SBS Examines: ਨਸਲਕੁਸ਼ੀ ਕੀ ਹੈ?

CANADA-INDIGENOUS-SCHOOL

The word genocide can be used to protest or express grief, but proving it in court is a challenge. Source: AFP / Cole Burston/AFP via Getty Images

'ਨਸਲਕੁਸ਼ੀ' ਇੱਕ ਸ਼ਕਤੀਸ਼ਾਲੀ ਸ਼ਬਦ ਹੈ - ਇਸਨੂੰ "ਅਪਰਾਧਾਂ ਦਾ ਅਪਰਾਧ" ਕਿਹਾ ਜਾਂਦਾ ਹੈ। ਇਸ ਐਪੀਸੋਡ ਵਿੱਚ ਜਾਣੋ ਕਿ ਵੱਡੇ ਪੱਧਰ 'ਤੇ ਹਿੰਸਾ ਕਦੋਂ ਨਸਲਕੁਸ਼ੀ ਬਣ ਜਾਂਦੀ ਹੈ ਅਤੇ ਇਸਨੂੰ ਸਾਬਤ ਕਰਨਾ ਅਤੇ ਦੋਸ਼ੀ ਨੂੰ ਸਜ਼ਾ ਦਵਾਉਣਾ ਇੰਨਾ ਮੁਸ਼ਕਲ ਕਿਉਂ ਹੈ?


1944 ਵਿੱਚ, ਪੋਲਿਸ਼ ਵਕੀਲ ਰਾਫੇਲ ਲੇਮਕਿਨ ਨੇ 'ਨਸਲਕੁਸ਼ੀ' ਸ਼ਬਦ ਘੜਿਆ ਸੀ।

ਉਸਨੇ ਯੂਨਾਨੀ ਅਗੇਤਰ 'ਜੇਨੋਸ', ਭਾਵ ਨਸਲ, ਅਤੇ ਲਾਤੀਨੀ ਪਿਛੇਤਰ 'ਸਾਈਡ' ਨੂੰ ਜੋੜਿਆ, ਜਿਸਦਾ ਅਰਥ ਹੈ ਕਤਲ।

ਇਹ ਲੇਮਕਿਨ ਦੇ ਪ੍ਰਚਾਰ ਦਾ ਹੀ ਨਤੀਜਾ ਸੀ ਕਿ 'ਨਸਲਕੁਸ਼ੀ ਕਨਵੈਨਸ਼ਨ' ਨੂੰ 1948 ਵਿੱਚ ਪ੍ਰਵਾਨਗੀ ਦਿੱਤੀ ਗਈ ਸੀ।

ਅਜਿਹੀਆਂ ਸੈਂਕੜੇ ਘਟਨਾਵਾਂ ਅਤੇ ਹਾਲਾਤ ਹਨ ਜਿਹਨਾਂ ਨੂੰ ਨਸਲਕੁਸ਼ੀ ਵਜੋਂ ਦੇਖਿਆ ਜਾ ਸਕਦਾ ਹੈ ,ਪਰ ਸਿਰਫ ਮੁੱਠੀ ਭਰ ਹੀ ਕਾਨੂੰਨੀ ਮਾਨਤਾ ਪ੍ਰਾਪਤ ਕਰ ਸਕੇ ਹਨ।

ਬਹੁਤ ਸਾਰੇ ਵਿਦਵਾਨ ਇਸ ਗੱਲ ਨਾਲ ਸਹਿਮਤ ਹਨ ਕਿ ਸ਼ਬਦ ਦੀ ਵਰਤੋਂ ਸੋਗ ਅਤੇ ਵਿਰੋਧ ਪ੍ਰਗਟ ਕਰਨ ਲਈ ਕੀਤੀ ਜਾ ਸਕਦੀ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸ ਬੀ ਐਸ ਸਾਊਥ ਏਸ਼ੀਅਨ 'ਤੇ ਸੁਣੋ।

ਸਾਨੂੰ ਤੇ ਉੱਤੇ ਵੀ ਫਾਲੋ ਕਰੋ।


This episode of SBS Examines delves into the controversial history of the crime of genocide and looks at how the word is used today.

Share