‘ਮਾਣ ਵਾਲ਼ੀ ਗੱਲ’: ਜੂਨੀਅਰ ਫੁੱਟਬਾਲ ਵਿੱਚ ਰਾਸ਼ਟਰੀ ਅਤੇ ਅੰਤਰਾਸ਼ਟਰੀ ਪੱਧਰ 'ਤੇ ਖੇਡ ਰਹੇ ਨੇ ਮੈਲਬਰਨ ਦੇ ਇਹ ਪੰਜਾਬੀ ਬੱਚੇ

Sumeet's designs  (7).png

Sarel Palta and Navroop Singh Bains recently competed at the National Futsal Championship held in Sydney in the Under-12 category.

ਮੈਲਬਰਨ ਤੋਂ ਨਵਰੂਪ ਸਿੰਘ ਬੈਂਸ ਅਤੇ ਸੈਰੇਲ ਪਲਟਾ ਨੇ ਇਸ ਸਾਲ ਸਿਡਨੀ ਵਿਖੇ ਆਸਟ੍ਰੇਲੀਆ ਦੇ ਸਭ ਤੋਂ ਵੱਡੇ ਫੁਟਸਲ ਈਵੈਂਟ ਵਿੱਚ ਅੰਡਰ-12 ਉਮਰ ਵਰਗ ਵਿੱਚ ਖੇਡਦੇ ਹੋਏ ਵਿਕਟੋਰੀਆ ਦੀ ਟੀਮ ਦੀ ਨੁਮਾਇੰਦਗੀ ਕੀਤੀ, ਇਸ ਦੇ ਨਾਲ ਹੀ ਇੰਨ੍ਹਾਂ ਦੋਹਾਂ ਬੱਚਿਆਂ ਨੂੰ ਦਸੰਬਰ 2023 ਵਿੱਚ ਮਲੇਸ਼ੀਆ ਵਿਖੇ ਅੰਤਰਰਾਸ਼ਟਰੀ ਦੌਰੇ ਵਿੱਚ ਆਸਟਰੇਲੀਆ ਦੀ ਨੁਮਾਇੰਦਗੀ ਕਰਨ ਦਾ ਮੌਕਾ ਵੀ ਮਿਲਿਆ ਹੈ।


ਪ੍ਰਮੁੱਖ ਆਸਟ੍ਰੇਲੀਅਨ ਕਲੱਬਾਂ ਲਈ ਫੁੱਟਬਾਲ ਖੇਡਦੇ ਹੋਏ, ਪੰਜਾਬੀ ਭਾਈਚਾਰੇ ਦੇ 2 ਬੱਚੇ ਨਵਰੂਪ ਅਤੇ ਸੈਰੇਲ ਆਪਣੇ ਅੰਤਰਰਾਸ਼ਟਰੀ ਫੁੱਟਬਾਲ ਦੇ ਸੁਪਨੇ ਵੱਲ ਕਦਮ ਵਧਾਉਂਦੇ ਹੋਏ ਜਿੱਥੇ ਸਖ਼ਤ ਮਿਹਨਤ ਕਰ ਰਹੇ ਹਨ, ਉੱਥੇ ਇੰਨ੍ਹਾ ਦੇ ਮਾਪੇ ਵੀ ਮਾਣ ਮਹਿਸੂਸ ਕਰਦੇ ਹਨ।

ਹਰ ਸਾਲ ਜਨਵਰੀ 'ਚ ਆਸਟ੍ਰੇਲੀਅਨ ਫੁਟਸਲ ਐਸੋਸੀਏਸ਼ਨ ਵੱਲੋਂ ਆਸਟ੍ਰੇਲੀਆ ਦਾ ਰਾਸ਼ਟਰੀ ਕਲੱਬ ਫੁਟਸਲ ਈਵੈਂਟ ਆਯੋਜਿਤ ਕੀਤਾ ਜਾਂਦਾ ਹੈ।
425823288_784914130340258_8437284723536110237_n.jpg
Playing junior soccer for leading clubs, the duo was also part of the Australian team that competed at the Futsal tournament in Malaysia last year.
2024 ਦੀ ਨੈਸ਼ਨਲ ਕਲੱਬ ਫੁਟਸਲ ਚੈਂਪੀਅਨਸ਼ਿਪ 13-21 ਜਨਵਰੀ 2024 ਨੂੰ ਸਿਡਨੀ ਵਿਖੇ ਆਯੋਜਿਤ ਕੀਤੀ ਗਈ ਜਿਸ ਵਿੱਚ ਮੈਲਬੌਰਨ ਦੇ ਇੰਨ੍ਹਾ ਪੰਜਾਬੀ ਬੱਚਿਆਂ ਨੇ ਵਿਕਟੋਰੀਆ ਦੀ ਟੀਮ ਦੀ ਨੁਮਾਇੰਦਗੀ ਕੀਤੀ ਅਤੇ 'ਅੰਡਰ-12' ਉਮਰ ਵਰਗ ਵਿੱਚ 'ਰਨਰ ਅੱਪ' ਰਹੀ।

ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦਿਆਂ ਨਵਰੂਪ ਸਿੰਘ ਬੈਂਸ ਨੇ ਦੱਸਿਆ ਕਿ ਇਸ ਸਮੇਂ ਉਹ ਮੈਲਬੌਰਨ ਦੇ ਮਸ਼ਹੂਰ ਕਲੱਬ 'ਏਸੇਂਡਨ ਰਾਇਲ' ਲਈ ਖੇਡ ਦੇ ਹਨ ਅਤੇ ਨਾਲ ਹੀ ਮੈਲਬੌਰਨ ਵਿਕਟਰੀ ਅਕੈਡਮੀ ਵਿਖੇ ਵੀ ਸਿਖਲਾਈ ਪ੍ਰਾਪਤ ਕਰ ਰਹੇ ਹਨ।

ਇਸ ਤੋਂ ਪਹਿਲਾ ਨਵਰੂਪ ਵਿਟਲਸੀ ਰੇਂਜ ਅਤੇ ਗ੍ਰੀਨ ਗਲੀ ਕਲੱਬ ਲਈ ਖੇਡ ਚੁੱਕਾ ਹੈ।
427436739_784911703673834_6692053488114672878_n.jpg
Young talents Navroop and Sarel shine in the national and international junior football championships.
ਜ਼ਿਕਰਯੋਗ ਹੈ ਕਿ ਮੈਲਬੌਰਨ ਵਿਕਟਰੀ ਆਸਟ੍ਰੇਲੀਆ ਦੀ ਕੌਮੀ ਲੀਗ ਵਿੱਚ ਖੇਡਣ ਵਾਲੀ ਪ੍ਰਮੁੱਖ ਸਾਕਰ ਟੀਮ ਹੈ।

"ਮੈਂ ਤਿੰਨ ਸਾਲ ਦੀ ਉਮਰ ਤੋਂ ਫੁੱਟਬਾਲ ਖੇਡ ਰਿਹਾ ਹਾਂ ਤੇ ਮੈਨੂੰ ਮੇਰੇ ਪਾਪਾ ਵੱਲੋਂ ਵੀ ਬਹੁਤ ਸਿਖਲਾਈ ਦਿੱਤੀ ਜਾਂਦੀ ਹੈ ," ਨਵਰੂਪ ਨੇ ਦੱਸਿਆ।
425853776_784914107006927_7902421243107579828_n.jpg
Navroop Singh Bains with his parents.
ਨਵਰੂਪ ਦੇ ਪਿਤਾ ਗੋਲਡੀ ਬੈਂਸ ਨੇ ਅੱਗੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰਿਕ ਪਿਛੋਕੜ ਮਾਹਿਲਪੁਰ ਤੋਂ ਹੈ ਜਿਸ ਨੂੰ ਕਿ ਪੰਜਾਬ ਵਿੱਚ 'ਸੌਕਰ' ਦਾ ਗੜ ਮੰਨਿਆ ਜਾਂਦਾ ਹੈ ਅਤੇ ਇਸ ਖੇਡ ਵਿੱਚ ਉਨ੍ਹਾਂ ਦੀ ਕਾਫੀ ਰੁਚੀ ਰਹੀ ਹੈ।
ਹਫਤੇ ਦੇ ਸੱਤੋਂ ਦਿਨ ਅਸੀਂ ਨਵਰੂਪ ਨੂੰ ਗਰਾਉਂਡ ਲੈਕੇ ਜਾਂਦੇ ਹਾਂ, ਕਈ ਵਾਰ ਕੰਮ-ਕਾਰ ਵੀ ਛੱਡਣੇ ਪੈਂਦੇ ਹਨ ਪਰ ਇੰਨ੍ਹਾ ਨੂੰ ਚੰਗਾ ਖੇਡਦੇਆਂ ਵੇਖ ਕੇ ਬਹੁਤ ਸਕੂਨ ਮਿਲਦਾ ਹੈ
ਗੋਲਡੀ ਬੈਂਸ, ਨਵਰੂਪ ਦੇ ਪਿਤਾ
425513061_784914097006928_3003968158304864395_n.jpg
Sarel Palta.
ਸੈਰੇਲ ਦਾ ਕਹਿਣਾ ਹੈ ਕਿ ਉਹ ਪੰਜ ਸਾਲ ਦਾ ਸੀ ਜੱਦ ਉਸਨੇ ਖੇਡਣਾ ਸ਼ੁਰੂ ਕਰ ਦਿੱਤਾ ਸੀ।
ਜਿੱਥੇ ਖੇਡ ਰਾਹੀਂ ਮੇਰੇ ਦੋਸਤ ਬਣਦੇ ਹਨ, ਉੱਥੇ ਸਾਨੂ ਕਾਫੀ ਕੁੱਝ ਹੋਰ ਸਿੱਖਣ ਨੂੰ ਵੀ ਮਿਲਦਾ ਹੈ
ਸੈਰੇਲ ਪਲਟਾ
ਸੈਰੇਲ ਦੀ ਮਾਂ ਸੀਮਾ ਪਲਟਾ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਕੰਪੇਟੀਸ਼ਨਸ 'ਚ ਹਿੱਸਾ ਦਵਾਉਣਾ ਬਹੁਤ ਜ਼ਰੂਰੀ ਹੈ , "ਆਸਟ੍ਰੇਲੀਆ ਬੱਚਿਆਂ ਨੂੰ ਅੱਗੇ ਵਧਣ ਲਈ ਵਧੀਆ ਪਲੇਟਫਾਰਮ ਦਿੰਦਾ ਹੈ, ਖੇਡਾਂ 'ਚ ਹਿੱਸਾ ਲੈਣ ਨਾਲ ਉਹ ਇਕ ਮੁਕਾਬਲੇ ਦਾ ਇੱਕ 'ਲੈਵਲ' ਪ੍ਰਾਪਤ ਕਰਦੇ ਹਨ।

ਸੈਰੇਲ ਹੁਣ ਤੱਕ ਗ੍ਰੀਨਵੇਲ ਕਲੱਬ, ਗ੍ਰੀਨ ਗਲੀ, ਓਕਲਹਿ ਲਈ ਖੇਡ ਚੁੱਕਿਆ ਹੈ ਅਤੇ ਇਸ ਸਮੇਂ ਏਸੇਂਡਨ ਰੋਇਲ ਨਾਲ ਖੇਡ ਰਿਹਾ ਹੈ।

ਜ਼ਿਕਰਯੋਗ ਹੈ ਕਿ ਜੁਲਾਈ 2024 'ਚ ਚੀਨ ਵਿਖੇ ਹੋਣ ਵਾਲੇ ਜਿਆਂਗਮੇਨ ਇੰਟਰਨੈਸ਼ਨਲ ਫੁਟਸਲ ਫੈਸਟੀਵਲ ਲਈ ਵੀ ਸੈਰੇਲ ਅਤੇ ਨਵਰੂਪ ਦੀ ਚੋਣ ਕੀਤੀ ਜਾ ਚੁੱਕੀ ਹੈ।

ਇਸ ਸਬੰਧੀ ਹੋਰ ਵੇਰਵੇ ਜਾਨਣ ਲਈ ਇੰਨ੍ਹਾ ਬੱਚਿਆਂ ਅਤੇ ਇੰਨ੍ਹਾਂ ਦੇ ਮਾਪਿਆਂ ਨਾਲ ਕੀਤੀ ਇਹ ਆਡੀਓ ਇੰਟਰਵਿਊ ਸੁਣੋ:
LISTEN TO
punjabi_07022024_futsalkids.mp3 image

‘ਮਾਣ ਵਾਲ਼ੀ ਗੱਲ’: ਜੂਨੀਅਰ ਫੁੱਟਬਾਲ ਵਿੱਚ ਰਾਸ਼ਟਰੀ ਅਤੇ ਅੰਤਰਾਸ਼ਟਰੀ ਪੱਧਰ 'ਤੇ ਖੇਡ ਰਹੇ ਨੇ ਮੈਲਬਰਨ ਦੇ ਇਹ ਪੰਜਾਬੀ ਬੱਚੇ

SBS Punjabi

09/02/202418:26

Share