ਆਸਟ੍ਰੇਲੀਆ ਵਿੱਚ ਆਪਣੇ ਬੱਚੇ ਨੂੰ ਪਰਵਰਿਸ਼ ਦੌਰਾਨ ਵਿਰਾਸਤੀ ਭਾਸ਼ਾ ਅਤੇ ਸੱਭਿਆਚਾਰ ਨਾਲ਼ ਕਿਵੇਂ ਜੋੜੀਏ

Family at home

Family at home Source: Getty Image / kate_sept2004

ਦੋਭਾਸ਼ੀ ਸਿੱਖਿਆ ਦੇ ਫਾਇਦੇ ਪੂਰੀ ਤਰ੍ਹਾਂ ਸਾਬਿਤ ਹੋ ਚੁੱਕੇ ਹਨ। ਪਰ ਤਜਰਬਾ ਦਰਸਾਉਂਦਾ ਹੈ ਕਿ ਇਸਨੂੰ ਆਪਣੇ ਬੱਚੇ ਦੀਆਂ ਲੋੜਾਂ ਮੁਤਾਬਕ ਢਾਲਣਾ ਹੀ ਸੱਭਿਆਚਾਰਕ ਪਛਾਣ ਵੱਲ਼ ਕਦਮ ਵਧਾਉਣ ਦਾ ਇੱਕੋ-ਇੱਕ ਤਰੀਕਾ ਹੈ।


ਮਰਦਮਸ਼ੁਮਾਰੀ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਆਸਟ੍ਰੇਲੀਆ ਦੇ ਹਰ ਪੰਜ ਪਰਿਵਾਰਾਂ ਵਿੱਚੋਂ ਇੱਕ ਪਰਿਵਾਰ ਅੰਗਰੇਜ਼ੀ ਤੋਂ ਇਲਾਵਾ ਕੋਈ ਹੋਰ ਭਾਸ਼ਾ ਬੋਲਦਾ ਹੈ।

ਜਦੋਂ ਕਿ ਦੋ ਭਾਸ਼ਾਵਾਂ ਸਿੱਖਣ ਵਾਲੇ ਬੱਚਿਆਂ ਦੀ ਪਰਵਰਿਸ਼ ਕਰਨ ਵਾਲੇ ਮਾਤਾ ਪਿਤਾ ਜਾਣਦੇ ਹਨ ਕਿ ਭਾਸ਼ਾ ਦੀ ਸਿੱਖਿਆ ਇੱਕ ਵੱਡਾ ਕੰਮ ਹੋ ਸਕਦਾ ਹੈ, ਖੋਜ ਸੁਝਾਅ ਦਿੰਦੀ ਹੈ ਕਿ ਇਹ ਇੱਕ ਬਹੁਤ ਵਧੀਆ ਕਦਮ ਹੈ।

ਮੈਲਬੌਰਨ ਯੂਨੀਵਰਸਿਟੀ ਦੇ ਭਾਸ਼ਾ ਵਿਗਿਆਨੀ ਪ੍ਰੋਫ਼ੈਸਰ ਜੌਹਨ ਹਾਜੇਕ ਇਸ ਬਾਰੇ ਵਿਸਥਾਰ ਨਾਲ ਦੱਸਦੇ ਹਨ।

ਪ੍ਰੋਫ਼ੈਸਰ ਹਾਜੇਕ ਕਹਿੰਦੇ ਹਨ ਕਿ ਬਹੁਤ ਸਾਰੇ ਭਾਈਚਾਰਿਆਂ ਲਈ ਉਨ੍ਹਾਂ ਦੀ ਭਾਸ਼ਾ ਦੀ ਸਿਖਲਾਈ ਜ਼ਰੀਏ ਸੱਭਿਆਚਾਰਕ ਗਿਆਨ ਉਨ੍ਹਾਂ ਦੇ ਛੋਟੇ ਬੱਚਿਆਂ ਤੱਕ ਪਹੁੰਚਾਉਣ ਵਿੱਚ ਮਦਦ ਮਿਲਦੀ ਹੈ।
Child drawing Figures
Child drawing Figures Source: Getty Image / Catherine Falls Commercial
ਸਟੈਨਲੀ ਵੈਂਗ ਐਬਟਸਫੋਰਡ ਪ੍ਰਾਇਮਰੀ ਸਕੂਲ ਦੇ ਪ੍ਰਿੰਸੀਪਲ ਹਨ।

ਇਹ ਵਿਕਟੋਰੀਆ ਦੇ 12 ਸਰਕਾਰੀ ਸਕੂਲਾਂ ਵਿੱਚੋਂ ਇੱਕ ਹੈ ਜਿਸ ਵਿੱਚ 1984 ਵਿੱਚ ਸਥਾਪਤ ਕੀਤੇ ਗਏ ਰਾਜ ਦੇ ਸਭ ਤੋਂ ਪੁਰਾਣੇ ਚੀਨੀ ਦੋਭਾਸ਼ੀ ਪ੍ਰੋਗਰਾਮ ਹਨ।

ਉਹ ਕਹਿੰਦੇ ਹਨ ਕਿ ਉਸ ਸਮੇਂ ਤੋਂ ਸਕੂਲ ਦੀ ਵਿਦਿਆਰਥੀ ਜਨਸੰਖਿਆ ਵਿੱਚ ਕਾਫ਼ੀ ਬਦਲਾਅ ਆਇਆ ਹੈ।
ਦੂਜੀ ਪੀੜ੍ਹੀ ਦੀ ਯੂਨਾਨੀ ਆਸਟ੍ਰੇਲੀਅਨ ਵੈਸੋ ਜੈਂਗਲਿਸ, 80 ਦੇ ਦਹਾਕੇ ਵਿੱਚ ਇੱਕ ਪਾਇਲਟ ਪ੍ਰੋਗਰਾਮ ਰਾਹੀਂ ਸਕੂਲ ਵਿੱਚ ਦੋਭਾਸ਼ੀ ਸਿੱਖਿਆ ਹਾਸਿਲ ਕਰਨ ਵਾਲੇ ਪਹਿਲੇ ਆਸਟ੍ਰੇਲੀਆਈ ਬੱਚਿਆਂ ਵਿੱਚੋਂ ਇੱਕ ਸੀ।

ਸ੍ਰੀ ਵੈਂਗ ਕਹਿੰਦੇ ਹਨ ਕਿ ਅਜਿਹੇ ਮਾਹੌਲ ਵਿੱਚ ਵੱਡਾ ਹੋਣਾ ਜਿੱਥੇ ਵੱਖਰੀਆਂ ਭਾਸ਼ਾਵਾਂ ਵਿੱਚ ਗੱਲਬਾਤ ਕਰਨੀ ਆਮ ਹੁੰਦੀ ਹੈ, ਆਪਣੀ ਪਛਾਣ ਬਣਾਉਣ ਵਿੱਚ ਮਦਦ ਕਰਦਾ ਹੈ।
Young girl helping her grandmother while working in the kitchen
Source: Getty Image / Mayur Kakade
ਪ੍ਰੋਫ਼ੈਸਰ ਹਾਜੇਕ, ਜੋ ਸਲੋਵੇਨੀਅਨ ਸਭਿਅਤਾ ਦਾ ਹਿੱਸਾ ਹਨ, ਦੱਸਦੇ ਹਨ ਕਿ ਜਦੋਂ ਸੱਭਿਆਚਾਰ ਦੀ ਗੱਲ ਆਉਂਦੀ ਹੈ ਤਾਂ ਵੱਖ-ਵੱਖ ਪਰਿਵਾਰਾਂ ਅਤੇ ਭਾਈਚਾਰਿਆਂ ਵਿੱਚ ਭਾਸ਼ਾ ਦੀ ਮਹੱਤਤਾ ਵੱਖੋ-ਵੱਖਰੀ ਹੋ ਸਕਦੀ ਹੈ।

ਮਿਸ ਜੈਂਗਲਿਸ ਭਾਸ਼ਾ ਅਤੇ ਸੱਭਿਆਚਾਰ ਵਿਚਕਾਰ ਆਪਣੇ ਭਾਈਚਾਰੇ ਦੇ ਮਜ਼ਬੂਤ ​​ਸਬੰਧ ਨੂੰ ਸਵੀਕਾਰ ਕਰਦੀ ਹੈ।

ਉਹ ਕਹਿੰਦੀ ਹੈ ਕਿ ਉਹ ਖੁਸ਼ਕਿਸਮਤ ਹੈ ਕਿਓਂਕਿ ਦੋ ਸਕੂਲੀ ਉਮਰ ਦੇ ਬੱਚਿਆਂ ਦੇ ਮਾਤਾ-ਪਿਤਾ ਹੋਣ ਦੇ ਨਾਤੇ, ਉਨ੍ਹਾਂ ਦੀ ਭਾਸ਼ਾ ਸਿੱਖਣ ਵਿੱਚ ਸਹਾਇਤਾ ਕਰਨ ਲਈ ਇੱਕ ਸਥਾਪਿਤ ਨੈੱਟਵਰਕ ਹੈ।

ਲਾਇਬ੍ਰੇਰੀ ਦੁਆਰਾ ਚਲਾਏ ਜਾਣ ਵਾਲੇ ਸਟੋਰੀ-ਟਾਈਮ ਦੇ ਨਾਲ ਆਪਣੇ ਬੱਚਿਆਂ ਦੇ ਅਨੁਭਵ ਨੂੰ ਯਾਦ ਕਰਦੇ ਹੋਏ, ਉਹ ਕਹਿੰਦੀ ਹੈ ਕਿ ਸਕੂਲ ਤੋਂ ਬਾਹਰ ਦੇ ਪ੍ਰੋਗਰਾਮਾਂ ਨੂੰ ਵੀ ਸ਼ੁਰੂ ਤੋਂ ਸਥਾਪਿਤ ਕੀਤਾ ਜਾ ਸਕਦਾ ਹੈ।
Cute schoolgirl smiling & balancing stack of books on the head at library
Cute schoolgirl smiling & balancing stack of books on the head at library Source: Getty Image / Klaus Vedfelt
ਪ੍ਰੋਫੈਸਰ ਹਾਜੇਕ ਦੋ ਭਾਸ਼ਾਵਾਂ ਬੋਲਣ ਵਾਲੇ ਪਰਿਵਾਰਾਂ ਨੂੰ ਆਪਣੀਆਂ ਉਮੀਦਾਂ ਨੂੰ ਯਥਾਰਥਵਾਦੀ ਰੱਖਣ ਦੀ ਸਲਾਹ ਦਿੰਦੇ ਹਨ।

ਸ੍ਰੀ ਵੈਂਗ ਦੇ ਅਨੁਸਾਰ, ਭਾਸ਼ਾ ਅਤੇ ਸੱਭਿਆਚਾਰ ਇੱਕ ਬੋਝ ਵਜੋਂ ਮਹਿਸੂਸ ਹੋਣ ਤੋਂ ਬਚਾਉਣ ਲਈ ਭਾਸ਼ਾ ਦੀ ਸਿਖਲਾਈ ਨੂੰ ਬੱਚੇ ਦੀ ਹਕੀਕਤ ਅਨੁਸਾਰ ਢਾਲਣਾ ਮਹੱਤਵਪੂਰਨ ਹੈ।

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ 

Share