ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਰਾਨ ਦੇ ਗ੍ਰਹਿ ਮੰਤਰੀ ਡਾਕਟਰ ਅਹਿਮਦ ਵਹੀਦੀ ਨਾਲ ਇਸਲਾਮਾਬਾਦ ਵਿੱਚ ਇੱਕ ਮੁਲਾਕਾਤ ਦੌਰਾਨ "ਦੋਵਾਂ ਦੇਸ਼ਾਂ ਦੇ ਭਾਈਚਾਰਕ ਸਬੰਧਾਂ ਵਿੱਚ ਸਕਾਰਾਤਮਕ ਗਤੀ" 'ਤੇ ਤਸੱਲੀ ਪ੍ਰਗਟ ਕੀਤੀ ਅਤੇ ਦੋਵਾਂ ਦੇਸ਼ਾਂ ਵਿਚਾਲੇ ਭਿੰਨ ਖੇਤਰਾਂ ਵਿੱਚ ਸਾਂਝੇ ਸਹਿਯੋਗ ਦੀ ਮਹੱਤਤਾ ਨੂੰ ਉਜਾਗਰ ਕੀਤਾ।
ਸੋਮਵਾਰ ਨੂੰ ਹੋਈ ਇਸ ਮੁਲਾਕਾਤ ਦੌਰਾਨ ਦੋਵਾਂ ਦੇਸ਼ਾਂ ਨੇ ਗੁਆਂਢੀ ਦੇਸ਼ਾਂ ਵਿਚਕਾਰ ਸੁਰੱਖਿਆ, ਵਪਾਰ ਅਤੇ ਯਾਤਰਾ ਮੁੱਦਿਆਂ ਸਮੇਤ ਸਰਹੱਦ ਪ੍ਰਬੰਧਨ 'ਤੇ ਆਪਣਾ ਸਹਿਯੋਗ ਵਧਾਉਣ ਵਿੱਚ ਵਚਨਬੱਧਤਾ ਜ਼ਾਹਿਰ ਕੀਤੀ।
ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੇ ਦੌਰੇ ਤੋਂ ਬਾਅਦ ਬੋਲਦਿਆਂ, ਈਰਾਨ ਦੇ ਗ੍ਰਹਿ ਮੰਤਰੀ ਡਾਕਟਰ ਅਹਿਮਦ ਵਹੀਦੀ ਨੇ ਈਰਾਨ ਇਸਲਾਮਿਕ ਰੀਪਬਲਿਕ ਨਿਊਜ਼ ਏਜੰਸੀ ਨੂੰ ਦੱਸਿਆ ਕਿ ਦੋਵੇਂ ਦੇਸ਼ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਵੀ ਕੋਸ਼ਿਸ਼ ਕਰ ਰਹੇ ਹਨ।
ਵਹਿਦੀ ਨੇ ਕਿਹਾ, "ਇਰਾਨ-ਪਾਕਿਸਤਾਨ ਸਬੰਧ, ਖਾਸ ਕਰਕੇ ਆਰਥਿਕ ਖੇਤਰ ਵਿੱਚ ਮਜ਼ਬੂਤ ਅਤੇ ਵਿਆਪਕ ਹੋਣੇ ਚਾਹੀਦੇ ਹਨ।"
ਵਹੀਦੀ ਨੇ ਇਸ ਦੌਰੇ ਦੌਰਾਨ ਆਪਣੇ ਪਾਕਿਸਤਾਨੀ ਹਮਰੁਤਬਾ ਸ਼ੇਖ ਰਸ਼ੀਦ ਅਹਿਮਦ ਤੇ ਥਲ ਸੈਨਾ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨਾਲ ਵੀ ਮੁਲਾਕਾਤ ਕੀਤੀ।
ਆਡੀਓ ਸੁਨਣ ਲਈ ਉੱਪਰ ਫੋਟੋ ‘ਤੇ ਦਿੱਤੇ ਆਡੀਓ ਆਈਕਨ ਉੱਤੇ ਕਲਿਕ ਕਰੋ।