ਬਹੁਤ ਸਮਾਂ ਨਹੀਂ ਗੁਜ਼ਰਿਆ ਜਦੋਂ ਸਾਡੇ ਵਿਚੋਂ ਕਈ ਲੋਕ ਆਪਣੇ ਦਿੰਨ ਦੀ ਸ਼ੁਰੂਆਤ ਕਰਨ ਸਮੇਂ ਡਾਇਰੀ ਜਾਂ ਕਿਤਾਬ ਵਿਚੋਂ ਕਿਸੇ ਦੇ ਲਿਖੇ ਹੋਏ ਚੰਗੇ ਵੀਚਾਰ ਨੂੰ ਪੜਦੇ ਸੀ ਅਤੇ ਉਸ ਨੂੰ ਆਪਣੇ ਸਾਰੇ ਦਿੰਨ ਦਾ ਟੀਚਾ ਮੰਨ ਕੇ ਚਲਦੇ ਸਨ। ਪਰ ਇੰਟਰਨੈਟ ਅਤੇ ਸੋਸ਼ਲ ਮੀਡੀਆ ਨੇ ਆ ਕੇ ਅਜੋਕੇ ਸਮੇਂ ਦੀ ਪੈੜ-ਚਾਲ ਨੂੰ ਹੀ ਬਦਲ ਕੇ ਰੱਖ ਦਿਤਾ ਹੈ। ਪਰਿੰਡਟ ਕਿਤਾਬਾਂ ਹੁਣ ਈ-ਬੁਕਸ ਦਾ ਰੂਪ ਧਾਰਨ ਕਰਦੀਆਂ ਜਾ ਰਹੀਆਂ ਨੇ। ਸੋਸ਼ਲ ਮੀਡੀਏ ਦੀ ਚਾਲ ਦੇ ਨਾਲ ਚਲਣ ਵਾਸਤੇ ਹੁਣ ਵਾਲਾ ਸਮਾਂ ਬਿਲਕੁਲ ਢੁਕਵਾਂ ਹੈ ਜਦੋਂ ਕਿ ਅਸੀਂ ਵੀ ਆਪਣਾ ਬਣਦਾ ਤਣਦਾ ਯੋਗਦਾਨ ਪੰਜਾਬੀ ਬੋਲੀ ਦੀ ਉਨਤੀ ਵਾਸਤੇ ਸੋਸ਼ਲ ਮੀਡੀਏ ਉਤੇ ਪਾਈਏ। ਪਰ ਸਿਡਨੀ ਨਿਵਾਸੀ ਸਰਬਜੀਤ ਸਿੰਘ ਇਸ ਖੇਤਰ ਵਿਚ ਪਹਿਲ ਕਦਮੀ ਕਰ ਚੁੱਕੇ ਨੇ ਅਤੇ ਉਹਨਾਂ ਨੇ ਤਾਂ ਪੰਜਾਬੀ ਬੋਲੀ ਸਿਖਣ ਲਈ ਇਕ ਐਪ ਵੀ ਤਿਆਰ ਕਰ ਕੇ ਸ਼ੇਅਰ ਕਰ ਦਿਤੀ ਹੋਈ ਹੈ ਜਿਸ ਨੂੰ ਹੁਣ ਤੱਕ 50,000 ਵਾਰ ਲਾਈਕ / ਡਾਊਨਲੋਡ ਵੀ ਕੀਤਾ ਜਾ ਚੁਕਿਆ ਹੈ। ਪੰਜਾਬੀ ਦੇ ਮਸ਼ਹੂਰ ਲਿਖਾਰੀ ਨਾਨਕ ਸਿੰਘ, ਅਮ੍ਰਿਤਾ ਪ੍ਰੀਤਮ ਅਤੇ ਸੋਹਨ ਸਿੰਘ ਸੇਖੋਂ ਦੀਆਂ ਜੀਵਨੀਆਂ ਦੇ ਨਾਲ ਨਾਲ ਓਸ਼ੋ ਦੀਆਂ ਕਈ ਪ੍ਰੇਰਣਾਦਾਇਕ ਕਿਤਾਬਾਂ ਦੀਆਂ ਤਾਂ ਈ-ਬੁਕਸ ਤਿਆਰ ਕਰ ਚੁਕੇ ਹਨ, ਜਿਨਾਂ ਨੂੰ ਲੜੀਵਾਰ ਕਈ ਚੈਨਲਾਂ ਉਤੇ ਸੁਣਾਇਆ ਵੀ ਜਾ ਚੁਕਿਆ ਹੈ।ਸਰਬਜੀਤ ਸਿੰਘ ਨੂੰ ਵੈਸੇ ਤਾਂ ਆਪਣੀਆਂ ਸਾਰੀਆਂ ਹੀ ਕ੍ਰਿਤਾਂ ਬਚਿਆਂ ਵਾਂਗ ਹੀ ਚੰਗੀਆਂ ਲਗਦੀਆਂ ਹਨ, ਪਰ ਉਹਨਾਂ ਦੀ ‘ਇਕ ਓਂਕਾਰ’ ਦੀ ਵਿਆਖਿਆ ਉਹਨਾਂ ਨੂੰ ਸਭ ਤੋਂ ਉਤਮ ਲਗਦੀ ਹੈ। ਉਹ ਆਖਦੇ ਹਨ ਕਿ, ‘ਇਸ ਤੋਂ ਅਲਾਵਾ ਮੈਨੂੰ ‘ਰਬ ਤੋਂ ਮਨੁੱਖ ਬਨਣ ਤਕ ਦਾ ਸਫਰ’ ਬਹੁਤ ਪਸੰਦ ਹੈ ਕਿਉਂਕਿ ਇਸ ਦਾ ਵਿਸ਼ਾ ਅਜੋਕੇ ਸਮਾਜ ਵਿਚ ਮਿਲਣ ਵਾਲੀਆਂ ਸਿਖਿਆਂਵਾਂ ਤੋਂ ਐਨ ਉਲਟ ਹੈ, ਯਾਨਿ ਕਿ ਸਾਰੇ ਹੀ ਸੰਤ, ਮਹਾਤਮਾਂ ਮਨੁੱਖ ਨੂੰ ਰੱਬ ਨਾਲ ਜੋੜਨ ਦੀ ਪ੍ਰੇਣਨਾਂ ਹੀ ਦਿੰਦੇ ਹਨ ਪਰ ਕਦੇ ਸੋਚਿਆ ਹੈ ਕਿ ਅਸੀਂ ਰੱਬ ਕੋਲੋਂ ਹੀ ਨਿਖੜ ਕੇ ਮਨੁਖਾ ਜਨਮ ਧਾਰਨ ਕੀਤਾ ਹੈ? ਤੇ ਇਸੇ ਤੇ ਹੀ ਅਧਾਰਤ ਹੈ ਮੇਰੀ ਇਹ ਕਹਾਣੀ।‘
Sarabjeet at his home theater Source: Sarabjeet
ਇਸ ਸਮੇਂ ਸਰਬਜੀਤ ਕਈ ਪਰਕਾਰ ਦੇ ਪਰਾਜੈਕਟਾਂ ਉਤੇ ਕੰਮ ਕਰ ਰਹੇ ਹਨ ਅਤੇ ਉਹਨਾਂ ਦੀ ਇਕ ਸਕਰਿਪਟ ਤਾਂ ਪੰਜਾਬੀ ਦੀ ਫਿਲਮ ਦੀ ਫਿਲਮ ਬਨਾਉਣ ਵਾਸਤੇ ਇਕ ਦਮ ਤਿਆਰ ਹੀ ਪਈ ਹੈ। ਸਲਾਮ ਹੈ ਜੀ ਅਜਿਹੇ ਪੰਜਾਬੀ ਬੋਲੀ ਦੇ ਪ੍ਰੇਮੀਆਂ ਨੂੰ ਜਿਹੜੇ ਆਪਣੀ ਆਮ ਜਿੰਦਗੀ ਦੇ ਰੁਝੇਵਿਆਂ ਵਿਚੋਂ ਦੀ ਸਮਾਂ ਬਚਾ ਕੇ ਇਸ ਦੀ ਭਰਪੂਰ ਸੇਵਾ ਕਰ ਰਹੇ ਹਨ।