ਛੋਟੇ ਵਪਾਰਾਂ ਨੂੰ ਆਨਲਾਈਨ ਚਲਾਉਣ ਲਈ ਕੁੱਝ ਖਾਸ ਨੁੱਕਤੇ

Small business micro-business woman entrepreneur.

Small business micro-business woman entrepreneur. Source: Getty Images/filadendron

ਕੋਵਿਡ-19 ਮਹਾਂਮਾਰੀ ਕਾਰਨ ਬਹੁਤ ਸਾਰੇ ਛੋਟੇ ਆਸਟ੍ਰੇਲੀਅਨ ਵਪਾਰਾਂ ਨੂੰ ਜਿੰਦਾ ਰਹਿਣ ਲਈ ਆਨ-ਲਾਈਨ ਪਲੇਟਫਾਰਮਾਂ ‘ਤੇ ਜਾ ਕੇ ਵਪਾਰ ਕਰਨ ਲਈ ਮਜ਼ਬੂਰ ਹੋਣਾ ਪਿਆ ਹੈ। ਡਿਜੀਟਲ ਬਿਜ਼ਨਸ ਮਾਹਰਾਂ ਦਾ ਕਹਿਣਾ ਹੈ ਕਿ ਵਪਾਰਾਂ ਲਈ ਜ਼ਰੂਰੀ ਹੈ ਕਿ ਵਧੇਰੇ ਵਪਾਰਕ ਲਾਭ ਪ੍ਰਾਪਤ ਕਰਨ ਲਈ ਨਿੱਤ ਨਵੀਆਂ ਨੀਤੀਆਂ ਘੜਨੀਆਂ ਚਾਹੀਦੀਆਂ ਹਨ। ਡਿਜੀਟਲ ਅਤੇ ਵਪਾਰਕ ਨੀਤੀਆਂ ਇੱਕੋ ਸਿੱਕੇ ਦੇ ਹੀ ਦੋ ਪਾਸੇ ਹੁੰਦੇ ਹਨ।


ਹਾਰਵਰਡ ਦੀ ਪੜੀ ਹੋਈ ਅਤੇ ਡਿਜੀਟਲ ਤਕਨੀਕਾਂ ਦੀ ਮਾਹਰ ਡਾ ਸੈਂਡੀ ਚੋਂਗ, ਜਿਸ ਨੇ ਯਾਹੂ, ਸੱਨ-ਮਾਈਰੋ ਸਿਸਟਮਸ, ਅਮੈਰੀਕਨ ਐਕਸਪਰੈੱਸ ਅਤੇ ਐਪਲ ਵਰਗੇ ਅਦਾਰਿਆਂ ਨੂੰ ਵੀ ਆਪਣੀ ਸਲਾਹ ਪ੍ਰਦਾਨ ਕੀਤੀ ਹੋਈ ਹੈ, ਕਹਿੰਦੀ ਹੈ ਕਿ ਹਰ ਅਦਾਰੇ ਦੀ ਇੱਕ ਵੈਬਸਾਈਟ ਹੋਣੀ ਬਹੁਤ ਹੀ ਜਰੂਰੀ ਹੁੰਦੀ ਹੈ।

ਡਾ ਚੋਂਗ ਨੂੰ 2020 ਵਾਲੇ ਆਸਟ੍ਰੇਲੀਆ ਡੇਅ ਉੱਤੇ ਭਾਈਚਾਰੇ ਦੀ ਭਲਾਈ ਲਈ ਕੀਤੇ ਕਾਰਜਾਂ ਵਾਸਤੇ, “ਕਮਿਊਨਿਟੀ ਸਿਟਿਜ਼ਨ ਆਫ ਦਾ ਯੀਅਰ ਅਵਾਰਡ” ਦਿੱਤਾ ਗਿਆ ਸੀ।

ਇਹ ਕਹਿੰਦੇ ਹਨ ਕਿ ਬਹੁ-ਭਾਸ਼ਾਈ ਅਤੇ ਬਹੁ-ਸਭਿਆਚਾਰਕ ਖਿੱਤਿਆਂ ਦੇ ਵਪਾਰੀਆਂ ਲਈ ਆਨ ਲਾਈਨ ਵਪਾਰ ਕਰਨਾ ਕਾਫੀ ਔਖਾ ਹੋ ਜਾਂਦਾ ਹੈ, ਬੇਸ਼ਕ ਉਹਨਾਂ ਦਾ ਸਮਾਨ ਅਤੇ ਬਿਜ਼ਨਸ ਮਾਡਲ ਉੱਚੀ ਕੋਟੀ ਦਾ ਹੀ ਕਿਉਂ ਨਾ ਹੋਵੇ।

ਆਸਟ੍ਰੇਲੀਆ ਵਿੱਚ ਛੋਟੇ ਵਪਾਰਾਂ ਲਈ ਮੁਫਤ ਸਲਾਹ ਸਰਕਾਰੀ ਮਾਲੀ ਮਦਦ ਨਾਲ ਚਲਣ ਵਾਲੀ ਸੰਸਥਾ, “ਨਿਊ ਇੰਟਰਪਰਾਈਜ਼ ਇਨਸੈਂਟਿਵ ਸਕੀਮ” ਤੋਂ ਲਈ ਜਾ ਸਕਦੀ ਹੈ। ਨਵੇਂ ਵਪਾਰੀਆਂ ਨੂੰ ਪਹਿਲੇ 12 ਮਹੀਨੇ ਮੁਫਤ ਸਲਾਹ ਦੇ ਨਾਲ ਨਾਲ 39 ਹਫਤਿਆਂ ਵਾਸਤੇ ਕੁੱਝ ਮਾਲੀ ਮਦਦ ਵੀ ਮਿਲ ਸਕਦੀ ਹੈ। ਇਸੇ ਸੰਸਥਾ ਤੋਂ ਮਦਦ ਪ੍ਰਾਪਤ ਕਰਨ ਵਾਲੀ ਮਾਜਾ ਜੈਡਰੇਵਿਕ ਨੇ ਵੀ ਆਪਣੀਆਂ ਯੋਗਾ ਕਲਾਸਾਂ ਲਈ ਫੀਸ ਲੈਣੀ ਸ਼ੁਰੂ ਕਰ ਦਿੱਤੀ ਹੈ।

ਕੋਵਿਡ-19 ਤੋਂ ਪ੍ਰਭਾਵਤ ਹੋਏ ਮੌਜੂਦਾ ਵਪਾਰਕ ਅਦਾਰੇ ਵੀ ਐਨ ਈ ਆਈ ਐਸ ਅਦਾਰੇ ਤੋਂ ਮਦਦ ਪ੍ਰਾਪਤ ਕਰ ਸਕਦੇ ਹਨ। ਨਾਲ ਉਹ ਲੋਕ ਜੋ ਹਰ ਹਫਤੇ 25 ਘੰਟਿਆਂ ਤੱਕ ਕੰਮ ਕਰਦੇ ਹਨ, ਉਹ ਵੀ ਆਪਣਾ ਖੁੱਦ ਦਾ ਵਪਾਰ ਸ਼ੁਰੂ ਕਰਨ ਲਈ ਇਸ ਸੰਸਥਾ ਤੋਂ ਮਦਦ ਲੈ ਸਕਦੇ ਹਨ। “ਕੋਡੀ ਅਜੈਂਸੀ” ਨਾਮਕ ਅਦਾਰੇ ਦੀ ਨਿਰਦੇਸ਼ਕ ਲੀਜ਼ਾ ਟੇਹ ਦਾ ਕਹਿਣਾ ਹੈ ਕਿ ਕਈ ਵੈਬਸਾਈਟਾਂ ਬਨਾਉਣ ਵਾਲੇ ਵੀ ਇੱਕ ਕਾਰਗਰ ਅਤੇ ਪਰੋਫੈਸ਼ਨਲ ਦਿੱਖ ਵਾਲੀ ਵੈਬਸਾਈਟ ਬਨਾਉਣ ਲਈ ਮੁਫਤ ਵਿੱਚ ਸਲਾਹ ਪ੍ਰਦਾਨ ਕਰਦੇ ਹਨ।

ਡਾ ਚੋਂਗ ਦਾ ਕਹਿਣਾ ਹੈ ਕਿ ਵਪਾਰ ਕਰਨ ਸਮੇਂ ਇਹ ਜਾਨਣਾ ਬਹੁਤ ਜਰੂਰੀ ਹੁੰਦਾ ਹੈ ਕਿ ਤੁਹਾਡੇ ਅਸਲ ਗਾਹਕ ਕਿਹੜੇ ਹਨ?

ਲੀਜ਼ਾ ਟੇਹ ਵੀ ਕਹਿੰਦੀ ਹੈ ਕਿ ਆਪਣੇ ਗਾਹਕਾਂ ਤੱਕ, ਉਹਨਾਂ ਦੀ ਪਸੰਦੀਦਾ ਸੋਸ਼ਲ ਨੈੱਟਰਵਰਕਾਂ ਦੁਆਰਾ ਪਹੁੰਚ ਕਰਨੀ ਚਾਹੀਦੀ ਹੈ।

ਨਿਊ ਸਾਊਥ ਵੇਲਜ਼ ਸਰਕਾਰ ਦਾ “ਬਿਜ਼ਨਸ ਕੁਨੈੱਕਟ” ਨਾਮੀ ਪਰੋਗਰਾਮ ਵੀ ਅਰਬੀ, ਕੈਂਟੋਨੀਜ਼, ਡਾਰੀ, ਇਰਾਨੀਅਨ, ਕੋਰੀਅਨ, ਮੈਂਡਰੀਨ ਅਤੇ ਵੀਅਤਨਾਮੀ ਭਾਸ਼ਾਵਾਂ ਵਿੱਚ ਮੁਫਤ ਮੱਦਦ ਪ੍ਰਦਾਨ ਕਰਦਾ ਹੈ।

ਮਾਜਾ ਜੈਡਰੇਵਿਕ ਆਪਣੇ ਗਾਹਕਾਂ ਤੱਕ ਪਹੁੰਚ ਕਰਨ ਲਈ ਆਪਣੀ ਵੈਬਸਾਈਟ, ਨਿਊਜ਼ ਲੈੱਟਰ, ਇੰਸਟਾਗ੍ਰਾਮ ਅਤੇ ਫੇਸਬੁੱਕ ਆਦਿ ਦੀ ਅਕਸਰ ਮਦਦ ਲੈਂਦੀ ਹੈ।

ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਅਨੁਸਾਰ ਆਸਟ੍ਰੇਲੀਆ ਦੇ ਕੁੱਲ ਵਪਾਰਾਂ ਵਿੱਚੋਂ 98% ਅਜਿਹੇ ਹਨ ਜਿਹਨਾਂ ਕੋਲ 20 ਤੋਂ ਘੱਟ ਕਰਮਚਾਰੀ ਹਨ। ਵੱਧ ਰਹੇ ਮੁਕਾਬਲੇ ਨਾਲ ਜੂਝਣ ਲਈ ਹਰ ਹੀਲਾ ਵਰਤਣਾ ਚਾਹੀਦਾ ਹੈ, ਜਿਵੇਂ, ਉੱਚ ਦਰਜੇ ਦੀ ਬਰੈਂਡਿੰਗ, ਮਾਰਕੀਟਿੰਗ ਅਤੇ ਸੇਲ ਆਦਿ।

ਡਾ ਚੋਂਗ ਕਹਿੰਦੀ ਹੈ ਕਿ ਇਹਨਾਂ ਤਿੰਨੋਂ ਨੂੰ ਹੀ ਬਰਾਬਰ ਮਾਤਰਾ ਵਿੱਚ ਵਰਤਣਾ ਜਰੂਰੀ ਹੁੰਦਾ ਹੈ।

ਲੀਜ਼ਾ ਟੇਹ ਕਹਿੰਦੀ ਹੈ ਕਿ ਮਹਾਂਮਾਰੀ ਵਰਗੀਆਂ ਮੰਦੀਆਂ ਤੋਂ ਬੱਚ ਕੇ ਨਿਕਲਣ ਲਈ ਬਚਾਅ ਦੇ ਰਸਤਿਆਂ ਦਾ ਵੀ ਪਹਿਲਾਂ ਤੋਂ ਹੀ ਧਿਆਨ ਰੱਖਣਾ ਜਰੂਰੀ ਹੁੰਦਾ ਹੈ।

ਮੈਲਬਰਨ ਵਾਲੀਆਂ ਬੰਦਸ਼ਾਂ ਦੌਰਾਨ ਮਾਜਾ ਨੇ ਆਪਣੀਆਂ ਆਨ-ਲਾਈਨ ਯੋਗਾ ਕਲਾਸਾਂ ਹੋਰ ਵੀ ਨਿਖਾਰ ਲਿਆ ਸੀ। ਉਹ ਕਹਿੰਦੀ ਹੈ ਕਿ ਇਸ ਨਾਲ ਉਸ ਦਾ ਵਪਾਰ ਹੋਰ ਵੀ ਆਕ੍ਰਸ਼ਿਤ ਬਣ ਸਕਿਆ ਸੀ ਅਤੇ ਇਸੀ ਬਦੋਲਤ ਮਹਾਂਮਾਰੀ ਦੇ ਬਾਵਜੂਦ ਉਸ ਦੀਆਂ ਯੋਗਾ ਕਲਾਸਾਂ ਵਾਲੇ ਗਾਹਕਾਂ ਵਿੱਚ ਵਾਧਾ ਹੋ ਸਕਿਆ ਹੈ।

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ਸਪੀਕਰਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ। 

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ 

ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।

ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।

ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।

ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ 63 ਭਾਸ਼ਾਵਾਂ ਵਿੱਚ  ਉੱਤੇ ਉਪਲੱਬਧ ਹਨ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ 

Share