ਸੈਟਲਮੈਂਟ ਗਾਈਡ: ਆਸਟ੍ਰੇਲੀਆ ਵਿੱਚ ਕਰਜਾ ਕਿਵੇਂ ਲਿਆ ਜਾ ਸਕਦਾ ਹੈ।

How to get loan in Australia

Source: SBS

ਜੇ ਤੁਸੀਂ ਆਸਟ੍ਰੇਲੀਆ ਵਿੱਚ ਨਵੇਂ ਪ੍ਰਵਾਸ ਕਰਕੇ ਆਏ ਹੋ ਤਾਂ, ਕਰਜਾ ਕਿਵੇਂ ਲੈ ਸਕਦੇ ਹੋ।


ਆਸਟ੍ਰੇਲੀਆ ਵਰਗੇ ਵਿਕਸਤ ਦੇਸ਼ ਵਿੱਚ ਪ੍ਰਵਾਸ ਕਰ ਕੇ ਆਉਣਾ ਆਪਣੇ ਆਪ ਵਿੱਚ ਇੱਕ ਬਹੁਤ ਹੀ ਨਿਵੇਕਲਾ ਤਜਰਬਾ ਹੁੰਦਾ ਹੈ। ਇਸ ਦੌਰਾਨ ਕਈ ਔਖੇ ਅਤੇ ਨਵੇਂ ਤਜਰਬੇ ਹੁੰਦੇ ਹਨ, ਜਿਨਾਂ ਵਿੱਚੋਂ ਦੀ ਲੰਘ ਕੇ ਇੱਕ ਨਵੀਂ ਜਿੰਦਗੀ ਦੀ ਸ਼ੁਰੂਆਤ ਕੀਤੀ ਜਾਂਦੀ ਹੈ। ਇਹਨਾਂ ਵਿੱਚੋਂ ਹੀ ਇੱਕ ਹੁੰਦਾ ਹੈ, ਨਵੇਂ ਘਰ ਲੈਣ ਵਾਸਤੇ ਕਰਜਾ ਲੈਣਾ।

ਹਰ ਦੇਸ਼, ਮੁਲਕ ਅਤੇ ਉਹਨਾਂ ਦੇ ਸੂਬਿਆਂ ਦੇ ਕਾਨੂੰਨ ਅਲੱਗ ਅਲੱਗ ਤਰਾਂ ਦੇ ਹੁੰਦੇ ਹਨ, ਅਤੇ ਉਹਨਾਂ ਨੂੰ ਸਮਝਣਾ ਕੋਈ ਅਸਾਨ ਕੰਮ ਨਹੀਂ ਹੁੰਦਾ। ਘਰ ਲੈਣ ਲਈ ਕਰਜਾ ਲੈਣਾ ਵੀ ਇੱਕ ਬਹੁਤ ਨਿਵੇਕਲਾ ਤਜਰਬਾ ਹੁੰਦਾ ਹੈ। ਐਸ ਬੀ ਐਸ ਦੀ ਮਦਦ ਨਾਲ ਐਮ ਪੀ ਸਿੰਘ ਨੇ ਅੱਜ ਦੀ ਸੈਟਲਮੈਂਟ ਗਾਈਡ ਵਿੱਚ ਇਹ ਜਾਨਣ ਦੀ ਕੋਸ਼ਿਸ਼ ਕੀਤੀ ਹੈ ਕਿ ਨਵੇਂ ਪ੍ਰਵਾਸ ਕਰ ਕੇ ਆਏ ਬਸ਼ਿੰਦਿਆਂ ਲਈ ਆਸਟ੍ਰੇਲੀਆ ਵਿੱਚ ਕਿਸ ਪ੍ਰਕਾਰ ਦੇ ਕਰਜੇ ਅਤੇ ਵਿੱਤੀ ਸਹਾਇਤਾਵਾਂ ਉਪਲਬਧ ਹਨ।

ਨਵੇਂ ਆਏ ਪ੍ਰਵਾਸੀਆਂ ਲਈ ਕਰਜਾ ਦੇਣ ਸਮੇਂ ਸਭ ਤੋਂ ਵੱਡੀ ਔਕੜ ਇਹ ਸਾਹਮਣੇ ਆਉਂਦੀ ਹੈ ਕਿ ਉਹਨਾਂ ਕੋਲ ਕੋਈ ਵੀ ਕਰੈਡਿਟ ਹਿਸਟਰੀ ਨਹੀਂ ਹੁੰਦੀ। ਕਈ ਕਰਜੇ ਦੇਣ ਵਾਲੇ ਇਸੇ ਕਰਕੇ ਹੀ ਕਰਜੇ ਆਦਿ ਦੇਣ ਸਮੇਂ ਆਨਾਂ ਕਾਨੀ ਕਰਦੇ ਹਨ। ਮੈਲਬਰਨ ਦੇ ਇੱਕ ਮੋਰਟਗੇਜ ਬਰੋਕਰ ਯਾਨਿ ਕਿ ਕਰਜੇ ਦਿਵਾਉਣ ਲਈ ਸਹਾਇਤਾ ਕਰਨ ਵਾਲੇ ਹਨ, ਮਾਰਟਿਨ ਮੂਰੇਥੀ, ਜੋ ਕਿ ਆਪ ਅਫਰੀਕਾ ਤੋਂ ਲਗਭੱਗ 15 ਸਾਲ ਪਹਿਲਾਂ ਆਸਟ੍ਰੇਲੀਆ ਇੱਕ ਪ੍ਰਵਾਸੀ ਵਜੋਂ ਆਏ ਸਨ।
approved.jpg?itok=5xyQ_C-0&mtime=1521532907
ਕਰਜਾ ਪ੍ਰਾਪਤ ਕਰਨ ਲਈ ਬਿਨੇਕਾਰ ਨੂੰ ਅਠਾਰਾਂ ਸਾਲਾਂ ਤੋਂ ਵਧ ਦੀ ਉਮਰ ਦਾ ਹੋਣਾ ਲਾਜ਼ਮੀ ਹੁੰਦਾ ਹੈ ਅਤੇ ਨਾਲ ਹੀ ਉਹਨਾਂ ਦੀ ਇੱਕ ਪੁਖਤਾ ਕਮਾਈ ਦਾ ਸਾਧਨ ਵੀ ਹੋਣਾ ਚਾਹੀਦਾ ਹੈ ਜਿਸ ਤੋਂ ਇਹ ਸਿੱਧ ਹੋ ਸਕੇ ਕਿ ਬਿਨੇਕਾਰ ਕਰਜੇ ਨੂੰ ਅਸਾਨੀ ਨਾਲ ਭਰ ਸਕੇਗਾ।

ਕਿਸੇ ਕਰਜੇ ਨੂੰ ਦੇਣ ਤੋਂ ਪਹਿਲਾਂ, ਇਹ ਦੇਖਿਆ ਜਾਂਦਾ ਹੈ ਕਿ ਬਿਨੇਕਾਰ ਕੋਲ ਪਰਮਾਨੈਂਟ ਰੈਜ਼ੀਡੈਂਸੀ ਸਟੇਟਸ ਹੈ ਜਾਂ ਨਹੀਂ। ਅਤੇ ਨਾਲ ਹੀ ਇੱਕ ਠੋਸ ਕਮਾਈ ਦਾ ਸਾਧਨ ਵੀ ਜਾਂਚਿਆ ਜਾਂਦਾ ਹੈ। ਪਰ, ਮਾਰਟਿ ਮੂਰੇਥੀ ਅਨੁਸਾਰ ਇਹਨਾਂ ਦੋਵੇਂ ਜਰੂਰੀ ਨੁਕਤਿਆਂ ਤੋਂ ਛੋਟ ਵੀ ਹੋ ਸਕਦੀ ਹੈ।

ਅਤੇ, ਮਾਰਟਿਨ ਮੂਰੇਥੀ ਅਨੁਾਸਾਰ, ਉਹ ਲੋਕ, ਜੋ ਆਸਟ੍ਰੇਲੀਆ ਵਿੱਚ ਪਾਰਟਨਰ ਵੀਜ਼ੇ ਤੇ ਹਨ, ਉਹ ਵੀ ਕਰਜੇ ਲੈਣ ਵਿੱਚ ਕਾਮਯਾਬ ਹੋ ਸਕਦੇ ਹਨ।

ਕਰਜਿਆਂ ਤੋਂ ਅਲਾਵਾ ਹੋਰ ਵੀ ਕਈ ਪ੍ਰਕਾਰ ਦੀਆਂ ਵਿੱਤੀ ਸੇਵਾਵਾਂ ਦੀ ਪ੍ਰਾਪਤੀ ਵੀ ਪ੍ਰਵਾਸੀਆਂ ਲਈ ਅਹਿਮ ਹੁੰਦੀਆਂ ਹਨ। ਆਸਟ੍ਰੇਲੀਅਨ ਭਾਈਚਾਰੇ ਵਿੱਚ ਕਾਮਯਾਬੀ ਨਾਲ ਸਥਾਪਤ ਹੋਣ ਵਾਸਤੇ ਜਰੂਰੀ ਹੈ ਕਿ ਪ੍ਰਵਾਸੀਆਂ ਨੂੰ ਆਪਣੀ ਆਮਦਨ ਨੂੰ ਸਹੀ ਤਰੀਕੇ ਨਾਲ ਨਿਯੋਜਤ ਕਰਨਾਂ, ਸਟੇਟਮੈਂਟਾਂ ਆਦਿ ਨੂੰ ਸਮਝਣਾ, ਕਾਨਟਰੈਕਟਾਂ ਦੀਆਂ ਬਰੀਕੀਆਂ ਨੂੰ ਘੋਖਣਾ ਅਤੇ ਲੰਬੇ ਸਮੇਂ ਤੱਕ ਚਲਣ ਵਾਲੇ ਪਰਾਜੈਕਟਾਂ ਲਈ ਬਚਤ ਕਰਨੀ ਵੀ ਆਉਣੀ ਜਰੂਰੀ ਹੁੰਦੀ ਹੈ। ਅਜਿਹਾ ਮੰਨਣਾ ਹੈ ਟੇਰੈਸਾ ਕਲਾਰਕ ਦਾ ਜੋ ਕਿ ਐਂਗਲੀਕੇਅਰ () ਵਿੱਚ ਮੈਨੇਜਰ ਹਨ। ਐਂਗਲੀਕੇਅਰ ਕਈ ਹੋਰ ਸੇਵਾਵਾਂ ਦੇ ਨਾਲ ਨਾਲ ਵਿੱਤੀ ਸਲਾਹਾਂ ਵੀ ਮੁਫਤ ਹੀ ਪ੍ਰਦਾਨ ਕਰਦੀ ਹੈ।
banks.jpg?itok=hlTsSoIN&mtime=1521533025
ਮੈਲਬਰਨ ਦੀ ਹੀ ਇੱਕ ਸਥਾਪਤ ਕਰਨ ਲਈ ਮਦਦ ਪ੍ਰਦਾਨ ਕਰਨ ਵਾਲੀ ਸੰਸਥਾ ਹੈ ਏ ਐਮ ਈ ਐਸ, ਜਿਸ ਨੇ 1950ਵਿਆਂ ਤੋਂ ਲੈ ਕੇ ਹੁਣ ਤੱਕ ਬੇਅੰਤ ਪ੍ਰਵਾਸੀਆਂ ਨੂੰ ਆਸਟ੍ਰੇਲੀਆ ਵਿੱਚ ਪ੍ਰਵਾਸ ਉਪਰੰਤ ਸਥਾਪਤ ਹੋਣ ਵਿੱਚ ਮਦਦ ਪ੍ਰਦਾਨ ਕੀਤੀ ਹੈ। ਜਿੱਥੇ ਇਹ ਸੰਸਥਾ ਅੰਗ੍ਰੇਜੀ ਦੀਆਂ ਕਲਾਸਾਂ ਅਤੇ ਹੋਰ ਵੋਕੇਸ਼ਨਲ ਕੋਰਸ ਵਗੈਰਾ ਪ੍ਰਦਾਨ ਕਰਦੀ ਹੈ, ਉੱਥੇ ਨਾਲ ਹੀ ਇਹ ਪ੍ਰਵਾਸੀਆਂ ਲਈ ਵਿੱਤੀ ਗੁੰਝਲਾਂ ਨੂੰ ਸਮਝਣ ਲਈ ਵੀ ਸਹਾਇਤਾ ਪ੍ਰਦਾਨ ਕਰਦੀ ਹੈ। ਇਸ ਸੰਸਥਾ ਦੀ ਪਬਲਿਕ ਅਫੇਅਰਸ ਮੈਨੇਜਰ ਹਨ, ਲੌਰੀ ਨੋਵੈਲ, ਜੋ ਕਿ ਦਸਦੇ ਹਨ ਕਿ ਏ ਐਮ ਈ ਐਸ ਛੋਟੇ ਕਰਜੇ ਵੀ ਪ੍ਰਦਾਨ ਕਰਦੀ ਹੈ, ਜਿਨਾਂ ਨਾਲ ਨਵੇਂ ਆਏ ਪ੍ਰਵਾਸੀਆਂ ਨੂੰ ਕਾਫੀ ਮਦਦ ਮਿਲਦੀ ਹੈ, ਅਤੇ ਉੇਹ ਸਹਿਜੇ ਹੀ ਆਪਣੇ ਨਿਜੀ ਛੋਟੇ ਅਦਾਰ ਸਥਾਪਤ ਕਰਨ ਵਿੱਚ ਕਾਮਯਾਬ ਹੋਏ ਹਨ।

ਬੇਸ਼ਕ ਏ ਐਮ ਈ ਐਸ ਕਈ ਪ੍ਰਕਾਰ ਦੇ ਛੋਟੇ ਕਰਜੇ ਪ੍ਰਦਾਨ ਕਰਦੀ ਹੈ ਪਰ ਨਾਲ ਹੀ ਇਹ ਸੰਸਥਾ ਕਦੀ ਵੀ ਨਵੇਂ ਆਏ ਪ੍ਰਵਾਸੀਆਂ ਨੂੰ ਪ੍ਰਵਾਸ ਕਰਨ ਤੋਂ ਤੁਰੰਤ ਬਾਅਦ ਹੀ ਕਰਜਿਆਂ ਹੇਠ ਆਉਣ ਦੀ ਸਲਾਹ ਵੀ ਨਹੀਂ ਦਿੰਦੀ, ਕਿਉਂਕਿ ਉਹਨਾਂ ਨੇ ਆਪਣੀ ਜਿੰਦਗੀ ਨੂੰ ਨਵੇਂ ਸਿਰਿਓਂ ਅਜੇ ਸਥਾਪਤ ਕਰਨਾ ਹੁੰਦਾ ਹੈ।
cup-2884058_1280.jpg?itok=Hr8IncMF&mtime=1521533204

ਅਤੇ ਐਂਗਲੀਕੇਅਰ ਦੀ ਟੇਰੇਸਾ ਕਲਾਰਕ ਵੀ ਇਹਨਾਂ ਵੀਚਾਰਾਂ ਨਾਲ ਸਹਿਮਤ ਨਜ਼ਰ ਆਉਂਦੀ ਹੈ। ਪਰ ਨਾਲ ਹੀ ਕਹਿੰਦੀ ਹੈ ਕਿ ਨਵੇਂ ਆਏ ਪ੍ਰਵਾਸੀ ਅਤੇ ਸ਼ਰਣਾਰਥੀ ਜਿਨਾਂ ਕੋਲ ਕੋਈ ਵੀ ਕਰੈਡਿਟ ਹਿਸਟਰੀ ਨਹੀਂ ਹੁੰਦੀ ਅਤੇ ਉਹਨਾਂ ਦੀ ਕਮਾਈ ਵੀ ਬਹੁਤ ਥੋੜੀ ਹੁੰਦੀ ਹੈ, ਕਈ ਪ੍ਰਕਾਰ ਦੀਆਂ ਵਿੱਤੀ ਸਹਾਇਤਾਵਾਂ ਤੋਂ ਵਾਂਝਿਆਂ ਰਹਿ ਜਾਂਦੇ ਹਨ। ਅਤੇ ਇਸੇ ਕਰਕੇ ਹੀ ਇਹ ਲੋਕ ਉਹਨਾਂ ਵਿੱਤੀ ਸੰਸਥਾਵਾਂ ਦੇ ਹੱਥ ਚੜ ਜਾਂਦੇ ਹਨ ਜੋ ਕਿ ਸ਼ੋਸ਼ਣ ਕਰਨ ਤੋਂ ਗੁਰੇਜ਼ ਨਹੀਂ ਕਰਦੀਆਂ।


 

 



Share