ਵਰਤੋਂ ਅਜੇ ਓਨੀ ਕਾਰਗਰ ਨਹੀਂ ਜਿਸ ਪਿਛਲਾ ਕਾਰਨ ਪੰਜਾਬੀ ਬੋਲੀ ਨਾਲ਼ ਡਿਜਿਟਲ ਪੱਧਰ ਉੱਤੇ ਆਉਂਦੀਆਂ ਅੜਚਨਾਂ ਜਿੰਮੇਵਾਰ ਹਨ।

“ਮੈਂ ਚੈਟਜੀਪੀਟੀ ਨੂੰ ਪੰਜਾਬੀ ਫਿਲਮਾਂ ਦੇ ਨਾਮਵਰ ਅਦਾਕਾਰਾਂ ਦੇ ਨਾਮ ਪੁੱਛੇ ਪਰ ਇਹ ਮੈਨੂੰ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕਿਆ। ਅੰਗਰੇਜ਼ੀ-ਤੋਂ-ਪੰਜਾਬੀ ਅਨੁਵਾਦ ਵੀ ਸਹੀ ਨਹੀਂ ਸਨ।

“ਇਹ ਇਸ ਲਈ ਹੈ ਕਿਉਂਕਿ ਬੋਟ ਲਈ ਇੰਟਰਨੈਟ 'ਤੇ ਲੋੜ ਮੁਤਾਬਿਕ ਭਾਸ਼ਾ ਵਿਚਲਾ ਡੇਟਾ ਉਪਲਬਧ ਨਹੀਂ ਹੈ। ਜਿਓਂ-ਜਿਓਂ ਲੋਕ ਪੰਜਾਬੀ ਭਾਸ਼ਾ ਦੀ ਵੱਧ ਤੋਂ ਵੱਧ ਡਿਜਿਟਲ ਵਰਤੋਂ ਵੱਲ ਵਧਣਗੇ, ਇਸਦੇ ਲਾਭ ਜ਼ਾਹਿਰਾ ਤੌਰ ਉੱਤੇ ਉਨ੍ਹਾਂ ਤੱਕ ਪਹੁੰਚਣੇ ਸ਼ੁਰੂ ਹੋ ਜਾਣਗੇ,” ਉਨ੍ਹਾਂ ਕਿਹਾ।

ਹੋਰ ਵੇਰਵੇ ਲਈ ਪ੍ਰੋ: ਲਹਿਲ ਨਾਲ਼ ਕੀਤੀ ਇਹ ਇੰਟਰਵਿਊ ਸੁਣੋ:
LISTEN TO
Punjabi_10022023_ChatGPT.mp3 image

ਚੈਟਜੀਪੀਟੀ ਤੇ ਇਸਦੀ ਪੰਜਾਬੀ ਭਾਸ਼ਾ ਵਿੱਚ ਸੰਭਾਵੀ ਵਰਤੋਂ ਬਾਰੇ ਜ਼ਰੂਰੀ ਜਾਣਕਾਰੀ

SBS Punjabi

20/02/202313:51

Share