ਆਸਟ੍ਰੇਲੀਆ ਵਿੱਚ ਮੌਤ ਅਤੇ ਅਪੰਗਤਾ ਦੇ ਪ੍ਰਮੁੱਖ ਕਾਰਨਾਂ ਵਿਚੋਂ ਇੱਕ 'ਸਟ੍ਰੋਕ' ਦੇ ਸੰਕੇਤਾਂ ਨੂੰ ਕਿਵੇਂ ਪਛਾਣੀਏ?

A patient undergoes an injected brain scanner to detect a stroke.

Credit: BSIP/Education Images/Universal Images Group via Getty Images

'ਸਟ੍ਰੋਕ' ਜਾਂ ਦਿਮਾਗ ਦੇ ਦੌਰੇ ਪਿੱਛੋਂ ਪੈਦਾ ਹੋਏ ਹਾਲਾਤਾਂ ਨਾਲ ਲਗਭਗ 770,000 ਆਸਟ੍ਰੇਲੀਅਨ ਲੋਕਾਂ ਨੂੰ ਜੂਝਣਾ ਪੈ ਰਿਹਾ ਹੈ। ਇਹ ਕਿਸੇ ਵੀ ਉਮਰ ਵਰਗ ਵਿੱਚ ਹੋ ਸਕਦਾ ਹੈ। ਇਸ ਬਿਮਾਰੀ ਬਾਰੇ ਜਾਗਰੂਕਤਾ ਫੈਲਾਉਣ ਲਈ ਸਬੰਧਿਤ ਅਧਿਕਾਰੀ ਲੋਕਾਂ ਨੂੰ ਸਟ੍ਰੋਕ ਦੇ ਲੱਛਣਾਂ ਨੂੰ ਪਛਾਨਣ ਲਈ ਉਤਸ਼ਾਹਿਤ ਕਰ ਰਹੇ ਹਨ।


ਇਹ ਇੱਕ ਵਹਿਮ ਹੈ ਕਿ ਸਟ੍ਰੋਕ ਸਿਰਫ ਬਜ਼ੁਰਗਾਂ ਨੂੰ ਹੀ ਪ੍ਰਭਾਵਿਤ ਕਰਦਾ ਹੈ, ਇਸ ਵਹਿਮ ਨੂੰ ਦੂਰ ਕਰਦੇ ਹੋਏ ਸਰਕਾਰ ਵਲੋਂ ਜਾਗਰੂਕਤਾ ਫੈਲਾਉਣ ਲਈ ਹੀਲੇ ਕੀਤੇ ਜਾ ਰਹੇ ਹਨ।

ਸਟੈਫਨੀ ਹੋ ਨੇ ਜਦੋਂ ਯੂਨੀਵਰਸਿਟੀ 'ਤੋਂ ਆਪਣੀ ਡਿਗਰੀ ਪੂਰੀ ਕੀਤੀ ਤਾਂ ਨਾਲ ਹੀ ਉਸ ਨੂੰ ਇੱਕ ਸੂਚਨਾ ਤਕਨਾਲੋਜੀ ਸਲਾਹਕਾਰ ਵਜੋਂ ਆਪਣੀ ਮਨਪਸੰਦ ਨੌਕਰੀ ਵੀ ਮਿਲ ਗਈ। ਰੋਜ਼ਮਰ੍ਹਾ ਦੀ ਜ਼ਿੰਦਗੀ ਨੂੰ ਚੰਗੇ ਤਰੀਕੇ ਨਾਲ ਜਿਉਣ ਵਾਲੀ 22 ਸਾਲਾ ਸਟੈਫਨੀ ਨੂੰ ਅਚਨਚੇਤ ਹੀ ਇੱਕ ਦਿਨ ਦਿਮਾਗ ਦਾ ਦੌਰਾ ਪੈ ਗਿਆ।

ਉਸ ਨੂੰ ਸ਼ੁਰੂਆਤੀ ਵਿਚਾਰ ਇਹ ਆਇਆ ਕਿ ਸ਼ਾਇਦ ਵੀਕੈਂਡ 'ਤੇ ਸ਼ਰਾਬ ਪੀਣ ਦੇ ਕਾਰਨ ਉਹ ਇਸ ਘਟਨਾ ਦਾ ਸ਼ਿਕਾਰ ਹੋਈ ਸੀ।

ਇਹ ਉਸ ਸਮੇਂ ਸਟੈਫਨੀ ਲਈ ਜੀਵਨ ਬਦਲਣ ਵਾਲਾ ਅਨੁਭਵ ਸੀ।

"ਅੱਖ ਝਪਕਦਿਆਂ ਹੀ ਮੈਂ ਠੀਕ ਤਰ੍ਹਾਂ ਦੇਖ ਨਹੀਂ ਸਕਦੀ ਸੀ, ਮੈਂ ਅੰਸ਼ਕ ਤੌਰ 'ਤੇ ਅੰਨ੍ਹੀ ਸੀ, ਮੈਂ ਤੁਰ ਜਾਂ ਬੋਲ ਵੀ ਨਹੀਂ ਸੀ ਸਕਦੀ। ਮੈਂ ਪੜ੍ਹ ਜਾਂ ਸਪੈਲ ਨਹੀਂ ਕਰ ਪਾ ਰਹੀ ਸੀ। ਅਤੇ ਮੇਰੇ ਸੱਜੇ ਹੱਥ ਜਾਂ ਬਾਂਹ ਕੰਮ ਨਹੀਂ ਸਨ ਕਰ ਰਹੇ," ਉਸ ਨੇ ਕਿਹਾ।

ਸਟ੍ਰੋਕ ਫਾਊਂਡੇਸ਼ਨ ਦੀ ਕਾਰਜਕਾਰੀ ਨਿਰਦੇਸ਼ਕ, ਲੀਜ਼ਾ ਮਰਫੀ ਦਾ ਕਹਿਣਾ ਹੈ ਕਿ ਸਟੈਫਨੀ ਦੀ ਕਹਾਣੀ ਸਟ੍ਰੋਕ ਦੁਆਰਾ ਪ੍ਰਭਾਵਿਤ ਉਮਰ ਦਰ ਨੂੰ ਉਜਾਗਰ ਕਰਦੀ ਹੈ।

ਲੀਜ਼ਾ ਅਨੁਸਾਰ ਸਟ੍ਰੋਕ ਵੱਡੀ ਉਮਰ ਦੇ ਲੋਕਾਂ ਦੇ ਨਾਲ ਨਾਲ ਬੱਚਿਆਂ ਅਤੇ ਜਵਾਨਾਂ ਨੂੰ ਵੀ ਹੋ ਸਕਦਾ ਹੈ।

ਸਟ੍ਰੋਕ ਲਈ ਜੋਖਮ ਦੇ ਕਾਰਕ ਬਹੁਤ ਸਾਰੇ ਹਨ। ਹਾਈ ਬਲੱਡ ਪ੍ਰੈਸ਼ਰ ,ਕੋਲੈਸਟ੍ਰੋਲ, ਟਾਈਪ 2 ਸ਼ੂਗਰ ਦਾ ਹੋਣਾ, ਸਿਗਰਟਨੋਸ਼ੀ, ਬਹੁਤ ਜ਼ਿਆਦਾ ਸ਼ਰਾਬ ਪੀਣਾ, ਸਰੀਰਕ ਗਤੀਵਿਧੀ ਦੀ ਕਮੀ ਅਤੇ ਮਾੜੀ ਖੁਰਾਕ ਮੁੱਖ ਕਾਰਨ ਹਨ।

ਫਾਊਂਡੇਸ਼ਨ ਆਸਟ੍ਰੇਲੀਆ ਦੇ ਲੋਕਾਂ ਨੂੰ ਸਟ੍ਰੋਕ ਦੇ ਲੱਛਣਾਂ ਦੀ ਪਛਾਣ ਕਰਨ ਲਈ ਐੱਫ.ਏ.ਐੱਸ.ਟੀ (F.A.S.T ) ਸੰਦੇਸ਼ ਨੂੰ ਸਾਂਝਾ ਕਰਨ ਲਈ ਉਤਸ਼ਾਹਿਤ ਕਰ ਰਹੀ ਹੈ।

ਸਟੈਫਨੀ ਹੋ ਨੇ ਦਿਮਾਗ ਦੀ ਵੱਡੀ ਸਰਜਰੀ ਲਈ ਹਸਪਤਾਲ ਵਿੱਚ ਤਿੰਨ ਮਹੀਨੇ ਬਿਤਾਏ।

ਫਿਰ ਉਸਨੂੰ ਤੁਰਨ, ਬੋਲਣ ਅਤੇ ਪੜਨ ਵਰਗੇ ਮੁਢਲੇ ਹੁਨਰਾਂ ਨੂੰ ਦੁਬਾਰਾ ਸਿੱਖਣਾ ਪਿਆ।

ਸਟ੍ਰੋਕ ਤੋਂ ਦਸ ਸਾਲ ਬਾਅਦ ਵੀ ਉਸ ਦੀ ਸੱਜੀ ਬਾਂਹ ਦੀ ਵਰਤੋਂ ਨਾ ਹੋਣ ਦੇ ਨਾਲ ਉਹ ਸਥਾਈ ਤੌਰ 'ਤੇ ਅਪਾਹਜ ਹੈ।

ਉਹ ਗੰਭੀਰ ਦਰਦ, ਥਕਾਵਟ ਅਤੇ ਸੰਤੁਲਨ ਦੀਆਂ ਸਮੱਸਿਆਵਾਂ ਦਾ ਵੀ ਅਨੁਭਵ ਕਰਦੀ ਹੈ।

ਜਦੋਂ ਕਿ ਉਸਦਾ ਮੁੜ ਵਸੇਬਾ ਚੱਲ ਰਿਹਾ ਹੈ, ਡਾਕਟਰ ਹੈਰਾਨ ਹਨ ਕਿ ਉਹ ਕਿੰਨੀ ਕੁਸ਼ਲਤਾ ਨਾਲ ਸਰੀਰਕ ਤੌਰ ਤੇ ਠੀਕ ਹੋਣ ਵਿੱਚ ਕਾਮਯਾਬ ਰਹੀ ਹੈ।।

ਸਿਹਤ ਮਾਹਰਾਂ ਦਾ ਅੰਦਾਜ਼ਾ ਹੈ ਕਿ ਇੱਕ ਸਟ੍ਰੋਕ ਪੀੜਤ ਇਨਸਾਨ ਹਰ ਮਿੰਟ ਡਾਕਟਰੀ ਸਹਾਇਤਾ ਤੋਂ ਬਿਨਾਂ ਇੱਕ-ਪੁਆਇੰਟ-ਨੌਂ ਮਿਲੀਅਨ ਦਿਮਾਗ ਦੇ ਸੈੱਲਾਂ ਨੂੰ ਗੁਆ ਦਿੰਦਾ ਹੈ।

ਪੂਰੀ ਜਾਣਕਾਰੀ ਪੰਜਾਬੀ 'ਚ ਸੁਣਨ ਲਈ ਇਸ ਲਿੰਕ 'ਤੇ ਕਲਿੱਕ ਕਰੋ:
LISTEN TO
punjabi_09082022_STROKEAWARENESSRNF.mp3 image

punjabi_09082022_STROKEAWARENESSRNF.mp3

05:45
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਰਾਮ ਸੁਣੋ ਅਤੇ ਸਾਨੂੰ 

Share