ਨਵੇਂ ਸਥਾਈ ਵਸਨੀਕਾਂ ਨੂੰ ਸੈਂਟਰਲਿੰਕ ਭੁਗਤਾਨਾਂ ਲਈ ਹੁਣ ਕਰਨੀ ਪਏਗੀ ਲੰਮੀ ਉਡੀਕ

New residents will face longer waiting periods for most payments if the new social security laws are passed.

New residents will face longer waiting periods for most payments if the new social security laws are passed. Source: Getty Images

ਨਵੇਂ ਸਥਾਈ ਵਸਨੀਕਾਂ ਨੂੰ ਜ਼ਿਆਦਾਤਰ ਸਰਕਾਰੀ ਭੁਗਤਾਨਾਂ ਲਈ ਚਾਰ ਸਾਲਾਂ ਦੀ ਉਡੀਕ ਕਰਨੀ ਪਏਗੀ। ਆਸਟ੍ਰੇਲੀਆ ਦੇ ਸਮਾਜਿਕ ਸੁਰੱਖਿਆ ਕਾਨੂੰਨਾਂ ਵਿੱਚਲੀਆਂ ਇਹ ਸੋਧਾਂ 2022 ਵਿੱਚ ਲਾਗੂ ਹੋਣਗੀਆਂ।


ਸਮਾਜਿਕ ਸੁਰੱਖਿਆ ਲਾਭ ਵਿੱਤੀ ਲੋੜਾਂ ਵਾਲੇ ਆਸਟ੍ਰੇਲੀਆਈ ਵਸਨੀਕਾਂ ਲਈ ਉਪਲਬਧ ਹੁੰਦੇ ਹਨ। ਸਮਾਜਕ ਸੇਵਾਵਾਂ ਵਿਭਾਗ (ਡੀ ਐਸ ਐਸ) ਆਸਟਰੇਲੀਆ ਦੇ ਨਾਗਰਿਕਾਂ, ਸਥਾਈ ਵੀਜ਼ਾ ਧਾਰਕਾਂ ਅਤੇ ਕੁਝ ਨਿਊਜ਼ੀਲੈਂਡ ਦੇ ਨਾਗਰਿਕਾਂ ਨੂੰ ਸਮਾਜਿਕ ਸੁਰੱਖਿਆ ਭੁਗਤਾਨਾਂ ਲਈ ਆਸਟ੍ਰੇਲੀਆਈ ਨਿਵਾਸੀ ਮੰਨਦਾ ਹੈ। ਅਸਥਾਈ ਪਾਰਟਨਰ ਵੀਜ਼ਾ ਧਾਰਕ ਵੀ ਕੁਝ ਭੁਗਤਾਨਾਂ ਦੇ ਹੱਕਦਾਰ ਹੋ ਸਕੇ ਹਨ।

ਸਮਾਜਿਕ ਸੇਵਾਵਾਂ ਵਿਭਾਗ ਦਾ ਕਹਿਣਾ ਹੈ ਕਿ ਇਸਦੀ ਲੰਮੇ ਸਮੇਂ ਤੋਂ ਚੱਲਦੀ ਆ ਰਹੀ ਨੀਤੀ ਹੈ ਕਿ ਜਦੋਂ ਨਵੇਂ ਪਰਵਾਸੀ ਪਹਿਲੀ ਵਾਰ ਆਸਟ੍ਰੇਲੀਆ ਵਿੱਚ ਵਸਣ ਲਈ ਆਉਂਦੇ ਹਨ ਤਾਂ ਉਸ ਸਮੇਂ ਉਨ੍ਹਾਂ ਨੂੰ ਆਪਣਾ ਸਮਰਥਨ ਆਪ ਕਰਨਾ ਚਾਹੀਦਾ ਹੈ। ਇੱਕ ਜ਼ਰੂਰਤ ਇਹ ਵੀ ਹੈ ਕਿ ਨਵੇਂ ਸਥਾਈ ਵਸਨੀਕ ਸਰਕਾਰੀ ਭੁਗਤਾਨਾਂ ਲਈ ਮਿਥੀ ਉਡੀਕ ਦੀ ਮਿਆਦ ਪੂਰੀ ਕਰਦੇ ਹੋਣ।

ਜਨਵਰੀ 2022 ਤੋਂ ਜ਼ਿਆਦਾਤਰ ਭੁਗਤਾਨਾਂ ਲਈ ਯੋਗਤਾ ਪੂਰੀ ਕਰਨ ਲਈ, ਨਵੇਂ ਵਸਨੀਕਾਂ ਨੂੰ ਉਨ੍ਹਾਂ ਦੀ ਰਿਹਾਇਸ਼ ਮਨਜ਼ੂਰ ਹੋਣ ਦੇ ਸਮੇਂ ਤੋਂ ਚਾਰ ਸਾਲ ਤੱਕ ਉਡੀਕ ਕਰਨੀ ਪਏਗੀ ਜਦਕਿ ਆਸਟ੍ਰੇਲੀਆ ਤੋਂ ਬਾਹਰ ਦਾ ਸਮਾਂ ਚਾਰ ਸਾਲਾਂ ਦੇ ਇੰਤਜ਼ਾਰ ਦੇ ਸਮੇਂ ਵਿੱਚ ਨਹੀਂ ਗਿਣਿਆ ਜਾਵੇਗਾ।

ਡਾ. ਐਸਟ੍ਰਿਡ ਪੈਰੀ ਸੈਟਲਮੈਂਟ ਸਰਵਿਸਿਜ਼ ਇੰਟਰਨੈਸ਼ਨਲ ਦੇ ਨਾਲ ਰਣਨੀਤਕ ਨੀਤੀ ਦੀ ਮੈਨੇਜਰ ਹੈ।

ਜੌਬਸੀਕਰ, ਪੇਰੈਂਟਿੰਗ ਪੇਮੈਂਟ ਅਤੇ ਜ਼ਿਆਦਾਤਰ ਰਿਆਇਤੀ ਕਾਰਡਾਂ ਲਈ ਚਾਰ ਸਾਲਾਂ ਦੀ ਉਡੀਕ ਅਵਧੀ 2018 ਤੋਂ ਲਾਗੂ ਹੈ।

ਅੱਜ ਦੇ ਸਮੇ ਭੁਗਤਾਨ ਲਈ ਹੋਰ ਉਡੀਕ ਇਸ ਭੁਗਤਾਨ ਦੀ ਕਿਸਮ 'ਤੇ ਨਿਰਭਰ ਕਰਦੀ ਹੈ।

ਜੇ ਨਵਾਂ ਸਮਾਜਿਕ ਸੁਰੱਖਿਆ ਕਾਨੂੰਨ ਪਾਸ ਹੋ ਜਾਂਦਾ ਹੈ, ਤਾਂ ਨਵੇਂ ਸਥਾਈ ਨਿਵਾਸੀਆਂ ਲਈ ਉਡੀਕ ਅਵਧੀ ਵਿੱਚ ਤਬਦੀਲੀਆਂ 1 ਜਨਵਰੀ 2022 ਤੋਂ ਲਾਗੂ ਹੋ ਜਾਣਗੀਆਂ।

ਕੇਅਰਰ ਭੁਗਤਾਨ, ਮਾਪਿਆਂ ਦੀ ਛੁੱਟੀ ਦੀ ਤਨਖਾਹ ਅਤੇ ਪਿਤਾ ਅਤੇ ਸਹਿਭਾਗੀ ਤਨਖਾਹ ਦੀ ਉਡੀਕ ਦੀ ਮਿਆਦ ਦੋ ਤੋਂ ਚਾਰ ਸਾਲਾਂ ਤੱਕ ਵਧੇਗੀ। ਦੇਖਭਾਲ ਭੱਤਾ ਅਤੇ ਪਰਿਵਾਰਕ ਟੈਕਸ ਲਾਭ ਭਾਗ ਏ ਲਈ ਉਡੀਕ ਦੀ ਮਿਆਦ ਇੱਕ ਤੋਂ ਚਾਰ ਸਾਲ ਤੱਕ ਵਧੇਗੀ। ਸਰਕਾਰ ਫੈਮਿਲੀ ਟੈਕਸ ਬੈਨੀਫਿਟ ਭਾਗ ਬੀ ਲਈ ਚਾਰ ਸਾਲਾਂ ਦੀ ਨਵੀਂ ਉਡੀਕ ਅਵਧੀ ਵੀ ਲਾਗੂ ਕਰਨਾ ਚਾਹੁੰਦੀ ਹੈ।

ਡਾ. ਪੈਰੀ ਦਾ ਕਹਿਣਾ ਹੈ ਕਿ ਉਨ੍ਹਾਂ ਲੋਕਾਂ ਲਈ ਜੋ 2019 ਤੋਂ ਪਹਿਲਾਂ ਆਸਟ੍ਰੇਲੀਆ ਆਏ ਸਨ, ਜੌਬਕੀਪਰ ਜਾਂ ਔਸਟਡੀ ਵਰਗੇ ਭੁਗਤਾਨ ਦੀ ਉਡੀਕ ਦੀ ਮਿਆਦ ਉਨ੍ਹਾਂ ਦੇ ਹਾਲਾਤਾਂ 'ਤੇ ਨਿਰਭਰ ਕਰੇਗੀ।

ਉਡੀਕ ਦੀ ਮਿਆਦ ਵਧਾਉਣ ਲਈ ਇਸ ਨੀਤੀ ਦਾ ਸਖਤ ਵਿਰੋਧ ਕੀਤਾ ਜਾ ਰਿਹਾ ਹੈ। ਸੈਟਲਮੈਂਟ ਸਰਵਿਸਿਜ਼ ਇੰਟਰਨੈਸ਼ਨਲ ਅਤੇ ਆਸਟ੍ਰੇਲੀਅਨ ਕੌਂਸਲ ਆਫ਼ ਸੋਸ਼ਲ ਸਰਵਿਸਿਜ਼ ਵਰਗੀਆਂ ਏਜੰਸੀਆਂ ਦਾ ਮੰਨਣਾ ਹੈ ਕਿ ਸਰਕਾਰ ਦੀਆਂ ਨਵੀਆਂ ਨੀਤੀਗਤ ਸੈਟਿੰਗਾਂ ਬਹੁਤ ਸਾਰੇ ਨਵੇਂ ਪ੍ਰਵਾਸੀਆਂ ਨੂੰ ਜ਼ਰੂਰੀ ਆਮਦਨ ਸਹਾਇਤਾ ਤੋਂ ਵਾਂਝਿਆਂ ਕਰ ਦੇਣਗੀਆਂ।

ਅਕਰਮ ਅਲ-ਫਹਕਰੀ ਇੱਕ ਪ੍ਰਮਾਣਤ ਪਬਲਿਕ ਅਕਾਊਂਟੈਂਟ ਹੈ ਜਿਸਨੇ ਨਵੇਂ ਸਥਾਈ ਨਿਵਾਸੀਆਂ ਨਾਲ ਕੰਮ ਕੀਤਾ ਹੈ।

ਮਨੁੱਖਤਾਵਾਦੀ ਵੀਜ਼ੇ 'ਤੇ ਆਸਟ੍ਰੇਲੀਆ ਆਉਣ ਵਾਲੇ ਲੋਕਾਂ ਲਈ ਛੋਟ ਜਾਰੀ ਰਹੇਗੀ। ਇਹ ਉਡੀਕ ਅਵਧੀ ਚਾਰ ਸ਼ਰਨਾਰਥੀ ਵੀਜ਼ਾ ਉਪ -ਸ਼੍ਰੇਣੀਆਂ ਦੇ ਲੋਕਾਂ ਤੇ ਲਾਗੂ ਨਹੀਂ ਹੁੰਦੀ।

ਉਡੀਕ ਅਵਧੀ ਦੇ ਬਹੁਤ ਘੱਟ ਅਪਵਾਦ ਹਨ। ਡਾਕਟਰ ਪੈਰੀ ਦਾ ਕਹਿਣਾ ਹੈ ਕਿ ਛੋਟ ਲਈ ਅਰਜ਼ੀਆਂ ਦਾ ਕੇਸ-ਦਰ-ਕੇਸ ਮੁਲਾਂਕਣ ਕੀਤਾ ਜਾਂਦਾ ਹੈ।

ਅਕਰਮ ਅਲ-ਫਹਕਰੀ ਦਾ ਕਹਿਣਾ ਹੈ ਕਿ ਕੋਵਿਡ -19 ਦੇ ਕਾਰਨ ਲੋਕਾਂ ਦੇ ਕੰਮ ਦੇ ਸਮੇਂ ਜਾਂ ਮਿਹਨਤਾਨੇ 'ਤੇ ਕਾਫ਼ੀ ਅਸਰ ਪੈਣ 'ਤੇ ਲੋਕਾਂ ਲਈ 'ਆਪਦਾ' ਭੁਗਤਾਨ ਵੀ ਉਪਲਬਧ ਹਨ।

ਕੁਝ ਮੁਸ਼ਕਲ ਭੁਗਤਾਨ ਉਹਨਾਂ ਲੋਕਾਂ ਲਈ ਵੀ ਉਪਲਬਧ ਹਨ ਜੋ ਕੋਵਿਡ 'ਆਪਦਾ' ਭੁਗਤਾਨਾਂ ਦੇ ਯੋਗ ਨਹੀਂ ਹਨ।

ਜੇ ਤੁਸੀਂ ਮੁਸ਼ਕਲ ਦਾ ਸਾਹਮਣਾ ਕਰ ਰਹੇ ਹੋ ਤਾਂ ਉਡੀਕ ਦੇ ਸਮੇਂ ਦੀ ਪਰਵਾਹ ਕੀਤੇ ਬਿਨਾ ਭੁਗਤਾਨਾਂ ਲਈ ਆਪਣੀ ਯੋਗਤਾ ਦੀ ਜਾਂਚ ਕਰਨਾ ਮਹੱਤਵਪੂਰਨ ਹੈ।

ਇਹ ਨੋਟ ਕਰਨਾ ਮਹੱਤਵਪੂਰਨ ਹੈ ਕਿ ਉਡੀਕ ਸਮੇਂ ਵਿੱਚ ਬਦਲਾਅ ਸਿਰਫ ਭਵਿੱਖ ਦੇ ਸਥਾਈ ਨਿਵਾਸੀਆਂ ਨੂੰ ਪ੍ਰਭਾਵਤ ਕਰੇਗਾ। ਜਿਨ੍ਹਾਂ ਲੋਕਾਂ ਨੂੰ 1 ਜਨਵਰੀ 2022 ਤੋਂ ਪਹਿਲਾਂ ਸੰਬੰਧਤ ਸਥਾਈ ਜਾਂ ਅਸਥਾਈ ਵੀਜ਼ਾ ਦਿੱਤਾ ਗਿਆ ਹੈ ਉਹ ਪ੍ਰਭਾਵਤ ਨਹੀਂ ਹੋਣਗੇ।

ਜੇ ਤੁਸੀਂ ਪਹਿਲਾਂ ਹੀ ਸਮਾਜਿਕ ਸੁਰੱਖਿਆ ਭੁਗਤਾਨ ਪ੍ਰਾਪਤ ਕਰ ਰਹੇ ਹੋ ਅਤੇ ਤੁਹਾਡੇ ਹਾਲਾਤ ਬਦਲਦੇ ਹਨ, ਤਾਂ ਤੁਹਾਨੂੰ ਇਨ੍ਹਾਂ ਤਬਦੀਲੀਆਂ ਨੂੰ ਸੈਂਟਰਲਿੰਕ ਵਿੱਚ ਘੋਸ਼ਿਤ ਕਰਨਾ ਚਾਹੀਦਾ ਹੈ। ਸ਼੍ਰੀ ਅਲ-ਫਹਕਰੀ ਕਹਿੰਦੇ ਹਨ ਕਿ ਇਸ ਨਾਲ ਤੁਹਾਡੇ ਭੁਗਤਾਨਾਂ ਜਾਂ ਤੁਹਾਡੀ ਯੋਗਤਾ 'ਤੇ ਕੁਝ ਅਸਰ ਪੈ ਸਕਦਾ ਹੈ।

ਆਮਦਨੀ ਵਿੱਚ ਵਾਧੇ ਜਾਂ ਆਪਣੇ ਪਰਿਵਾਰ ਜਾਂ ਨਿੱਜੀ ਹਾਲਾਤਾਂ ਵਿੱਚ ਤਬਦੀਲੀਆਂ ਦਾ ਐਲਾਨ ਕਰਨ ਵਿੱਚ ਅਸਫਲ ਰਹਿਣ ਦੇ ਗੰਭੀਰ ਨਤੀਜੇ ਹੋ ਸਕਦੇ ਹਨ।

ਜੇ ਤੁਸੀਂ ਯੋਗਤਾ ਦੇ ਮਾਪਦੰਡ ਪੂਰੇ ਕਰਦੇ ਹੋ ਅਤੇ ਉਡੀਕ ਦੀ ਮਿਆਦ ਪੂਰੀ ਕਰ ਚੁੱਕੇ ਹੋ, ਤਾਂ ਤੁਸੀਂ ਆਪਣੀ ਅਰਜ਼ੀ ਅਰੰਭ ਕਰ ਸਕਦੇ ਹੋ। ਫਿਰ ਸੈਂਟਰਲਿੰਕ ਇਹ ਨਿਰਧਾਰਤ ਕਰੇਗਾ ਕਿ ਕੀ ਤੁਸੀਂ ਸਾਰੇ ਯੋਗਤਾ ਮਾਪਦੰਡਾਂ ਅਤੇ ਆਮਦਨੀ ਪ੍ਰੀਖਿਆ ਨੂੰ ਪੂਰਾ ਕਰਦੇ ਹੋ।

ਤੁਸੀਂ ਸਰਕਾਰੀ ਭੁਗਤਾਨਾਂ ਦੇ ਯੋਗ ਹੋ ਜਾਂ ਨਹੀਂ ਅਤੇ ਤੁਹਾਨੂੰ ਇਸ ਲਈ ਕਿੰਨੀ ਦੇਰ ਤੱਕ ਉਡੀਕ ਕਰਨੀ ਪੈ ਸਕਦੀ ਹੈ, ਡਾ. ਪੈਰੀ ਦਾ ਕਹਿਣਾ ਹੈ ਕਿ ਇਸ ਬਾਰੇ ਤੁਸੀਂ ਆਨਲਾਈਨ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ 63 ਭਾਸ਼ਾਵਾਂ ਵਿੱਚ  ਉੱਤੇ ਉਪਲੱਬਧ ਹਨ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ 


Share