ਆਸਟ੍ਰੇਲੀਅਨ ਲੋਕਾਂ ਨੂੰ ਮਹਿੰਗਾਈ ਹੋਰ ਵਧਣ ਦੀ ਚੇਤਾਵਨੀ ਦਿੱਤੀ ਜਾ ਰਹੀ ਅਤੇ ਨਾਲ ਹੀ ਕਰਮਚਾਰੀਆਂ ਲਈ ਨੇੜੇ ਭਵਿੱਖ ਵਿੱਚ ਤਨਖਾਹ ਵੱਧਣ ਦੀ ਵੀ ਕੋਈ ਉਮੀਦ ਨਜ਼ਰ ਨਹੀਂ ਆ ਰਹੀ।
ਰਿਜ਼ਰਵ ਬੈਂਕ ਦੇ ਗਵਰਨਰ ਫਿਲਿਪ ਲੋ ਦਾ ਕਹਿਣਾ ਹੈ ਕਿ ਇਸਦੇ ਲਈ ਮੁੱਖ ਤੋਰ ਉੱਤੇ ਜਲਵਾਯੂ ਪਰਿਵਰਤਨ ਦੇ ਪ੍ਰਭਾਵ, ਵਿਸ਼ਵ ਦੀ ਕੰਮ ਕਰਨ ਵਾਲੀ ਆਬਾਦੀ ਦਾ ਬੁਢਾਪਾ, ਡੀ-ਗਲੋਬਲਾਈਜ਼ੇਸ਼ਨ ਵੱਲ ਇੱਕ ਤਬਦੀਲੀ ਅਤੇ ਵਿਸ਼ਵ ਊਰਜਾ ਤਬਦੀਲੀ ਵਰਗੇ ਕਾਰਕ ਜ਼ਿੰਮੇਵਾਰ ਹਨ ।
ਰਿਜ਼ਰਵ ਬੈਂਕ ਮੁੜ ਤੋਂ 50 ਬੇਸਿਸ ਪੁਆਇੰਟ ਦੇ ਵਾਧੇ ਵਾਲੇ ਫੈਸਲੇ ਉੱਤੇ ਵਾਪਸੀ ਕਰ ਰਿਹਾ ਹੈ ਜਿਸ ਨਾਲ ਮਹਿੰਗਾਈ ਘੱਟਣ ਦੇ ਆਸਾਰ ਵੀ ਘੱਟ ਹੋ ਜਾਂਦੇ ਹਨ।
ਰਾਸ਼ਟਰੀ ਅਪਾਹਜਤਾ ਬੀਮਾ ਯੋਜਨਾ ਦੇ ਫੈਡਰਲ ਮੰਤਰੀ, ਬਿਲ ਸ਼ੌਰਟਨ ਵਲੋਂ ਹਾਲ ਹੀ ਵਿੱਚ ਏ ਬੀ ਸੀ ਨਾਲ ਕੀਤੀ ਗਈ ਗੱਲਬਾਤ ਤੋਂ ਕਾਮਿਆਂ ਨੂੰ ਇੱਕ ਹੋਰ ਝਟਕਾ ਲੱਗਾ ਹੈ ਜਿਸ ਵਿੱਚ ਉਹਨਾਂ ਦੱਸਿਆ ਹੈ ਕਿ ਤਨਖ਼ਾਹਾਂ ਵਿੱਚ ਅਜੇ ਕੋਈ ਵਾਧਾ ਨਹੀਂ ਹੋਣ ਜਾ ਰਿਹਾ।
ਲੇਬਰ ਸਰਕਾਰ ਆਪਣਾ ਸੁਰੱਖਿਅਤ ਨੌਕਰੀਆਂ, ਬਿਹਤਰ ਤਨਖਾਹ ਬਿੱਲ ਪਾਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਪਾਰਟੀ ਦਲੀਲ ਦਿੰਦੀ ਹੈ ਕਿ ਉਜਰਤਾਂ ਨੂੰ ਅੱਗੇ ਵਧਾਉਣਾ ਜ਼ਰੂਰੀ ਹੈ ਪਰ ਇਹ ਸਭ ਆਸਾਨ ਨਹੀਂ ਹੈ।
ਇਸ ਦੌਰਾਨ, ਲਿਬਰਲ ਐਮ-ਪੀ ਕੈਰਨ ਐਂਡਰਿਊਜ਼ ਨੇ ਔਰਤਾਂ ਵਿਰੁੱਧ ਹਿੰਸਾ ਦੇ ਖਾਤਮੇ ਲਈ ਅੰਤਰਰਾਸ਼ਟਰੀ ਦਿਵਸ ਨੂੰ ਸੰਬੋਧਨ ਕਰਦਿਆਂ ਚੈਂਬਰ ਵਿੱਚ ਇੱਕ ਭਾਵੁਕ ਭਾਸ਼ਣ ਦਿੱਤਾ।
ਸ਼੍ਰੀਮਤੀ ਐਂਡਰਿਊਜ਼ ਦਾ ਕਹਿਣਾ ਹੈ ਕਿ ਔਰਤਾਂ ਅਤੇ ਬੱਚਿਆਂ ਵਿਰੁੱਧ ਹਿੰਸਾ ਨੂੰ ਖਤਮ ਕਰਨ ਲਈ ਵਧੇਰੇ ਸਿੱਖਿਆ ਅਤੇ ਵਿਸ਼ਵਵਿਆਪੀ ਤਬਦੀਲੀ ਦੀ ਲੋੜ ਹੈ।
ਜੇਕਰ ਤੁਹਾਨੂੰ ਜਾਂ ਤੁਹਾਡੇ ਕਿਸੇ ਜਾਣਕਾਰ ਨੂੰ ਸਹਾਇਤਾ ਦੀ ਲੋੜ ਹੈ, ਤਾਂ ਤੁਸੀਂ 1800RESPECT ਨੂੰ 1800 737 732 ਉੱਤੇ ਜਾਂ ਲਾਈਫਲਾਈਨ 13 11 14 ਉੱਤੇ ਕਾਲ ਕਰ ਸਕਦੇ ਹੋ।