'ਮੇਰੀ ਕਹਾਣੀ': ਭਾਰਤੀ ਪ੍ਰਵਾਸੀ ਔਰਤ ਨੂੰ ਸਭ ਤੋਂ ਤੇਜ਼ ਇਮੀਗ੍ਰੇਸ਼ਨ ਮਾਰਗ ਰਾਹੀਂ ਪ੍ਰਾਪਤ ਹੋਇਆ ਸਥਾਈ ਨਿਵਾਸ

Nav lead.jpg

Navjot Kaur with her family. Credit: Navjot Kaur

ਅਮਰੀਕਾ ਵਿੱਚ ਰਹਿਣ ਵਾਲੀ ਨਵਜੋਤ ਕੌਰ ਡਿਜੀ-ਟੈਕ ਸੈਕਟਰ ਵਿੱਚ ਇੱਕ ਉੱਚ ਹੁਨਰਮੰਦ ਪੇਸ਼ੇਵਰ ਹੈ। ਉਹ ਦਸੰਬਰ 2022 ਵਿੱਚ ਆਸਟ੍ਰੇਲੀਆ ਦੇ ਗਲੋਬਲ ਟੈਲੇਂਟ ਇੰਡੀਪੈਂਡੈਂਟ ਪ੍ਰੋਗਰਾਮ (ਜੀ ਟੀ ਆਈ) ਅਧੀਨ ਸਥਾਈ ਰੈਜ਼ੀਡੈਂਸੀ ਵੀਜ਼ਾ ਪ੍ਰਾਪਤ ਕਰਨ ਵਿੱਚ ਕਾਮਯਾਬ ਹੋਈ ਹੈ।


ਨਵਜੋਤ ਕੌਰ ਆਪਣੇ ਪਤੀ ਅਤੇ ਦੋ ਪੁੱਤਰਾਂ ਨਾਲ ਅਮਰੀਕਾ ਦੇ ਟੈਕਸਾਸ ਸ਼ਹਿਰ ਵਿੱਚ ਰਹਿੰਦੀ ਹੈ।

ਆਪਣੇ ਸਫ਼ਰ ਬਾਰੇ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ, 37-ਸਾਲਾ ਨਵਜੋਤ ਨੇ ਦੱਸਿਆ ਕਿ ਉਸਨੇ ਆਪਣੇ ਪਰਿਵਾਰ ਖਾਤਰ ਆਸਟ੍ਰੇਲੀਆ ‘ਚ ਵੱਸਣ ਦਾ ਫੈਸਲਾ ਕੀਤਾ ਹੈ।

“ਮੇਰੇ ਮਾਪੇ ਅਤੇ ਭਰਾ ਮੈਲਬੌਰਨ ਵਿਚ ਰਹਿੰਦੇ ਨੇ, ਮੇਰਾ ਦੇਵਰ ਵੀ ਓਥੇ ਹੀ ਰਹਿੰਦਾ ਹੈ। ਇਸੇ ਲਈ ਮੈਂ ਆਸਟ੍ਰੇਲੀਆ ਚ ਜਾਕੇ ਰਹਿਣ ਦਾ ਫੈਸਲਾ ਕੀਤਾ ਹੈ ਤਾ ਕਿ ਮੇਰੇ ਬੱਚਿਆਂ ਨੂੰ ਇਕ ਮੁਕੰਮਲ ਪਰਿਵਾਰ ਮਿਲ ਸਕੇ।"
nav 2.jpg
ਨਵਜੋਤ ਕੌਰ ਆਪਣੇ ਪਤੀ ਅਤੇ ਪੁੱਤਰਾਂ ਨਾਲ Credit: Navjot Kaur
ਨਵਜੋਤ ਨੇ ਡਾਟਾ ਪ੍ਰਬੰਧਨ ਅਤੇ ਵਪਾਰ ਵਿਸ਼ਲੇਸ਼ਣ ਵਿੱਚ ਆਪਣੇ ਸ਼ਾਨਦਾਰ ਯੋਗਦਾਨ ਅਤੇ ਖੋਜ ਲਈ ਕਈ ਪੁਰਸਕਾਰ ਜਿੱਤੇ ਹਨ।

ਉਸਨੂੰ ਹਾਲ ਵਿਚ ਹੀ ਗਲੋਬਲ ਟੈਲੇਂਟ ਵੀਜ਼ਾ ਹਾਸਲ ਹੋਇਆ ਹੈ, ਜੋ ਕਿ ਇਕ ਐਸਾ ਪ੍ਰੋਗਰਾਮ ਹੈ ਜੋ ਹੁਨਰਮੰਦ ਪ੍ਰਵਾਸੀਆਂ ਦੀ ਸਥਾਈ ਰੈਜ਼ੀਡੈਂਸੀ ਵੀਜ਼ਾ ਅਰਜ਼ੀ ਨੂੰ ਫ਼ਾਸਟ ਟਰੈਕ ਕਰਦਾ ਹੈ ਤਾਂ ਕਿ ਉਹ ਇਥੇ ਪੱਕੇ ਤੌਰ 'ਤੇ ਰਹਿਕੇ ਆਸਟ੍ਰੇਲੀਆ ਦੀ ਆਰਥਿਕਤਾ ਨੂੰ ਉਭਾਰਣ ਵਿੱਚ ਆਪਣਾ ਯੋਗਦਾਨ ਪਾ ਸਕਣ।

"ਮੈਨੂੰ ਮਈ 2022 ਵਿੱਚ ਅਪਲਾਈ ਕਰਨ ਦਾ ਸੱਦਾ ਮਿਲਿਆ ਅਤੇ ਦਸੰਬਰ 2022 ਵਿੱਚ ਮੈਨੂੰ ਵੀਜ਼ਾ ਗ੍ਰਾਂਟ ਹੋ ਗਿਆ ਸੀ।“

'ਮੇਰੀ ਜ਼ਿੰਦਗੀ ਚੁਣੌਤੀਆਂ ਭਰੀ ਰਹੀ'
nav solo.jpg
ਨਵਜੋਤ ਕੌਰ Credit: Navjot Kaur
ਆਪਣੀ ਨਿਜੀ ਜ਼ਿੰਦਗੀ ਬਾਰੇ ਗੱਲ ਕਰਦਿਆਂ, ਨਵਜੋਤ ਨੇ ਸਾਂਝਾ ਕੀਤਾ ਕਿ ਡਿਜੀ-ਟੈਕ ਸੈਕਟਰ ਵਿੱਚ ਨਾਮ ਕਮਾਉਣ ਲਈ ਉਸਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ।

“ਛੋਟੇ ਹੁੰਦੇ ਤੋਂ ਹੀ ਪਹਿਲਾਂ ਮੇਰੀ ਮਾਂ ਨੇ ਮੈਨੂੰ ਪ੍ਰਾਈਵੇਟ ਸਕੂਲ ਭੇਜਣ ਲਈ ਸਖ਼ਤ ਸੰਘਰਸ਼ ਕੀਤਾ, ਉਹਨਾਂ ਨੇ ਰਿਸ਼ਤੇਦਾਰਾਂ ਦੇ ਦਬਾਵ ਦੇ ਬਾਵਜੂਦ ਮੈਨੂੰ ਚੰਗੀ ਸਿੱਖਿਆ ਪ੍ਰਾਪਤ ਕਰਵਾਈ ਜਿਸ ਕਾਰਣ ਮੈਂ ਅੱਜ ਇਸ ਮੁਕਾਮ ਤੇ ਪਹੁੰਚ ਪਾਈ ਹਾਂ।“

ਨਵਜੋਤ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਅਤੇ ਖਾਸ ਕਰਕੇ ਮਾਂ ਬਣਨ ਤੋਂ ਬਾਅਦ ਉਸਨੂੰ ਕਈ ਮੁਸ਼ਕਿਲਾਂ ਦਾ ਸਾਮਣਾ ਕਰਨਾ ਪਿਆ।

“ਮੈਂ ਪਰਿਵਾਰਕ ਜਿੰਮੇਵਾਰੀਆਂ ਕਾਰਨ ਤਕਰੀਬਨ ਤਿੰਨ ਸਾਲ ਕੰਮ ਨਹੀਂ ਕਰ ਪਾਈ, ਪਰ ਮੈਂ ਕਦੇ ਵੀ ਹਾਰ ਨਹੀਂ ਮੰਨੀ।

"ਮੈਂ ਆਪਣੇ ਕਰੀਅਰ ਨੂੰ ਅੱਗੇ ਵਧਾਉਣ ਲਈ ਪੋਸਟ ਗ੍ਰੈਜੂਏਟ ਡਿਗਰੀ ਹਾਸਲ ਕਰਨ ਦਾ ਫੈਸਲਾ ਕੀਤਾ, ਅਤੇ ਉਸ ਤੋਂ ਬਾਅਦ ਮੈਨੂੰ ਕਦੇ ਪਿੱਛੇ ਮੁੜ ਕੇ ਦੇਖਣਾ ਨਹੀਂ ਪਿਆ।"

ਪੂਰੀ ਇੰਟਰਵਿਊ ਪੰਜਾਬੀ ਵਿਚ ਸੁਣਨ ਲਈ ਆਡੀਓ ਲਿੰਕ ਉੱਤੇ ਕਲਿਕ ਕਰੋ...

Share