ਕੋਵਿਡ-19 ਤੋਂ ਪੈਦਾ ਹੋਈ ਸਥਿਤੀ ਕਾਰਨ ਆਮ ਲੋਕਾਂ ਲਈ ਯਾਤਰਾ ਕਰਨੀ ਔਖੀ ਹੋ ਗਈ ਹੈ। ਫਿਲਮਾਂ ਬਨਾਉਣ ਵਾਲੇ ਕਲਾਕਾਰ ਅਤੇ ਨਿਰਮਾਤਾ ਨਿਰਦੇਸ਼ਕ ਜਿੰਨਾ ਨੂੰ ਘਰ ਜਾਂ ਦਫਤਰ, ਜਾਂ ਦੂਰ-ਦੁਰਾਡੇ ਦੀਆਂ ਥਾਵਾਂ ਉੱਤੇ ਜਾ ਕੇ ਢੁੱਕਵੇਂ ਮਾਹੌਲ ਲੱਭਣੇ ਪੈਂਦੇ ਹਨ, ਲਈ ਵੀ ਇਹ ਇੱਕ ਮੁਸ਼ਕਿਲ ਦੀ ਘੜੀ ਹੈ।
ਇਸ ਗੱਲ ਨੂੰ ਮੱਦੇਨਜ਼ਰ ਰੱਖਦੇ ਹੋਏ ਵਰੁਣ ਤਿਵਾਰੀ ਜੋ ਕਿ ਹਾਲ ਵਿੱਚ ਹੀ ਫਿਲਮਾਂ ਬਨਾਉਣ ਵਾਲੇ ਕਿੱਤੇ ਨਾਲ ਜੁੜੇ ਹਨ, ਨੇ ਮਹਿਸੂਸ ਕੀਤਾ ਕਿ ਸਿਡਨੀ ਵਿੱਚ ਹੀ ਇੱਕ ਅਜਿਹਾ ਸਟੂਡਿਓ ਬਣਾਇਆ ਜਾਵੇ ਜਿੱਥੇ ਫਿਲਮਾਂ ਬਨਾਉਣ ਵਾਲਿਆਂ ਨੂੰ ਹਰ ਪ੍ਰਕਾਰ ਦਾ ਮਾਹੌਲ ਅਤੇ ਚੀਜਾਂ ਉਪਲੱਬਧ ਕਰਵਾਈਆਂ ਜਾਣ।ਵਰੁਣ ਨੇ ਕਿਹਾ, “ਇਸ ਤੋਂ ਇਲਾਵਾ ਅਸੀਂ ਫਿਲਮਾਂ ਬਨਾਉਣ ਵਾਲਿਆਂ ਲਈ ਉਹ ਸਮਾਨ ਵੀ ਬਾਹਰੋਂ ਮੰਗਵਾਕੇ ਦਿੰਦੇ ਹਾਂ ਜੋ ਸਟੂਡੀਓ ਵਿੱਚ ਆਮ ਤੌਰ ਤੇ ਮੌਜੂਦ ਨਹੀਂ ਹੁੰਦਾ”।
Punjabi folk artist Varun Tiwari has preformed at many multicultural events across Australia. Source: Varun Tiwari
“ਸਾਡੇ ਕੋਲ ਕਲਾਕਾਰਾਂ, ਨਿਰਦੇਸ਼ਕਾਂ, ਨਿਰਮਾਤਾਵਾਂ ਅਤੇ ਹੋਰ ਯੋਗ ਕਾਮਿਆਂ ਦੀ ਇੱਕ ਟੀਮ ਵੀ ਮੌਜੂਦ ਹੈ ਜੋ ਕਿ ਕਿਸੇ ਚੰਗੀ ਫਿਲਮ ਬਣਾਉਣ ਲਈ ਜਰੂਰੀ ਹੁੰਦੀ ਹੈ। ਸਾਡੀ ਕੋਸ਼ਿਸ਼ ਹੈ ਕਿ ਫਿਲਮਾਂ ਬਨਾਉਣ ਵਾਲਿਆਂ ਨੂੰ ਹਰ ਪ੍ਰਕਾਰ ਦੀ ਸਹੂਲਤ ਅਤੇ ਲੋੜੀਂਦਾ ਤਜ਼ੁਰਬਾ ਮਿਲੇ”, ਉਨ੍ਹਾਂ ਕਿਹਾ।
“ਕੋਵਿਡ-19 ਕਾਰਨ ਲੱਗੀਆਂ ਬੰਦਸ਼ਾਂ ਦੌਰਾਨ ਮੈਂ ਅਤੇ ਮੇਰੀ ਪਤਨੀ ਕਮਲਦੀਪ ਕੌਰ ਨੇ ਕਈ ਪ੍ਰਕਾਰ ਦੇ ਆਨ-ਲਾਈਨ ਕੋਰਸ ਕੀਤੇ ਜਿਸ ਵਿਚ ਇਸ ਖੇਤਰ ਨਾਲ਼ ਜੁੜ੍ਹੀ ਸਿਖਲਾਈ ਵੀ ਸ਼ਾਮਿਲ ਸੀ।"
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ। ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।
ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।
ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ ਅਤੇ ਸਾਨੂੰ । ਤੁਸੀਂ ਸਾਨੂੰ 'ਤੇ ਵੀ ਫ਼ਾਲੋ ਕਰ ਸਕਦੇ ਹੋ।