‘ਦੰਦਾਂ ਅਤੇ ਮੂੰਹ ਦੀ ਸਾਂਭ ਸੰਭਾਲ’: ਦੰਦਾਂ ਦੀ ਸੰਭਾਲ ਨਾ ਕਰਨਾ ਪੈ ਸਕਦਾ ਹੈ ਸਿਹਤ ਅਤੇ ਜੇਬ ‘ਤੇ ਭਾਰੀ

dental 1.jpg

Dr. Guri Singh while practicing at shine family dental surgery clinic, Melbourne. Credit: Supplied by Dr. Guri Singh

ਹਾਲਾਂਕਿ ਮੂੰਹ ਦੀ ਸਿਹਤ ਦਾ ਧਿਆਨ ਰੱਖਣ ਬਾਰੇ ਆਮ ਤੌਰ ਉੱਤੇ ਜ਼ਿਆਦਾ ਗੱਲ ਨਹੀਂ ਕੀਤੀ ਜਾਂਦੀ ਪਰ ਮਾਹਰਾਂ ਮੁਤਾਬਕ ਦੰਦਾਂ ਅਤੇ ਮੂੰਹ ਦਾ ਧਿਆਨ ਰੱਖਣਾ ਇਹਨਾਂ ਮੁਸ਼ਕਿਲ ਨਹੀਂ ਹੈ ਜਿੰਨ੍ਹਾਂ ਕਿ ਇਸਨੂੰ ਸਮਝਿਆ ਜਾਂਦਾ ਹੈ। ਮੈਲਬੌਰਨ ਦੇ ਡਾ ਗੁਰੀ ਸਿੰਘ ਦਾ ਕਹਿਣਾ ਹੈ ਕਿ ਸਹੀ ਤਰੀਕੇ ਨਾਲ ਦੰਦਾਂ ਦੀ ਸੰਭਾਲ ਕਰ ਕੇ ਤੁਸੀਂ ਆਪਣੀ ਸਿਹਤ ਅਤੇ ਜੇਬ ਦੋਵਾਂ ਦਾ ਧਿਆਨ ਰੱਖ ਸਕਦੇ ਹੋ।


ਮੂੰਹ ਦੀ ਸਿਹਤ ਦਾ ਧਿਆਨ ਨਾ ਰੱਖਣ ਨਾਲ ਕਈ ਹੋਰ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਮੈਲਬੌਰਨ ਦੇ ਡਾਕਟਰ ਗੁਰੀ ਸਿੰਘ ਕਰੀਬ ਦੋ ਦਹਾਕਿਆਂ ਤੋਂ ਦੰਦਾਂ ਦੇ ਡਾਕਟਰ ਵਜੋਂ ਕੰਮ ਕਰ ਰਹੇ ਹਨ।

ਉਹਨਾਂ ਦਾ ਕਹਿਣਾ ਹੈ ਕਿ ਜੇਕਰ ਰੋਜ਼ਾਨਾ ਦੰਦਾਂ ਨੂੰ ਅਤੇ ਪੂਰੇ ਮੂੰਹ ਨੂੰ ਚੰਗੀ ਤਰ੍ਹਾਂ ਸਾਫ਼ ਕੀਤਾ ਜਾਵੇ ਤਾਂ ਬਹੁਤ ਸਾਰੀਆਂ ਗੰਭੀਰ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ।
IMG-20230702-WA0004.jpg
Dr. Guri Singh have been practicing dentistry since 2004. Credit: Supplied by Dr. Guri Singh
ਡਾ ਗੁਰੀ ਸਿੰਘ ਮੁਤਾਬਕ ਦੰਦਾਂ ਦਾ ਧਿਆਨ ਰੱਖਣਾ ਜ਼ਿਆਦਾ ਮੁਸ਼ਕਿਲ ਨਹੀਂ ਹੈ।

ਉਹਨਾਂ ਵਲੋਂ ਸਾਂਝੇ ਕੀਤੇ ਗਏ ਦੰਦਾਂ ਦੀ ਸੰਭਾਲ ਦੇ ਆਸਾਨ ਤਰੀਕੇ ਜਾਨਣ ਲਈ ਸੁਣੋ ਇਹ ਆਡੀਓ..
LISTEN TO
Punjabi_03072023_Dental hygiene.mp3 image

‘Flossing is must’: Ignorance of Dental Hygiene can lead to serious health issues

10:53

Share