ਜਿਊਰੀ ਡਿਊਟੀ ਲਈ ਬੁਲਾਏ ਜਾਣ ‘ਤੇ ਕੀ ਕਰਨਾ ਚਾਹੀਦਾ ਹੈ?

A lawyer and jury

ਵਕੀਲ ਅਤੇ ਜਿਊਰੀ Credit: Image Source/Getty Images

ਆਸਟ੍ਰੇਲੀਆ ਦਾ ਹਰੇਕ ਉਹ ਨਾਗਰਿਕ ਜੋ ਵੋਟਰ ਸੂਚੀ ਵਿੱਚ ਸ਼ਾਮਿਲ ਹੈ, ਉਸਨੂੰ ਜਿਊਰੀ ਸੇਵਾ ਲਈ ਬੁਲਾਇਆ ਜਾ ਸਕਦਾ ਹੈ। ਜਾਣੋ ਕਿ ਜੇ ਤੁਹਾਨੂੰ ਜਿਊਰ ਬਣਨ ਲਈ ਬੁਲਾਇਆ ਜਾਂਦਾ ਹੈ ਤਾਂ ਇਸ ਬੁਲਾਵੇ ਵਿੱਚ ਕੀ ਕੁਝ ਸ਼ਾਮਿਲ ਹੁੰਦਾ ਹੈ ਅਤੇ ਜਿਊਰੀ ਦੀ ਕੀ ਭੂਮਿਕਾ ਹੈ।


ਜਿਊਰੀ, ਆਸਟ੍ਰੇਲੀਆ ਕਾਨੂੰਨ ਪ੍ਰਣਾਲੀ ਦਾ ਮੁੱਖ ਹਿੱਸਾ ਹੈ।

ਜਦੋਂ ਤੁਹਾਨੂੰ ਕਿਸੇ ਮਸਲੇ ਜਾਂ ਫੈਸਲੇ ਵਿੱਚ ਜਿਊਰੀ ਦੀ ਭੂਮਿਕਾ ਨਿਭਾਉਣ ਲਈ ਬੁਲਾਇਆ ਜਾਂਦਾ ਹੈ ਤਾਂ ਇਸ ਸੰਮਨ ਦੀ ਪਾਲਣਾ ਕਰਨਾ ਹਰੇਕ ਆਸਟ੍ਰੇਲੀਅਨ ਨਾਗਰਿਕ ਦਾ ਫਰਜ਼ ਸਮਝਿਆ ਜਾਂਦਾ ਹੈ ਅਤੇ ਜੇਕਰ ਕੋਈ ਨਾਗਰਿਕ ਅਜਿਹਾ ਨਹੀਂ ਕਰਦਾ ਤਾਂ ਉਸਨੂੰ ਜੁਰਮਾਨਾ ਲਗਾਇਆ ਜਾ ਸਕਦਾ ਹੈ।
Jury Summons
Jury duty summons Source: Getty / P_Wei/Getty Images
ਜਿਊਰੀ ਡਿਊਟੀ ਕਮਿਊਨਿਟੀ ਦੇ ਮੈਂਬਰਾਂ ਨੂੰ ਨਿਆਂ ਦੇ ਪ੍ਰਸ਼ਾਸਨ ਵਿੱਚ ਸਰਗਰਮ ਭੂਮਿਕਾ ਨਿਭਾਉਣ ਦੀ ਇਜਾਜ਼ਤ ਦਿੰਦੀ ਹੈ।

ਮੋਨਾਸ਼ ਯੂਨੀਵਰਸਿਟੀ ਦੇ ਲਾਅ ਫੈਕਲਟੀ ਦੇ ਐਸੋਸੀਏਟ ਪ੍ਰੋਫੈਸਰ ਜੈਕੀ ਹੋਰਨ ਦੱਸਦੇ ਹਨ ਕਿ ਆਸਟ੍ਰੇਲੀਆ ਵਿੱਚ ਜਿਊਰ ਸਿਰਫ਼ ਕੁਝ ਖਾਸ ਕਿਸਮਾਂ ਦੇ ਟਰਾਇਲਾਂ ਲਈ ਹੀ ਵਰਤੇ ਜਾਂਦੇ ਹਨ। 
The Jury SBS.jpg
The Jury: Death on the Staircase on SBS and SBS On Demand Source: SBS / SBS
ਇੱਕ ਜਿਊਰੀ ਵਿੱਚ ਆਮ ਤੌਰ 'ਤੇ 12 ਜੱਜ ਹੁੰਦੇ ਹਨ ਪਰ ਕਈ ਵਾਰ ਗਿਣਤੀ ਇਸ ਤੋਂ ਘੱਟ ਵੀ ਹੁੰਦੀ ਹੈ। ਡਾ ਹੋਰਨ ਦੱਸਦੇ ਹਨ ਕਿ ਜ਼ਿਆਦਾਤਰ ਗੰਭੀਰ ਅਪਰਾਧਿਕ ਮਾਮਲਿਆਂ ਵਿੱਚ ਜੱਜਾਂ ਦੀ ਗਿਣਤੀ ਹਮੇਸ਼ਾ ਇੱਕੋ ਜਿਹੀ ਨਹੀਂ ਹੁੰਦੀ।
ਕੁਝ ਸਥਿਤੀਆਂ ਵਿੱਚ ਇੱਕ ਉਮੀਦਵਾਰ ਨੂੰ ਛੋਟ ਦਿੱਤੀ ਜਾ ਸਕਦੀ ਹੈ, ਜਿਵੇਂ ਕਿ ਛੋਟੇ ਬੱਚਿਆਂ ਦੇ ਇੱਕਲੇ ਮਾਤਾ ਜਾਂ ਪਿਤਾ ਜਾਂ ਜੇਕਰ ਕੋਈ ਇੱਕ ਛੋਟਾ ਕਾਰੋਬਾਰ ਚਲਾਉਂਦਾ ਹੈ ਅਤੇ ਉਹਨਾਂ ਦੀ ਗੈਰਹਾਜ਼ਰੀ ਕਾਰੋਬਾਰ ਨੂੰ ਪ੍ਰਭਾਵਤ ਕਰੇਗੀ।

ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।


Share