ਆਪਣੇ ਤਜ਼ੁਰਬੇ ਅਤੇ ਕਹਾਣੀਆਂ ਉੱਤੇ ਫਿਲਮਾਂ ਬਣਾ ਰਹੇ ਹਨ ਇਹ ਬਜ਼ੁਰਗ

Klaas Kalma

Source: Klaas Kalma

ਬਹੁਤ ਸਾਰੇ ਲੋਕਾਂ ਨੂੰ ਪ੍ਰਤੀਤ ਹੁੰਦਾ ਹੈ ਕਿ ਫਿਲਮਾਂ ਦਾ ਨਿਰਮਾਣ ਕਰਨ ਲਈ ਤਕਨੀਕੀ ਮਹਾਰਤ ਦੇ ਨਾਲ-ਨਾਲ ਕਾਫੀ ਪੈਸਾ ਅਤੇ ਇੱਕ ਵੱਡੀ ਟੀਮ ਦੀ ਜਰੂਰਤ ਹੁੰਦੀ ਹੈ। ਪਰ ਕਈ ਰਚਨਾਤਮਕ ਬਜ਼ੁਰਗਾਂ ਦਾ ਮੰਨਣਾ ਹੈ ਕਿ ਰੋਜ਼ਾਨਾਂ ਦੀ ਜਿੰਦਗੀ ਦੇ ਖੂਬਸੂਰਤ ਪਲਾਂ ਨੂੰ ਫੋਟੋਆਂ ਆਦਿ ਵਿੱਚ ਕੈਦ ਕਰਨ ਦੇ ਨਾਲ-ਨਾਲ ਇਹਨਾਂ ਨੂੰ ਹੁਣ ਅਗਲੇ ਪੜਾਅ ਤੱਕ ਲੈ ਕੇ ਜਾਣਾ ਕੋਈ ਐਨਾ ਔਖਾ ਕੰਮ ਵੀ ਨਹੀਂ ਹੈ।


ਨਿਊ ਸਾਊਥ ਵੇਲਜ਼ ਦੇ ਉੱਤਰੀ ਖਿੱਤੇ ਦੇ 75 ਸਾਲਾਂ ਤੋਂ ਉਪਰ ਦੀ ਉਮਰ ਦੇ 9 ਬਜ਼ੁਰਗਾਂ ਨੇ ਛੋਟੀਆਂ ਦਸਤਾਵੇਜ਼ੀ ਫਿਲਮਾਂ ਬਣਾਉਣੀਆਂ ਸ਼ੁਰੂ ਕੀਤੀਆਂ ਹਨ ਜਿਸ ਵਿੱਚ ਇਹ ਆਪਣੇ ਨਿਜੀ ਤਜਰਬਿਆਂ ਦੇ ਨਾਲ-ਨਾਲ ਨਿਡਰ ਅਤੇ ਦਲੇਰੀ ਭਰੀ ਬਜ਼ੁਰਗੀ ਨੂੰ ਕਿਸ ਤਰਾਂ ਮਾਣਿਆ ਜਾ ਸਕਦਾ ਹੈ ਦਰਸਾਉਣ ਦੀ ਕੋਸ਼ਿਸ਼ ਕਰ ਰਹੇ ਹਨ। 

Click on the player at the top of the page to listen to this feature in Punjabi.

Listen to  Monday to Friday at 9 pm. Follow us on .


Share