'ਹੋਮ ਕੇਅਰ ਪੈਕੇਜ': ਗੁੰਝਲਦਾਰ ਲੋੜਾਂ ਵਾਲੇ ਆਸਟ੍ਰੇਲੀਅਨ ਬਜ਼ੁਰਗਾਂ ਦੇ ਜੀਵਨ ਨੂੰ ਸੌਖਾ ਬਣਾਉਣ ਦਾ ਇੱਕ ਉਪਰਾਲਾ

What is a Home Care Package Program (HCPP) and who is eligible for it?

Source: Getty Images

Get the SBS Audio app

Other ways to listen


Published

Updated

By Paras Nagpal
Source: SBS


Share this with family and friends


ਹੋਮ ਕੇਅਰ ਪੈਕੇਜ ਪ੍ਰੋਗਰਾਮ ਬਜ਼ੁਰਗ ਆਸਟ੍ਰੇਲੀਅਨ ਲੋਕਾਂ ਨੂੰ ਬੁਢਾਪਾ ਦੇਖਭਾਲ ਘਰਾਂ ਵਿਚ ਜਾਣ ਦੀ ਬਜਾਏ ਆਪਣੇ ਘਰ ਵਿਚ ਹੀ ਰਹਿੰਦਿਆਂ ਕਿਫਾਇਤੀ ਦੇਖਭਾਲ ਅਤੇ ਸਹਾਇਤਾ ਸੇਵਾਵਾਂ ਪ੍ਰਾਪਤ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ।


ਹੋਮ ਕੇਅਰ ਪੈਕਜ ਪ੍ਰੋਗਰਾਮ (ਐਚ ਸੀ ਪੀ) ਇੱਕ ਕੇਂਦਰ ਸਰਕਾਰ ਦੁਆਰਾ ਚਲਾਇਆ ਜਾਂਦਾ ਸਬਸਿਡੀ ਪ੍ਰੋਗਰਾਮ ਹੈ ਜੋ ਗੁੰਝਲਦਾਰ ਜਰੂਰਤਾਂ ਵਾਲੇ ਬਜ਼ੁਰਗਾਂ ਦੀ ਸਹਾਇਤਾ ਲਈ ਤਿਆਰ ਕੀਤਾ ਗਿਆ ਹੈ ਤਾਂ ਜੋ ਉਹਨਾਂ ਨੂੰ ਘਰ ਵਿੱਚ ਹੀ ਰਹਿੰਦਿਆਂ ਦੇਖਭਾਲ ਅਤੇ ਸਹਾਇਤਾ ਸੇਵਾਵਾਂ ਪ੍ਰਦਾਨ ਕਰਨ ਦੀ ਪੇਸ਼ਕਸ਼ ਕੀਤੀ ਜਾ ਸਕੇ। 

ਚਰਨ ਵਾਲੀਆ, ਜੋ ਕਿ ਇਕ ਮੈਲਬੌਰਨ-ਅਧਾਰਤ ਘਰੇਲੂ ਦੇਖਭਾਲ ਸੇਵਾ ਪ੍ਰਦਾਤਾ ਮਾਈ ਹੋਲਿਸਟਿਕ ਕੇਅਰ ਵਿਖੇ ਜਨਰਲ ਮੈਨੇਜਰ ਵਜੋਂ ਕੰਮ ਕਰਦੇ ਹਨ, ਨੇ ਐਸਬੀਐਸ ਪੰਜਾਬੀ ਨੂੰ ਦੱਸਿਆ ਕਿ ਯੋਗਤਾ ਦੇ ਮਾਪਦੰਡਾਂ ਨੂੰ ਪੂਰਾ ਕਰਨ ਵਾਲਾ ਕੋਈ ਵੀ ਆਸਟ੍ਰੇਲੀਅਨ ਵਿਅਕਤੀ ਐਚਸੀਪੀ ਲਈ ਅਰਜ਼ੀ ਦੇ ਸਕਦਾ ਹੈ।

“ਜੇ ਤੁਸੀਂ ਸੇਵਾਮੁਕਤ ਹੋ ਅਤੇ ਪੈਨਸ਼ਨ ਪ੍ਰਾਪਤ ਕਰਦੇ ਹੋ, ਅਤੇ ਤੁਹਾਡੀ ਉਮਰ 65 ਸਾਲ ਜਾਂ ਇਸ ਤੋਂ ਵੱਧ ਹੈ, ਤਾਂ ਤੁਸੀਂ ਸਰਕਾਰੀ ਸਹਾਇਤਾ ਲਈ ਅਰਜ਼ੀ ਦੇ ਸਕਦੇ ਹੋ।”

“ਸਭ ਤੋਂ ਪਹਿਲਾਂ ਤਾਂ ਤੁਹਾਨੂੰ‘ ਮਾਈ ਏਜ ਕੇਅਰ’ ਨਾਲ ਸੰਪਰਕ ਕਰਨ ਦੀ ਜ਼ਰੂਰਤ ਹੋਵੇਗੀ ਜੋ ਕਿ ਟੈਲੀਫੋਨ ਸਕ੍ਰੀਨਿੰਗ ਕਰਕੇ ਤੁਹਾਨੂੰ ਏਸੀਏਟੀ (ਏਜਡ ਕੇਅਰ ਅਸੈਸਮੈਂਟ ਟੀਮ) ਦੇ ਹਵਾਲੇ ਕਰਨਗੇ," ਸ਼੍ਰੀ ਵਾਲੀਆ ਨੇ ਕਿਹਾ।
What is a Home Care Package Program (HCPP) and who is eligible for it?
Source: Getty Images
ਏਸੀਏਟੀ ਨਰਸਿੰਗ ਜਾਂ ਇਸ ਨਾਲ ਜੁੜੇ ਸਿਹਤ ਪੇਸ਼ੇਵਰਾਂ ਦੀ ਇੱਕ ਟੀਮ ਹੈ ਜੋ ਘਰੇਲੂ ਦੇਖਭਾਲ ਦੇ ਪੈਕੇਜਾਂ ਅਤੇ ਰਿਹਾਇਸ਼ੀ ਦੇਖਭਾਲ ਲਈ ਬਿਨੈਕਾਰ ਦੀ ਯੋਗਤਾ ਦਾ ਮੁਲਾਂਕਣ ਕਰਦੀ ਹੈ।

ਸ੍ਰੀ ਵਾਲੀਆ ਨੇ ਕਿਹਾ ਕਿ ਐਚਸੀਪੀ ਦੇ ਚਾਰ ਵੱਖਰੇ ਪੱਧਰ ਹਨ, ਜੋ ਕਿ ਮੁਢਲੀ ਦੇਖਭਾਲ ਦੀਆਂ ਲੋੜਾਂ ਲਈ ਲੈਵਲ 1 ਤੋਂ ਲੈ ਕੇ ਉੱਚ ਪੱਧਰੀ ਦੇਖਭਾਲ ਦੀਆਂ ਜ਼ਰੂਰਤਾਂ ਲਈ ਲੈਵਲ 4 ਤੱਕ ਜਾਂਦੇ ਹਨ।
Home care Packages (HCP)
Source: Myagedcare
“ਮੁਲਾਂਕਣ ਕਰਨ ਵਾਲੇ ਨਿੱਜੀ ਤਰਜੀਹਾਂ ਅਤੇ ਗ਼ੈਰ ਰਸਮੀ ਦੇਖਭਾਲ ਦੇ ਪੱਧਰਾਂ ਨੂੰ ਵੀ ਧਿਆਨ ਵਿੱਚ ਰੱਖਦੇ ਹਨ, ਜਿਵੇਂ ਕਿ ਪਰਿਵਾਰਕ ਮੈਂਬਰ, ਦੇਖਭਾਲ ਲਈ ਖਰੀਦਦਾਰੀ, ਸਫਾਈ ਅਤੇ ਹੋਰ ਕੰਮਾਂ ਵਿੱਚ ਸਹਾਇਤਾ ਕਰਨਾ।”

“ਮੁਲਾਂਕਣ ਦੇ ਅਖੀਰ ਵਿੱਚ, ਏਸੀਏਟੀ ਮੈਂਬਰ ਹੋਮ ਕੇਅਰ ਪੈਕੇਜ ਦੇ ਪੱਧਰ ਦੀ ਸਲਾਹ ਦਿੰਦਾ ਹੈ ਜਿਸ ਲਈ ਤੁਹਾਨੂੰ ਮਨਜ਼ੂਰੀ ਦਿੱਤੀ ਜਾ ਸਕਦੀ ਹੈ," ਉਨਾਂ ਕਿਹਾ।

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ

Share