ਸਕਿਲਡ ਮਾਈਗ੍ਰੇਸ਼ਨ ਪ੍ਰਣਾਲੀ ਵਿੱਚ ਪ੍ਰਸਤਾਵਿਤ ਬਦਲਾਵਾਂ ਦੇ ਚਲਦਿਆਂ ਮਾਹਿਰਾਂ ਵਲੋਂ ਚਿੰਤਾਵਾਂ

Visa

Source: Getty Images/James Braund

Get the SBS Audio app

Other ways to listen


Published 23 March 2022 8:15am
Updated 24 March 2022 3:33pm
By Rayane Tamer
Presented by Harleen Kaur, Ravdeep Singh
Source: SBS


Share this with family and friends


ਪ੍ਰਸਤਾਵਿਤ ਨਵੇਂ ਅਸਥਾਈ ਹੁਨਰਮੰਦ ਵਰਕਰ ਵੀਜ਼ੇ ਲਈ ਯੋਗ ਫੁੱਲ-ਟਾਈਮ ਨੌਕਰੀਆਂ ਦੀ ਗਿਣਤੀ ਭਾਵੇਂ 44 ਫੀਸਦੀ ਤੋਂ ਵਧਕੇ 66 ਫੀਸਦੀ ਹੋ ਜਾਵੇਗੀ ਪਰ ਇਹ ਚਿੰਤਾ ਜ਼ਾਹਿਰ ਕੀਤੀ ਜਾ ਰਹੀ ਹੈ ਕੀ ਇਸ ਦਾ ਘੱਟ ਆਮਦਨ ਵਾਲੀਆਂ ਨੌਕਰੀਆਂ 'ਤੇ ਕੰਮ ਕਰ ਰਹੇ 'ਸਪੋਂਸਰਡ' ਅਸਥਾਈ ਹੁਨਰਮੰਦ ਕਾਮਿਆਂ ਨੂੰ ਕੋਈ ਲਾਭ ਨਹੀਂ ਹੋਵੇਗਾ।


ਨੀਤੀ ਮਾਹਿਰ ਕਾਮਿਆਂ ਦੇ ਸ਼ੋਸ਼ਣ ਨੂੰ ਘਟਾਉਣ ਲਈ ਆਸਟ੍ਰੇਲੀਆ ਵਿੱਚ ਅਸਥਾਈ ਹੁਨਰਮੰਦ ਮਾਈਗ੍ਰੇਸ਼ਨ ਪ੍ਰੋਗਰਾਮ ਵਿੱਚ ਬਦਲਾਵਾਂ ਦੀ ਪੇਸ਼ਕਸ਼ ਕਰ ਰਹੇ ਹਨ।

ਗ੍ਰੈਟਨ ਇੰਸਟੀਚਿਊਟ ਦੀ ਇੱਕ ਰਿਪੋਰਟ ਵਿੱਚ ਸਿਫਾਰਸ਼ ਕੀਤੀ ਗਈ ਹੈ ਕਿ ਉੱਚ-ਕਮਾਈ ਵਾਲੀਆਂ ਭੂਮਿਕਾਵਾਂ ਵਿੱਚ ਕੰਮ ਕਰਨ ਵਾਲਿਆਂ ਨੂੰ ਇੱਕ ਨਵੀਂ ਕਿਸਮ ਦਾ ਅਸਥਾਈ ਹੁਨਰਮੰਦ ਵਰਕਰ ਵੀਜ਼ਾ ਦਿੱਤਾ ਜਾਣਾ ਚਾਹੀਦਾ ਹੈ।

ਇਸ ਰਿਪੋਰਟ ਵਿੱਚ ਇਹ ਚਿੰਤਾ ਜ਼ਾਹਿਰ ਕੀਤੀ ਗਈ ਹੈ ਕਿ ਆਸਟ੍ਰੇਲੀਆ ਵਿੱਚ ਬਹੁਤ ਸਾਰੇ ਘੱਟ-ਹੁਨਰਮੰਦ ਕਾਮਿਆਂ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ।

ਪਰ ਕਈਆਂ ਵੱਲੋਂ ਇਹ ਚਿੰਤਾਵਾਂ ਜ਼ਾਹਰ ਕੀਤੀਆਂ ਜਾ ਰਹੀਆਂ ਹਨ ਕਿ ਇਨ੍ਹਾਂ ਪ੍ਰਸਤਾਵਿਤ ਬਦਲਾਵਾਂ ਵਿੱਚ ਘੱਟ-ਹੁਨਰ ਵਾਲੇ ਪ੍ਰਵਾਸੀਆਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ। 50 ਪ੍ਰਤੀਸ਼ਤ ਤੋਂ ਵੱਧ ਸਪੋਂਸਰਡ ਕਾਮਿਆਂ ਨੂੰ ਔਸਤਨ ਫੁੱਲ-ਟਾਈਮ ਵਰਕਰ ਨਾਲੋਂ ਘੱਟ ਤਨਖ਼ਾਹ ਮਿਲ਼ਦੀ ਹੈ।

ਪ੍ਰਸਤਾਵਿਤ ਨਵੇਂ ਅਸਥਾਈ ਹੁਨਰਮੰਦ ਵਰਕਰ ਵੀਜ਼ੇ ਨਾਲ ਭਾਵੇਂ ਵੀਜ਼ਾ ਲਈ ਯੋਗ ਫੁੱਲ-ਟਾਈਮ ਨੌਕਰੀਆਂ ਦੀ ਗਿਣਤੀ 44 ਫੀਸਦੀ ਤੋਂ ਵਧ ਕੇ 66 ਫੀਸਦੀ ਹੋ ਜਾਵੇਗੀ ਪਰ ਇਸ ਨਵੇਂ ਵੀਜ਼ੇ ਅਧੀਨ ਅਸਥਾਈ ਸਪਾਂਸਰਸ਼ਿਪ ਦਾ ਲਾਭ ਸਿਰਫ਼ ਉੱਚ-ਤਨਖਾਹ ਵਾਲੀਆਂ ਨੌਕਰੀਆਂ ਤੇ ਕੰਮ ਕਰ ਰਹੇ ਪ੍ਰਵਾਸੀਆਂ ਤੱਕ ਹੀ ਪਹੁੰਚੇਗਾ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ 

Share