ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸ ਬੀ ਐਸ ਸਾਊਥ ਏਸ਼ੀਅਨ 'ਤੇ ਸੁਣੋ।
ਪੰਜਾਬੀ ਡਾਇਸਪੋਰਾ: ਨਿਊਜ਼ੀਲੈਂਡ ਦੇ ਆਕਲੈਂਡ ਵਿਖੇ 5 ਸਤੰਬਰ ਤੋਂ ਭਾਰਤੀ ਕੌਂਸਲੇਟ ਦਫਤਰ ਦੀ ਸ਼ੁਰੂਆਤ
Source: Flickr
ਨਿਊਜ਼ੀਲੈਂਡ ਦੇ ਆਕਲੈਂਡ ਵਿਖੇ 5 ਸਤੰਬਰ ਤੋਂ ਭਾਰਤੀ ਕੌਂਸਲੇਟ ਦੇ ਦਫਤਰ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਹਾਲ ਦੀ ਘੜੀ ਇਸ ਦੀ ਸ਼ੁਰੂਆਤ ਮਹਾਤਮਾ ਗਾਂਧੀ ਸੈਂਟਰ ਵਿੱਚ ਕੀਤੀ ਜਾ ਰਹੀ ਹੈ ਪਰ ਆਉਣ ਵਾਲੇ ਸਮੇਂ ਵਿੱਚ ਇਸਨੂੰ ਪੱਕਾ ਟਿਕਾਣਾ ਮਿਲ ਜਾਵੇਗਾ। 'ਇੰਡਿਅਨ ਫੋਰਨ ਸਰਵਿਸਜ਼' ਤੋਂ ਸ਼੍ਰੀ ਸੇਠੀ ਭਾਰਤੀ ਕੌਂਸਲੇਟ ਜਨਰਲ ਵਜੋਂ ਨਿਯੁਕਤ ਕੀਤੇ ਗਏ ਹਨ ਅਤੇ ਵੈਲਿੰਗਟਨ ਦੀ ਤਰਜ਼ ਤੇ ਹੀ ਹੁਣ ਆਕਲੈਂਡ ਵਿੱਚ ਵੀ ਭਾਰਤੀ ਪ੍ਰਵਾਸੀਆਂ ਨੂੰ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।
Share