ਇੰਡੀਆ ਡਾਇਰੀ: ਸਰਕਾਰ ਵੱਲੋਂ 2023-24 ਦੇ ਕੇਂਦਰੀ ਬਜਟ ਤਹਿਤ ਮੱਧ ਵਰਗ ਲਈ ਕੁਝ ਖਾਸ ਰਿਆਇਤਾਂ

nirmla.jpg

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ

Get the SBS Audio app

Other ways to listen


Published

By Sumeet Kaur
Presented by Paramjeet Sona
Source: SBS

Share this with family and friends


ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਚੋਣਾਂ 'ਤੋਂ ਪਹਿਲਾਂ ਮੋਦੀ ਸਰਕਾਰ ਦਾ ਆਖਰੀ ਬਜਟ ਪੇਸ਼ ਕਰਦਿਆਂ ਕਿਹਾ ਕਿ ਬਜਟ 2023 ਮੱਧ ਵਰਗ ਨੂੰ ਟੈਕਸ 'ਚ ਰਾਹਤ ਪ੍ਰਦਾਨ ਕਰੇਗਾ, ਪੂੰਜੀ ਖਰਚ ਵਿੱਚ ਵਾਧਾ ਕਰੇਗਾ, ਅਤੇ ਸਬਸਿਡੀਆਂ ਨੂੰ ਘਟਾਕੇ ਅਤੇ ਨੌਕਰੀ ਦੀ ਗਰੰਟੀ ਯੋਜਨਾ 'ਤੇ ਖਰਚ ਕਰਕੇ ਵਿੱਤੀ ਏਕੀਕਰਣ ਤੇ ਕੇਂਦਰਿਤ ਸਾਬਿਤ ਹੋਵੇਗਾ।


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਜਟ ਦੀ ਤਾਰੀਫ਼ ਕਰਦਿਆਂ ਕਿਹਾ ਕਿ ਇਹ ਇੱਕ ਵਿਕਸਤ ਭਾਰਤ ਦੇ ਨਿਰਮਾਣ ਲਈ ਮਜ਼ਬੂਤ ਨੀਂਹ ਰੱਖੇਗਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਬਜਟ ਵਾਂਝੇ ਲੋਕਾਂ ਨੂੰ ਪਹਿਲ ਦੇਵੇਗਾ, ਔਰਤਾਂ ਦੇ ਹਿੱਤਾਂ ਦੀ ਰਾਖੀ ਕਰੇਗਾ, ਕਿਸਾਨਾਂ ਅਤੇ ਮੱਧ ਵਰਗ ਦੇ ਸੁਪਨਿਆਂ ਨੂੰ ਪੂਰਾ ਕਰੇਗਾ।

ਜ਼ਿਕਰਯੋਗ ਹੈ ਕਿ ਇਸ ਸਾਲ ਦਾ ਬਜਟ ਬਹੁਤ ਮਹੱਤਵ ਰੱਖਦਾ ਹੈ ਕਿਉਂਕਿ 2024 ਦੀਆਂ ਆਮ ਚੋਣਾਂ ਤੋਂ ਪਹਿਲਾਂ ਇਹ ਆਖਰੀ ਬਜਟ ਹੈ।

ਇਸ ਬਜਟ ਦੇ ਮੁੱਖ ਨੁਕਤੇ ਜਾਨਣ ਲਈ ਸੁਣੋ ਇਹ ਖਾਸ ਰਿਪੋਰਟ...

Share