ਮੈਲਬੌਰਨ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਦਾ ਫੋਨ ਹੋਇਆ 'ਕੰਪਰੋਮਾਇਜ਼', ਘੱਟੋ-ਘੱਟ 60 ਲੋਕਾਂ ਨੂੰ ਆਏ ਧੋਖਾਧੜੀ ਵਾਲੇ ਕਾਲ

scam consolate general of india in melbourne.png

ਮੈਲਬੌਰਨ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਇੱਕ ਨਵਾਂ ਐਮਰਜੈਂਸੀ ਸੰਪਰਕ ਨੰਬਰ ਜਾਰੀ ਕੀਤਾ ਹੈ। Credit: Getty Images

ਮੈਲਬੌਰਨ ਸਥਿਤ ਭਾਰਤ ਦੇ ਕੌਂਸਲੇਟ ਜਨਰਲ ਦੇ ਐਮਰਜੈਂਸੀ ਨੰਬਰ ਨਾਲ ਛੇੜਛਾੜ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ, ਘੱਟੋ-ਘੱਟ 60 ਲੋਕਾਂ ਨੂੰ ਕੌਂਸਲੇਟ ਦੇ ਨੰਬਰ ਤੋਂ 'ਸਕੈਮ' ਕਾਲ ਆਏ ਹਨ। ਲੋਕਾਂ ਦਾ ਦਾਅਵਾ ਹੈ ਕਿ ਅਣਪਛਾਤੇ ਲੋਕ ਕੌਂਸਲੇਟ ਤੋਂ ਹੋਣ ਦੀ ਗੱਲ ਕਹਿ ਕੇ ਉਨ੍ਹਾਂ ਤੋਂ ਵੀਜ਼ਾ 'ਅਨਫ੍ਰੀਜ਼' ਕਰਨ ਦੇ ਬਦਲੇ ਨਕਦੀ ਦੀ ਮੰਗ ਕਰ ਰਹੇ ਹਨ। ਇੱਕ ਅਧਿਕਾਰਤ ਨੋਟਿਸ ਵਿੱਚ, ਮੈਲਬੌਰਨ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਲੋਕਾਂ ਨੂੰ ਪਿਛਲੇ ਨੰਬਰ ਤੋਂ ਕਾਲਾਂ ਦਾ ਜਵਾਬ ਨਾ ਦੇਣ ਲਈ ਕਿਹਾ ਹੈ ਅਤੇ ਇੱਕ ਨਵਾਂ ਐਮਰਜੈਂਸੀ ਨੰਬਰ ਸਾਂਝਾ ਕੀਤਾ ਹੈ।


ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦਿਆਂ ਕੌਂਸਲੇਟ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਕੌਂਸਲੇਟ ਦੇ ਨੰਬਰ ਨਾਲ ਛੇੜ ਛਾੜ ਹੋਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕਈ ਲੋਕਾਂ ਨੇ ਉਸ ਨੰਬਰ ਤੋਂ ਫੋਨ ਕਰ ਕੇ ਨਕਦੀ ਦੀ ਮੰਗ ਕਰਨ ਬਾਰੇ ਕੌਂਸਲੇਟ ਨੂੰ ਰਿਪੋਰਟ ਕੀਤੀ ਹੈ।

ਜਿਸਦੇ ਚਲਦੇ ਕੌਂਸਲੇਟ ਨੇ ਉਹ ਨੰਬਰ ਬੰਦ ਕਰ ਕੇ ਹੁਣ ਨਵਾਂ ਨੰਬਰ ਜਾਰੀ ਕੀਤਾ ਹੈ।
consulate general notice.jpg
Credit: CGI
ਇਸ ਬਾਰੇ ਹੋਰ ਵੇਰਵੇ ਲਈ ਇਹ ਪੌਡਕਾਸਟ ਸੁਣੋ....

🔊 ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, Sਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Share