ਗੁਰਸ਼ੇਰ ਸਿੰਘ ਹੀਰ ਅਤੇ ਜੋਰਜਾ ਕਰਿਸਪ ਦੁਆਰਾ ਹਲਕੇ-ਫੁਲਕੇ ਅੰਦਾਜ਼ ਵਿੱਚ ਤਿਆਰ ਕੀਤੇ ਡਾਂਸ ਵਿਡੀਓਜ਼ ਨੇ ਉਨ੍ਹਾਂ ਨੂੰ ਅਚਾਨਕ "ਆਨਲਾਈਨ ਡਾਂਸ ਸਟਾਰ” ਬਣਾ ਦਿੱਤਾ ਹੈ।
ਪਿਛਲੇ ਤਿੰਨ ਮਹੀਨਿਆਂ ਦੇ ਅੰਦਰ, ਉਨ੍ਹਾਂ ਦੁਆਰਾ ਪਾਏ ਅੱਠ ਵਿਡੀਓਜ਼ ਨੂੰ 3 ਮਿਲੀਅਨ ਤੋਂ ਵੀ ਵੱਧ ਵਾਰ ਦੇਖਿਆ ਜਾ ਚੁੱਕਾ ਹੈ - ਇਹਨਾਂ ਵਿੱਚੋਂ ਸਭ ਤੋਂ ਵੱਧ ਪਹਿਲੇ ਵੀਡੀਓ ਨੂੰ ਲਗਭਗ 1.6 ਮਿਲੀਅਨ ਵਾਰ ਦੇਖਿਆ ਗਿਆ ਹੈ।ਮੈਲਬੌਰਨ ਵਿੱਚ ਭੰਗੜਾ ਅਕੈਡਮੀ ਚਲਾਉਂਦੇ ਗੁਰਸ਼ੇਰ ਸਿੰਘ ਹੀਰ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਦੇ ਤਣਾਅ ਭਰੇ ਸਮੇਂ ਦੌਰਾਨ ਲੋਕਾਂ ਦੀ ‘ਮੁਸਕੁਰਾਹਟ ਦੇਖਣਾ’ ਹੀ ਉਨ੍ਹਾਂ ਦਾ ਮੁਖ ਪ੍ਰੇਰਣਾ-ਸਰੋਤ ਰਿਹਾ ਹੈ।
Gursher Singh Heer and Jorja Crisp's videos have attracted over 3 million views on TikTok. Source: Supplied
ਪੇਸ਼ ਕੀਤੀਆਂ ਗਈਆਂ ਕੁਝ ਛੋਟੀਆਂ ਵਿਡੀਓਜ਼ ਵਿੱਚ, ਮਿਸ ਕ੍ਰਿਸਪ ਇੱਕ ਪੌਪ ਗਾਣੇ ‘ਤੇ ਨੱਚਦੀ ਦਿਖਾਈ ਦੇ ਰਹੀ ਹੈ, ਜਿਸ ਵਿੱਚ ਗੁਰਸ਼ੇਰ ਪਹਿਲਾਂ ਉਸੇ ਬੀਟ ਉੱਤੇ ਡਾਂਸ ਕਰਦਾ ਹੈ ਫਿਰ ਉਹ ਦੋਨੋ ਮਿਲਕੇ ਇੱਕ ਪੰਜਾਬੀ ਗਾਣੇ ਉੱਤੇ ਭੰਗੜਾ ਪਾਉਂਦੇ ਹਨ।
ਇੱਕ ਹੋਰ ਵੀਡੀਓ ਵਿੱਚ ਮਿਸ ਕ੍ਰਿਸਪ, ਪੰਜਾਬੀ ਗਾਣੇ 'ਪਿੰਡਾਂ ਵਾਲ਼ੇ ਜੱਟ' ਉੱਤੇ ਗੁਰਸ਼ੇਰ ਕੋਲੋਂ ਭੰਗੜਾ ਸਿੱਖਦੀ ਵੀ ਨਜ਼ਰ ਆ ਰਹੀ ਹੈ।ਗੁਰਸ਼ੇਰ ਮੈਲਬੌਰਨ ਵਿੱਚ ਇੱਕ ਨਾਚ-ਅਕੈਡਮੀ ਚਲਾ ਰਿਹਾ ਹੈ ਜਿਸ ਵਿੱਚ ਕੋਵਿਡ ਦੇ ਦੌਰ ਤੋਂ ਪਹਿਲਾਂ ਤਕਰੀਬਨ 300 ਤੋਂ 400 ਲੋਕ ਭੰਗੜੇ ਦੀ ਸਿਖਲਾਈ ਲੈਂਦੇ ਸਨ।
Gursher Singh Heer is the founder, director of Heer Bhangra Academy in Melbourne. Source: Supplied
ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧ ਰੱਖਦਾ ਇਹ ਪੰਜਾਬੀ ਨੌਜਵਾਨ 2015 ਵਿੱਚ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਆਸਟ੍ਰੇਲੀਆ ਆਇਆ ਸੀ।
ਉਸਨੇ ਸਾਲ 2018 ਵਿੱਚ ਮੈਲਬੌਰਨ ਦੇ ਦੱਖਣ-ਪੂਰਬ ਵਿੱਚ ਓਹਕਲੀ ਨਾਂ ਦੇ ਇਲਾਕੇ ਤੋਂ 'ਹੀਰ ਭੰਗੜਾ ਅਕੈਡਮੀ' ਦੀ ਸ਼ੁਰੂਆਤ ਕੀਤੀ ਸੀ।ਗੁਰਸ਼ੇਰ ਸਿੰਘ ਹੀਰ ਨਾਲ਼ ਇੰਟਰਵਿਊਜ਼ ਸੁਨਣ ਲਈ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰੋ।
Gursher Singh Heer taking a selfie with some of the young participants at his dance academy. Source: Supplied
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਤੋਂ ਲੈ ਸਕਦੇ ਹੋ।
ਕਰੋਨਾਵਾਇਰਸ ਦੀ ਟੈਸਟਿੰਗ ਹੁਣ ਆਸਟ੍ਰੇਲੀਆ ਭਰ ਵਿੱਚ ਉਪਲਬਧ ਹੈ। ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।
ਫੈਡਰਲ ਸਰਕਾਰ ਵਲੋਂ ਕਰੋਨਾਵਾਇਰਸ ਪੀੜਤਾਂ ਦੀ ਨਿਸ਼ਾਨਦੇਹੀ ਕਰਨ ਵਾਸਤੇ ਜਾਰੀ ਕੀਤੀ ਕੋਵਿਡਸੇਫ ਨਾਮੀ ਐਪ ਨੂੰ ਤੁਸੀਂ ਆਪਣੇ ਫੋਨ ਦੇ ਐਪ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ।
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ ਉੱਤੇ ਉਪਲਬਧ ਹੈ।