ਇਸ ਅਣਗਹਿਲੀ ਕਰਕੇ ਹੁਣ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਅਸਥਾਈ ਵੀਜ਼ਾ ਧਾਰਕਾਂ ਦਾ ਵੀਜ਼ਾ ਮੌਕੇ ਤੇ ਹੀ ਹੋ ਸੱਕਦਾ ਹੈ ਰੱਦ

American visa

visa cancellation Source: Getty Images

ਜੇ ਕਰ 1 ਜਨਵਰੀ 2021 ਤੋਂ ਕੋਈ ਵੀ ਅੰਤਰਰਾਸ਼ਟਰੀ ਵਿਦਿਆਰਥੀ ਜਾਂ ਅਸਥਾਈ ਵੀਜ਼ਾ ਧਾਰਕ ਆਸਟ੍ਰੇਲੀਆ ਵਿੱਚ ਬਗੈਰ ਘੋਸ਼ਣਾ ਕੀਤੇ ਕਿਸੇ ਕਿਸਮ ਦੀ ‘ਵਰਜਿਤ ਖਾਣ ਪੀਣ ਦੀ ਸਮਗਰੀ’ ਲਿਆਂਦਾ ਫ਼ੜ੍ਹਿਆ ਜਾਂਦਾ ਹੈ ਤਾਂ ਉਸਦਾ ਵੀਜ਼ਾ ਮੌਕੇ ਤੇ ਹੀ ਰੱਦ ਕਰਕੇ ਉਸਨੂੰ ਘਰ ਵਾਪਸ ਭੇਜਿਆ ਜਾ ਸਕਦਾ ਹੈ।


ਆਸਟ੍ਰੇਲੀਅਨ ਸਰਕਾਰ ਨੇ ਹਾਲ ਹੀ ਵਿੱਚ ਇਕ ਕਾਨੂੰਨ ਪਾਸ ਕੀਤਾ ਜੋ ਕਿ ਸੰਬੰਧਿਤ ਅਧਿਕਾਰੀਆਂ ਨੂੰ ਬਗੈਰ ਦੱਸੇ ਪਾਬੰਦੀਸ਼ੁਦਾ ਬਾਇਓਸਕਓਰਿਟੀ ਚੀਜ਼ਾਂ ਲਿਆਉਣ ਦੀ ਕੋਸ਼ਿਸ਼ ਕਰਣ ਵਾਲ਼ੇ ਵਿਅਕਤੀਆਂ ਦਾ ਮੌਕੇ ਤੇ ਹੀ ਵੀਜ਼ਾ ਰੱਦ ਕਰਣ ਦੀ ਸ਼ਕਤੀ ਪ੍ਰਦਾਨ ਕਰੇਗਾ।

ਵਰਤਮਾਨ ਕਾਨੂੰਨ ਮੁਤਾਬਕ ਅਧਿਕਾਰੀ ਸਿਰਫ਼ ਵਿਜ਼ਿਟਰ ਵੀਜ਼ਾ ਉੱਤੇ ‘ਵਰਜਿਤ ਖਾਣ ਪੀਣ ਦੀ ਸਮਗਰੀ’ ਨਿਯਮਾਂ ਦੀ ਉਲੰਘਣਾ ਕਰਣ ਵਾਲ਼ੇ ਯਾਤਰੀਆਂ ਦਾ ਹੀ ਵੀਜ਼ਾ ਰੱਦ ਕਰ ਸਕਦੇ ਹਨ।

ਆਸਟ੍ਰੇਲੀਆ ਦੇ ਸਖ਼ਤ ਬਾਇਓਸੈਕਿਓਰਿਟੀ ਕਾਨੂੰਨ ਕੁਝ ਖ਼ਾਸ ਖਾਣ ਪੀਣ ਵਾਲੀਆਂ ਚੀਜ਼ਾਂ, ਪੌਦੇ ਅਤੇ ਮੀਟ ਪਦਾਰਥਾਂ ਨੂੰ ਦੇਸ਼ ਵਿਚ ਦਾਖਲ ਹੋਣ ਤੋਂ ਵਰਜਦੇ ਹਨ ਕਿਉਂਕਿ ਇਹ ਚੀਜ਼ਾਂ ਕਰਕੇ ਸਥਾਨਕ ਖੇਤੀਬਾੜੀ ਉਦਯੋਗ, ਕੀੜਿਆਂ ਨਾਲ਼ ਹੋਣ ਵਾਲੀਆਂ ਬਿਮਾਰੀਆਂ ਅਤੇ ਵਾਤਾਵਰਣ ਲਈ ਗੰਭੀਰ ਖ਼ਤਰਾ ਪੈਂਦਾ ਹੁੰਦਾ ਹੈ।
ABF
ABF officers discover cocaine hidden in the luggage's lining Source: Australian Border Force
ਐਸ ਬੀ ਐਸ ਪੰਜਾਬੀ ਨਾਲ ਇੱਕ ਇੰਟਰਵਿਊ ਵਿੱਚ ਖੇਤੀਬਾੜੀ, ਪਾਣੀ ਅਤੇ ਵਾਤਾਵਰਣ ਵਿਭਾਗ ਦੇ ਨਾਲ ਐਕਸਪੋਰਟ ਸੇਵਾਵਾਂ ਦੇ ਬੁਲਾਰੇ ਰਾਜਬੀਰ ਸਿੰਘ ਨੇ ਕਿਹਾ ਕਿ ਪਿਛਲੇ ਸਮੇਂ ਵਿੱਚ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਦੇ ਮਾਮਲੇ ਵਿੱਚ ਜ਼ਿਆਦਾਤਰ ਉਲੰਘਣਾ ਉਨ੍ਹਾਂ ਤੋਂ ਹੋਇਆਂ ਜੋ ਕਿ ਪਹਿਲੀ ਵਾਰ ਆਸਟ੍ਰੇਲੀਆ ਆ ਰਹੇ ਸਨ ਅਤੇ ਸਥਾਨਕ ਕਾਨੂੰਨ ਤੋਂ ਅਣਜਾਣ ਸਨ।

ਇਨ੍ਹਾਂ ਨਵੀਆਂ ਤਬਦੀਲੀਆਂ ਦੇ ਮੱਦੇਨਜ਼ਰ ਇਹ ਨਿਸ਼ਚਤ ਕਰਨਾ ਲਾਜ਼ਮੀ ਹੈ ਕਿ ਆਸਟ੍ਰੇਲੀਆ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀ ਅਤੇ ਅਸਥਾਈ ਵੀਜ਼ਾ ਧਾਰਕ ਇੱਥੇ ਦੇ ਜੀਵ-ਸੁਰੱਖਿਆ ਸੰਬੰਧੀ ਕਾਨੂੰਨਾਂ ਤੋਂ ਜਾਣੂ ਹੋਣ ਕਿਉਂਕਿ ਇਨ੍ਹਾਂ ਨਿਯਮਾਂ ਦੀ ਉਲੰਘਣਾਵਾਂ ਹੋਣ ਤੇ ਉਨ੍ਹਾਂ ਦੇ ਭਵਿੱਖ ਲਈ ਗੰਭੀਰ ਨਤੀਜੇ ਹੋ ਸਕਦੇ ਹਨ।

ਇਸ ਨਵੀਂ ਤਬਦੀਲੀ ਨਾਲ 1 ਜਨਵਰੀ 2021 ਤੋਂ ਇਸ ਕਾਨੂੰਨ ਦੀ ਉਲੰਘਣਾ ਹੋਣ ਤੇ ਜੁਰਮਾਨਾ ਦੋ ਪੈਨਲਟੀ ਯੂਨਿਟਸ (444 ਡਾਲਰ) ਤੋਂ 12 ਪੈਨਲਟੀ ਯੂਨਿਟਸ (2664 ਡਾਲਰ) ਤੱਕ ਵਧ ਜਾਵੇਗਾ।
Representational image of high-risk biosecurity goods.
Man charged after allegedly smuggling 13kg of precursor chemicals in his luggage. (Representational image) Source: Australian Border Force
ਵਿਭਾਗ ਨੇ ਇਸ ਗੱਲ ਦਾ ਵੀ ਖੁਲਾਸਾ ਕੀਤਾ ਕਿ ਵਿੱਤੀ ਵਰ੍ਹੇ 2019-20 ਦੌਰਾਨ ਕੁੱਲ 1,358 ਭਾਰਤੀ ਨਾਗਰਿਕਾਂ ਨੂੰ ਵਰਜਿਤ ਖੁਰਾਕੀ ਵਸਤਾਂ ਲਿਆਉਣ ਲਈ ਜੁਰਮਾਨਾ ਕੀਤਾ ਗਿਆ ਸੀ।

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ। 

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਅਤੇ ਪ੍ਰਦੇਸ਼ ਦੇ ਨਿਯਮਾਂ ਬਾਰੇ ਜਾਣੋ।

ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।

ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।

ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।

ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ 63 ਭਾਸ਼ਾਵਾਂ ਵਿੱਚ sbs.com.au/coronavirus ਉੱਤੇ ਉਪਲੱਬਧ ਹਨ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ

Share