ਨਾਨਕ ਸਿੰਘ ਦੁਆਰਾ ਲਿਖੀ ‘ਖੂਨੀ ਵਿਸਾਖੀ’ 100 ਸਾਲ ਬਾਅਦ ਹੋਵੇਗੀ ਪ੍ਰਕਾਸ਼ਤ

Jallianwala

Jallianwala Bagh. Source: Pinterest

ਮਸ਼ਹੂਰ ਲਿਖਾਰੀ ਨਾਨਕ ਸਿੰਘ ਨੇ 1919 ਵਾਲਾ ਜਲਿਆਂਵਾਲੇ ਬਾਗ ਦਾ ਸਾਕਾ ਆਪਣੇ ਪਿੰਡੇ ਤੇ ਹੰਡਾਇਆ ਸੀ। ਉਹਨਾਂ ਉੱਤੇ ਲੱਗੇ ਲਾਸ਼ਾਂ ਦੇ ਢੇਰ ਨੇ ਨਾਨਕ ਸਿੰਘ ਦੇ ਲਿਖਾਰੀ ਮਨ ਨੂੰ ਇੰਨਾ ਜਿਆਦਾ ਹਲੂਣਿਆ ਕਿ ਉਹਨਾ ਨੇ ਉਸੀ ਸਮੇਂ ‘ਖੂਨੀ ਵਿਸਾਖੀ’ ਨਾਮਕ ਇੱਕ ਲੰਬੀ ਕਵਿਤਾ ਰੂਪੀ ਪੁਸਤਕ ਲਿੱਖ ਮਾਰੀ, ਜਿਸ ਉੱਤੇ ਸਮੇਂ ਦੀ ਬਰਿਟਿਸ਼ ਸਰਕਾਰ ਨੇ ਤੁਰੰਤ ਪਾਬੰਦੀ ਲਗਾ ਦਿੱਤੀ ਸੀ।


ਨਾਨਕ ਸਿੰਘ ਦੇ ਪਰਿਵਾਰ ਵਲੋਂ ਕਈ ਸਾਲਾਂ ਬੱਧੀ ਕੋਸ਼ਿਸ਼ ਨੂੰ ਉਸ ਸਮੇਂ ਫਲ ਲਗਿਆ ਜਦੋਂ ਇੰਗਲੈਂਡ ਦੀ ਇੱਕ ਲਾਇਬਰੇਰੀ ਨੇ ਇਸ ‘ਖੂਨੀ ਵਿਸਾਖੀ’ ਨਾਮਕ ਕਿਤਾਬ ਦੀ ਇੱਕ ਕਾਪੀ ਉਹਨਾਂ ਦੇ ਹਵਾਲੇ ਕਰ ਹੀ ਦਿੱਤੀ।

ਨਾਨਕ ਸਿੰਘ ਦੇ ਸਭ ਤੋਂ ਛੋਟੇ ਸਪੁੱਤਰ ਕੁਲਬੀਰ ਸਿੰਘ ਸੂਰੀ, ਜੋ ਕਿ ਅੱਜਕਲ ਆਸਟ੍ਰਲੇਆ ਦੇ ਦੌਰੇ ਤੇ ਹਨ, ਨੇ ਐਸ ਬੀ ਐਸ ਪੰਜਾਬੀ ਨੂੰ ਦਸਿਆ ਕਿ, ‘ਇੱਕ ਪਿਤਾ ਵਜੋਂ ਨਾਨਕ ਸਿੰਘ ਬਹੁਤ ਹੀ ਸ਼ਾਂਤ ਸੁਭਾ ਦੇ ਅਤੇ ਹਮੇਸ਼ਾਂ ਹੀ ਦੂਜਿਆਂ ਨੂੰ ਪ੍ਰੋਤਸਾਹਤ ਕਰਨ ਵਾਲੇ ਇਨਸਾਨ ਸਨ। ਅਸੀਂ ਕਦੀ ਉਹਨਾਂ ਨੂੰ ਗੁੱਸੇ ਵਿੱਚ ਨਹੀਂ ਦੇਖਿਆ। ਅਗਰ ਕਿਸੇ ਪਰਿਵਾਰਕ ਮੈਂਬਰ ਕੋਲੋਂ ਕੋਈ ਗਲਤੀ ਹੋ ਜਾਂਦੀ ਸੀ ਤਾਂ, ਉਹ ਇੱਕ ਨਸੀਅਤ ਭਰੀ ਚਿੱਠੀ ਲਿੱਖ ਕੇ ਕੱਲਿਆਂ ਨੂੰ ਪੜਨ ਲਈ ਦੇ ਦਿੰਦੇ ਸਨ। ਅਤੇ ਉਸ ਦਾ ਸੋਚ ਸਮਝ ਕੇ ਜਵਾਬ ਦੇਣ ਲਈ ਵੀ ਕਿਹਾ ਕਰਦੇ ਸਨ ਤਾਂ ਕਿ ਮਸਲੇ ਨੂੰ ਜਲਦ ਅਤੇ ਸਹੀ ਤਰੀਕੇ ਨਾਲ ਹਲ ਕੀਤਾ ਜਾ ਸਕੇ’।
Nanak Singh
Famous Punjabi Novelist Source: Pinterest
‘ਇਸ ਸਮੇਂ ਸਾਡੇ ਪਰਿਵਾਰ ਵਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਲਿਆਂਵਾਲੇ ਬਾਗ ਦੀ ਸ਼ਤਾਬਦੀ ਜੋ ਕਿ ਇਸ ਸਾਲ ਅਪ੍ਰੈਲ 2019 ਵਿੱਚ ਮਨਾਈ ਜਾਣੀ ਹੈ, ਦੌਰਾਨ ਇਸ ਨੂੰ ਜਾਰੀ ਕਰਦੇ ਹੋਏ ਪਿਤਾ ਨਾਨਕ ਸਿੰਘ ਜੀ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਜਾਵੇ। ਸਾਡੇ ਪਿਤਾ ਜੀ ਦੇ ਇੱਕ ਪੋਤਰੇ ਨਵਦੀਪ ਸੂਰੀ ਜੋ ਕਿ ਭਾਰਤ ਸਰਕਾਰ ਵਿੱਚ ਇੱਕ ਰਾਜਦੂਤ ਵਜੋਂ ਨਿਯੁਕਤ ਹਨ, ਇਸ ਨੂੰ ਅੰਗ੍ਰੇਜੀ ਵਿੱਚ ਪ੍ਰਕਾਸ਼ਤ ਕਰਨ ਦਾ ਵੀ ਯਤਨ ਕਰ ਰਹੇ ਹਨ’।

ਨਾਨਕ ਸਿੰਘ, 4 ਜੂਲਾਈ 1897 ਨੂੰ ਜੇਹਲਮ ਸੂਬੇ (ਜੋ ਕਿ ਇਸ ਸਮੇਂ ਪਾਕਿਸਤਾਨ ਦਾ ਹਿਸਾ ਹੈ) ਵਿੱਚ ਹੰਸ ਰਾਜ ਵਜੋਂ ਇੱਕ ਹਿੰਦੂ ਪਰਿਵਾਰ ਵਿੱਚ ਜਨਮੇ ਸਨ। ਉਹਨਾਂ ਨੇ ਕਦੇ ਵੀ ਸਕੂਲੀ ਵਿੱਦਿਆ ਹਾਸਲ ਨਹੀਂ ਸੀ ਕੀਤੀ ਪਰ ਫੇਰ ਵੀ ਉਹਨਾਂ ਵਿੱਚ ਕੁੱਝ ਨਾ ਕੁੱਝ ਸਿੱਖਣ ਅਤੇ ਸਮਾਜ ਨੂੰ ਸੁਧਾਰਨ ਦਾ ਜਜ਼ਬਾ ਕੁੱਟ ਕੁੱਟ ਕੇ ਭਰਿਆ ਹੋਇਆ ਸੀ। 

ਆਪਣੀ ਜਿੰਦਗੀ ਦੇ ਸਫਰ ਦੌਰਾਨ ਨਾਨਕ ਸਿੰਘ ਨੇ 36 ਤੋਂ ਵੀ ਜਿਆਦਾ ਨਾਵਲ ਸਮਾਜ ਦੇ ਹਾਲਾਤਾਂ ਤੇ ਲਿਖੇ। ਇਹਨਾਂ ਤੋਂ ਅਲਾਵਾ ਸੈਂਕੜੇ ਛੋਟੀਆਂ ਕਹਾਣੀਆਂ ਅਤੇ ਕਵਿਤਾਵਾਂ ਵੀ ਪਾਠਕਾਂ ਦੀ ਝੋਲੀ ਵਿੱਚ ਪਾਈਆਂ।
Kulibir Singh Suri
Awarded by Punjabi Council of Australia at NSW Parliament Source: SBS Punjabi
‘ਮੇਰੇ ਪਿਤਾ ਨਾਨਕ ਸਿੰਘ ਜੀ ਨੇ ਬਹੁਤ ਛੋਟੀ ਉਮਰ ਵਿੱਚ ਹੀ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸਨ। ਉਹਨਾਂ ਦੀਆਂ ਕਈ ਲਿਖਤਾਂ ਦੇ ਕਈ ਹੋਰ ਭਾਸ਼ਾਵਾਂ ਵਿੱਚ ਵੀ ਅਨੁਵਾਦ ਕੀਤੇ ਗਏ ਹਨ, ਜਿਨਾਂ ਵਿੱਚੋਂ ਅੰਗਰੇਜੀ ਸਮੇਤ ਕਈ ਵਿਦੇਸ਼ੀ ਭਾਸ਼ਾਵਾਂ ਵੀ ਸ਼ਾਮਲ ਹਨ। ਸੰਸਾਰ ਪ੍ਰਸਿਧ ਲਿਖਾਰੀ ਲੀਓ ਟਾਲਸਟਾਏ ਦੀ ਪੋਤਰੀ ਨਾਤਾਸ਼ਾ ਟਾਲਸਟਾਏ ਨੇ ਉਹਨਾਂ ਦੇ ਨਾਵਲ ਚਿੱਟਾ ਲਹੂ ਦਾ ਰੂਸੀ ਭਾਸ਼ਾ ਵਿੱਚ ਅਨੁਵਾਦ ਕੀਤਾ ਸੀ। ਪਹਿਲੀ ਵਾਰ ਇਸ ਰੂਸੀ ਤਰਜਮੇ ਦੀਆਂ 50,000 ਕਾਪੀਆਂ ਛਾਪੀਆਂ ਗਈਆਂ ਜੋ ਕਿ ਛਪਣ ਦੇ ਪਹਿਲੇ ਮਹੀਨੇ ਹੀ ਸਾਰੀਆਂ ਹੀ ਵਿੱਕ ਵੀ ਗਈਆਂ ਸਨ,’ ਮਾਣ ਨਾਲ ਦੱਸਿਆ ਕੁਲਬੀਰ ਸੂਰੀ ਨੇ।

ਕੁਲਬਰੀ ਸਿੰਘ ਸੂਰੀ ਜੋ ਕਿ ਆਪ ਵੀ ਇੱਕ ਮਹਾਨ ਬਾਲ ਲੇਖਕ ਹਨ, ਨੇ ਆਪਣੀ ਸਾਰੀ ਜਿੰਦਗੀ ਹੀ ਲਿਖਣ ਅਤੇ ਪਰਕਾਸ਼ਨ ਵਿੱਚ ਬਿਤਾਈ ਹੈ।

‘ਸਾਡੇ ਪਰਿਵਾਰ ਦੇ ਲਗਭਗ ਸਾਰੇ ਹੀ ਮੈਂਬਰ ਕੁੱਝ ਨਾ ਕੁੱਝ ਲਿਖਣ ਦੀ ਮਹਾਰਤ ਰਖਦੇ ਹਨ। ਉਹਨਾਂ ਦੀਆਂ ਆਪਣੀਆਂ ਮੂਲਕ ਲਿਖਤਾਂ ਤੋਂ ਅਲਾਵਾ ਸਾਡੇ ਬਾਊ ਜੀ, ਨਾਨਕ ਸਿੰਘ ਜੀ ਦੀਆਂ ਕਈ ਲਿਖਤਾਂ ਦੇ ਅੰਗਰੇਜੀ ਵਿੱਚ ਕੀਤੇ ਹੋਏ ਅਨੁਵਾਦ ਵੀ ਕਾਫੀ ਮਸ਼ਹੂਰ ਹੋਏ ਹਨ। ਅਤੇ ਬਾਲੀਵੁੱਡ ਦੀਆਂ ਕਈ ਫਿਲਮਾਂ ਨੂੰ ਵੀ ਉਹਨਾਂ ਦੇ ਨਾਵਲਾਂ ਤੇ ਹੀ ਬਣਾਇਆ ਗਿਆ ਹੈ’।

ਕੁਲਬੀਰ ਸਿੰਘ ਸੂਰੀ ਜਿਨਾਂ ਨੇ ਅਜੇ ਕੁੱਝ ਸਾਲ ਪਹਿਲਾਂ ਹੀ ਪੀ ਐਚ ਡੀ ਕੀਤੀ ਹੈ, ਨੂੰ ਭਾਰਤ ਸਰਕਾਰ ਵਲੋਂ ਸਾਲ 2014 ਵਿੱਚ ਬਾਲ ਸਾਹਿਤ ਅਕਾਦਮੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।

Listen to  Monday to Friday at 9 pm. Follow us on  and 



Share