ਆਸਟ੍ਰੇਲੀਆ 'ਚ ਪਰਵਾਸੀ ਕਾਮਿਆਂ ਦਾ ਸ਼ੋਸ਼ਣ ਕਰਨ ਵਾਲੇ ਕਾਰੋਬਾਰਾਂ ਨੂੰ ਹੋਣਗੀਆਂ ਸਖ਼ਤ ਸਜ਼ਾਵਾਂ

ANDREW GILES PRESSER

Minister for Immigration, Citizenship and Multicultural Affairs, Andrew Giles addresses the media during a press conference in Melbourne, Monday, June 5, 2023. Source: AAP / DIEGO FEDELE/AAPIMAGE

Get the SBS Audio app

Other ways to listen


Published

By Sumeet Kaur, Greg Dyett, Sara Tomevska
Source: SBS

Share this with family and friends


ਫੈਡਰਲ ਸਰਕਾਰ ਵਰਕਰਜ਼ ਦੇ ਸ਼ੋਸ਼ਣ ਨੂੰ ਰੋਕਣ ਲਈ ਨਵੇਂ ਕਾਨੂੰਨ ਪੇਸ਼ ਕਰ ਰਹੀ ਹੈ, ਜਿਸ ਵਿੱਚ ਘੱਟ ਤਨਖਾਹਾਂ 'ਤੇ ਅਸਥਾਈ ਵੀਜ਼ਿਆਂ ਵਾਲੇ ਲੋਕਾਂ ਨੂੰ ਨੌਕਰੀ 'ਤੇ ਰੱਖਣ ਤਹਿਤ ਉਨ੍ਹਾਂ ਦਾ ਸ਼ੋਸ਼ਣ ਕਰਨ ਵਾਲੇ ਰੁਜ਼ਗਾਰਦਾਤਾਵਾਂ 'ਤੇ ਪਾਬੰਦੀ ਅਤੇ ਵਧੇ ਹੋਏ ਜੁਰਮਾਨੇ ਸ਼ਾਮਲ ਹਨ। ਇੱਮੀਗਰੇਸ਼ਨ ਮੰਤਰੀ ਐਂਡਰਿਊ ਜਾਈਲਸ ਦਾ ਕਹਿਣਾ ਹੈ ਕਿ ਜੇਕਰ ਕਰਮਚਾਰੀਆਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ, ਤਾਂ ਨਵੇਂ ਕਾਨੂੰਨ ਉਨ੍ਹਾਂ ਨੂੰ ਖੁੱਲ੍ਹ ਕੇ ਬੋਲਣ ਵਿੱਚ ਮਦਦ ਕਰਨਗੇ।


ਪਰਵਾਸੀ ਕਾਮਿਆਂ ਦਾ ਸ਼ੋਸ਼ਣ ਕਰਨ ਵਾਲੇ ਰੁਜ਼ਗਾਰਦਾਤਾਵਾਂ ਨੂੰ ਇਮੀਗ੍ਰੇਸ਼ਨ ਮੰਤਰੀ ਦੁਆਰਾ ਪੇਸ਼ ਕੀਤੇ ਜਾਣ ਵਾਲੇ ਨਵੇਂ ਕਾਨੂੰਨਾਂ ਦੇ ਤਹਿਤ ਵਧੇ ਹੋਏ ਜੁਰਮਾਨਿਆਂ ਦਾ ਸਾਹਮਣਾ ਕਰਨਾ ਪਵੇਗਾ।

ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਆਸਟਰੇਲੀਆ ਵਿੱਚ ਹਾਲ ਹੀ ਵਿੱਚ ਆਏ ਛੇ ਪ੍ਰਵਾਸੀਆਂ ਵਿੱਚੋਂ ਇੱਕ ਨੂੰ, ਘੱਟੋ-ਘੱਟ ਉਜਰਤ ਤੋਂ ਘੱਟ ਤਨਖਾਹ ਦਿੱਤੀ ਜਾਂਦੀ ਹੈ।

ਨਵੇਂ ਕਾਨੂੰਨ ਕਿਸੇ ਨੂੰ ਵੀਜ਼ੇ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਲਈ ਮਜਬੂਰ ਕਰਨ ਵਾਲਿਆਂ ਨੂੰ ਅਪਰਾਧੀ ਕਰਾਰ ਦੇਣਗੇ ਅਤੇ ਜਿੰਨ੍ਹਾ ਦਾ ਵੀ ਪ੍ਰਵਾਸੀਆਂ ਦਾ ਸ਼ੋਸ਼ਣ ਕਰਨ ਦਾ ਇਤਿਹਾਸ ਹੈ, ਉਨ੍ਹਾਂ ਬੇਈਮਾਨ ਰੁਜ਼ਗਾਰਦਾਤਾਵਾਂ ਨੂੰ ਅਸਥਾਈ ਵੀਜ਼ਿਆਂ ਉੱਤੇ ਲੋਕਾਂ ਨੂੰ ਨੌਕਰੀ 'ਤੇ ਰੱਖਣ ਤੋਂ ਰੋਕਣ ਲਈ ਮਨਾਹੀ ਨੋਟਿਸਾਂ ਦੀ ਵਰਤੋਂ ਕੀਤੀ ਜਾਵੇਗੀ।

ਐਂਡਰਿਊ ਜਾਈਲਸ ਦਾ ਕਹਿਣਾ ਹੈ ਕਿ ਜੇਕਰ ਕਰਮਚਾਰੀਆਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਤਾਂ ਨਵੇਂ ਕਾਨੂੰਨ ਉਨ੍ਹਾਂ ਨੂੰ ਖੁੱਲ ਕੇ ਬੋਲਣ ਵਿੱਚ ਮਦਦ ਕਰਨਗੇ।

ਨਵੇਂ ਕਾਨੂੰਨਾਂ ਨੂੰ ਲਾਗੂ ਕਰਨ ਵਿੱਚ ਮਦਦ ਲਈ ਆਸਟ੍ਰੇਲੀਅਨ ਬਾਰਡਰ ਫੋਰਸ ਨੂੰ $50 ਮਿਲੀਅਨ ਪ੍ਰਦਾਨ ਕੀਤੇ ਜਾਣਗੇ।

ਮੰਤਰੀ ਜਾਈਲਸ ਦਾ ਕਹਿਣਾ ਹੈ ਕਿ ਇੱਕ ਸੰਭਾਵੀ ਅਪਰਾਧਿਕ ਅਪਰਾਧ ਨੂੰ ਪੇਸ਼ ਕਰਨਾ ਇੱਕ ਰੋਕਥਾਮ ਵਜੋਂ ਕੰਮ ਕਰੇਗਾ।

ਜ਼ਿਕਰਯੋਗ ਹੈ ਕਿ ਦੱਖਣੀ ਆਸਟ੍ਰੇਲੀਆ ਦੇ ਲੇਬਰ ਇਨਫੋ ਹੱਬ ਦੇ ਸੰਸਥਾਪਕ ਜੈਕੀ ਚੇਨ ਨੇ ਨਵੇਂ ਉਪਾਵਾਂ ਦਾ ਸਵਾਗਤ ਕੀਤਾ ਹੈ।

ਹੋਰ ਵੇਰਵੇ ਲਈ ਇਹ ਆਡੀਓ ਰਿਪੋਰਟ ਸੁਣੋ....

Share