'ਮਾਣ ਵਾਲੀ ਗੱਲ’: ਪਰਥ ਨਿਵਾਸੀ ਡਾ. ਪਰਵਿੰਦਰ ਕੌਰ ‘ਆਸਟ੍ਰੇਲੀਅਨ ਸਿੱਖ ਮਹਿਲਾ ਅਵਾਰਡ’ ਨਾਲ ਸਨਮਾਨਿਤ

dr parwinder.jpg

Dr. Parwinder Kaur while receiving 'Austrlain Sikh women of the year' Award. Credit: Supplied by Dr. Parwinder Kaur.

Get the SBS Audio app

Other ways to listen


Published

Updated

By Jasdeep Kaur
Source: SBS

Share this with family and friends


ਵਿਗਿਆਨ, ਤਕਨੀਕ, ਇੰਜਿਨੀਅਰਿੰਗ ਅਤੇ ਗਣਿਤ ਦੇ ਖੇਤਰ ਵਿੱਚ ਮਹੱਤਵਪੂਰਣ ਯੋਗਦਾਨ ਪਾਉਣ ਲਈ ਡਾ. ਪਰਵਿੰਦਰ ਕੌਰ ਨੂੰ ‘ਆਸਟ੍ਰੇਲੀਅਨ ਸਿੱਖ ਵੁਮਿਨ ਆਫ਼ ਦਾ ਯੀਅਰ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਡਾ. ਪਰਵਿੰਦਰ ਕੌਰ ਮੁਤਾਬਕ ਇਹ ਸਨਮਾਨ ਬਾਕੀ ਔਰਤਾਂ ਨੂੰ ਅੱਗੇ ਵੱਧਦੇ ਰਹਿਣ ਦਾ ਇੱਕ ਸੁਨੇਹਾ ਹੈ।


ਸਿਡਨੀ ਵਿਖੇ ਹੋਏ ‘ਆਸਟ੍ਰੇਲੀਅਨ ਸਿੱਖ ਅਵਾਰਡਜ਼ ਫ਼ਾਰ ਐਕਸੀਲੈਂਸ’ ਪੁਰਸਕਾਰ ਸਮਾਰੋਹ ਵਿੱਚ 8 ਸ਼੍ਰੇਣੀਆਂ ਲਈ ਕਰੀਬ 24 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਸੀ।

ਇੰਨ੍ਹਾਂ ਵਿੱਚੋਂ ਇੱਕ ‘ਆਸਟ੍ਰੇਲੀਅਨ ਸਿੱਖ ਵੁਮਿਨ ਆਫ਼ ਦਾ ਯੀਅਰ’ ਸ਼੍ਰੇਣੀ ਦੇ ਜੇਤੂ ਪਰਥ ਦੇ ਡਾ. ਪਰਵਿੰਦਰ ਕੌਰ ਰਹੇ।

ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦਿਆਂ ਉਹਨਾਂ ਦੱਸਿਆ ਕਿ ਉਹ ਇਹ ਪੁਰਸਕਾਰ ਹਾਸਲ ਕਰ ਕੇ ਬਹੁਤ ਮਾਣ ਮਹਿਸੂਸ ਕਰ ਰਹੇ ਹਨ।

ਉਹਨਾਂ ਦਾ ਸਾਰੇ ਭਾਈਚਾਰੇ ਨੂੰ ਇਹੀ ਸੁਣੇਹਾ ਹੈ ਕਿ ਹਰ ਵਿਅਕਤੀ ਨੂੰ ਆਪਣੇ ਪਰਿਵਾਰ ਦੀਆਂ ਔਰਤਾਂ ਨੂੰ ਅੱਗੇ ਵੱਧਣ ਵਿੱਚ ਸਹਾਇਤਾ ਕਰਨੀ ਚਾਹੀਦੀ ਹੈ।

Share