ਪਾਕਿਸਤਾਨ ਡਾਇਰੀ: ਅੰਤਰਾਸ਼ਟਰੀ ਪੁਰਸਕਾਰ ਜੇਤੂ ਫਿਲਮ 'ਜੋਏਲੈਂਡ' ਉੱਤੇ ਪਾਕਿਸਤਾਨ ਵਿੱਚ ਲੱਗੀ ਪਾਬੰਦੀ

Pakistan-Films

A Pakistani official says the country's Oscar entry, “Joyland,” is banned from cinemas, despite being previously approved for release. The movie caused controversy in the country even before it hit the big screen. Credit: AP

ਪਾਕਿਸਤਾਨ ਨੇ ਦੇਸ਼ ਭਰ ਦੇ ਸਿਨੇਮਾਘਰਾਂ ਵਿੱਚ ਅੰਤਰਰਾਸ਼ਟਰੀ ਇਨਾਮ ਜੇਤੂ ਫਿਲਮ 'ਜੌਏਲੈਂਡ' ਦੀ ਸਕ੍ਰੀਨਿੰਗ 'ਤੇ ਪਾਬੰਦੀ ਲਗਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਸ ਸਾਲ ਇਹ ਫਿਲਮ ਕਾਨਸ ਫਿਲਮ ਫੈਸਟੀਵਲ ਵਿੱਚ ਇਨਾਮ ਜਿੱਤਣ ਵਾਲੀ ਪਹਿਲੀ ਪਾਕਿਸਤਾਨੀ ਫੀਚਰ ਫਿਲਮ ਬਣੀ ਅਤੇ ਮੈਲਬੌਰਨ ਦੇ ਭਾਰਤੀ ਫਿਲਮ ਫੈਸਟੀਵਲ 'ਚ ਵੀ ਇਸ ਨੂੰ ਸਰਵੋਤਮ ਫਿਲਮ ਦਾ ਪੁਰਸਕਾਰ ਮਿਲਿਆ ਹੈ।


ਪਾਕਿਸਤਾਨ ਨੇ ਆਸਕਰ ਐਂਟਰੀ ਫਿਲਮ 'ਜੋਏਲੈਂਡ' ਵਿੱਚ 'ਅਤਿਅੰਤ ਇਤਰਾਜ਼ਯੋਗ' ਸਮੱਗਰੀ ਹੋਣ ਦੀ ਦਲੀਲ ਦੇਕੇ, ਇਸ ਅੰਤਰਰਾਸ਼ਟਰੀ ਇਨਾਮ ਜੇਤੂ ਫਿਲਮ 'ਤੇ ਪਾਬੰਦੀ ਲਗਾ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਇਹ ਸੰਯੁਕਤ ਰਾਜ ਅਮਰੀਕਾ ਵਿੱਚ 2023 ਅਕੈਡਮੀ ਅਵਾਰਡ ਲਈ ਵੀ ਪਾਕਿਸਤਾਨ ਦੀ ਔਫੀਸ਼ਿਲ ਐਂਟਰੀ ਹੈ।

ਟਰਾਂਸਜੈਂਡਰ ਪ੍ਰੇਮ ਸਬੰਧਾਂ ਦੇ ਚਿੱਤਰਣ ਲਈ ਵਿਸ਼ਵ ਪੱਧਰ ਉੱਤੇ ਪ੍ਰਸ਼ੰਸਾ ਪ੍ਰਾਪਤ ਕਰਨ ਵਾਲੀ ਇਸ ਫਿਲਮ ਨੂੰ ਮੈਲਬੌਰਨ ਵਿੱਚ ਹੋਣ ਵਾਲੇ ਸਾਲਾਨਾ ਭਾਰਤੀ ਫਿਲਮ ਫੈਸਟੀਵਲ 'ਚ ਵੀ ਇਸ ਸਾਲ ਸਰਵੋਤਮ ਫਿਲਮ ਦਾ ਪੁਰਸਕਾਰ ਮਿਲਿਆ ਸੀ।

ਇਹ ਤੇ ਪਾਕਿਸਤਾਨ ਦੀਆਂ ਹੋਰ ਹਫਤਾਵਾਰੀ ਖਬਰਾਂ ਸੁਨਣ ਲਈ ਉੱਪਰ ਆਡੀਓ ਉੱਤੇ ਕਲਿੱਕ ਕਰੋ।

Share