ਸਬਸਿਡੀ ਵਾਲੀਆਂ ਏਜਡ ਕੇਅਰ ਸੇਵਾਵਾਂ ਪ੍ਰਾਪਤ ਕਰਨ ਵਾਲੇ ਖਪਤਕਾਰਾਂ ਦੀ ਸੁਰੱਖਿਆ ਕਰਨ ਵਾਲੇ ਵਿਧਾਨਕ ਅਧਿਕਾਰ, ਏਜਡ ਕੇਅਰ ਰਾਈਟਸ ਦੇ ਚਾਰਟਰ ਵਿੱਚ ਦੱਸੇ ਗਏ ਹਨ ਜੋ ਕਿ 1997 ਏਜਡ ਕੇਅਰ ਐਕਟ ਦੇ ਅੰਦਰ ਆਉਂਦਾ ਹੈ।
ਇੰਨ੍ਹਾਂ 14 ਬੁਨਿਆਦੀ ਅਧਿਕਾਰਾਂ ਵਿੱਚ ਜੋ ਦੋ ਅਧਿਕਾਰ ਸਭ ਤੋਂ ਪਹਿਲਾਂ ਸ਼ਾਮਲ ਕੀਤੇ ਗਏ ਹਨ ਉਹਨਾਂ ਵਿੱਚ ਪਹਿਲੇ ਨੰਬਰ ੳੱਤੇ ਸਨਮਾਨ ਅਤੇ ਆਦਰ ਨਾਲ ਪੇਸ਼ ਆਉਣਾ ਅਤੇ ਦੂਜੇ ਨੰਬਰ ਉਤੇ ਸੁਰੱਖਿਅਤ ਤੇ ਉਚ ਗੁਣਵੱਤਾ ਵਾਲੀਆਂ ਸੇਵਾਵਾਂ ਦੀ ਸਹੂਲਤ ਲੈਣ ਦਾ ਅਧਿਕਾਰ ਹਨ।

The Charter of Aged Care Rights (the Charter) is a requirement of the Aged Care Act 1997, and its latest version came into effect in 2019. Credit: Getty Images/ThanasisZovoilis
ਕਮਿਸ਼ਨਰ ਜੈਨੇਟ ਐਂਡਰਸਨ ਏਜਡ ਕੇਅਰ ਕੁਆਲਿਟੀ ਐਂਡ ਸੇਫਟੀ ਕਮਿਸ਼ਨ ਦੀ ਅਗਵਾਈ ਕਰਦੇ ਹਨ, ਜੋ ਸਰਕਾਰ ਦੁਆਰਾ ਫੰਡ ਪ੍ਰਾਪਤ ਏਜਡ ਕੇਅਰ ਸੇਵਾਵਾਂ ਦਾ ਰਾਸ਼ਟਰੀ ਰੈਗੂਲੇਟਰ ਹੈ।
ਉਹਨਾਂ ਦੱਸਿਆ ਕਿ ਕਮਿਸ਼ਨ, ਪ੍ਰਦਾਤਾਵਾਂ ਦੇ ਕੰਮ ਦੀ ਨਿਗਰਾਨੀ ਕਰਨ ਅਤੇ ਉਨ੍ਹਾਂ ਨੂੰ ਜਵਾਬਦੇਹ ਰੱਖਣ ਲਈ ਰਿਹਾਇਸ਼ੀ ਸਹੂਲਤਾਂ ਦਾ ਦੌਰਾ ਕਰਦਾ ਹੈ।
ਸ਼੍ਰੀਮਤੀ ਐਂਡਰਸਨ ਦੱਸਦੇ ਹਨ ਕਿ ਜੇਕਰ ਕਿਸੇ ਸ਼ਿਕਾਇਤ ਦਾ ਨਿਪਟਾਰਾ ਨਹੀਂ ਕੀਤਾ ਜਾਂਦਾ ਤਾਂ ਏਜਡ ਕੇਅਰ ਸੇਵਾਵਾਂ ਦੇ ਉਪਭੋਗਤਾਵਾਂ ਦੁਆਰਾ ਕੀਤੀਆਂ ਗਈਆਂ ਅਧਿਕਾਰਤ ਸ਼ਿਕਾਇਤਾਂ ਨੂੰ ਸੰਭਾਲਣ ਅਤੇ ਦੇਖਣ ਦੀ ਜ਼ਿੰਮੇਵਾਰੀ ਕਮਿਸ਼ਨ ਦੀ ਹੁੰਦੀ ਹੈ।
‘ਦਾ ਓਲਡਰ ਪਰਸਨਜ਼ ਐਡਵੋਕੇਸੀ ਨੈੱਟਵਰਕ (OPAN)’ ਪੂਰੇ ਆਸਟ੍ਰੇਲੀਆ ਵਿੱਚ ਬਜ਼ੁਰਗ ਲੋਕਾਂ ਨੂੰ ਮੁਫ਼ਤ ਜਾਣਕਾਰੀ ਅਤੇ ਵਕਾਲਤ ਸੇਵਾਵਾਂ ਪ੍ਰਦਾਨ ਕਰਦਾ ਹੈ।
ਓਪੈਨ ਦੇ ਸੀਈਓ ਕ੍ਰੇਗ ਗੇਅਰ ਦੱਸਦੇ ਹਨ ਕਿ ਸਰਕਾਰ ਦੁਆਰਾ ਫੰਡਡ ਹੋਣ ਦੇ ਬਾਵਜੂਦ ਵੀ ਉਹਨਾਂ ਦੀ ਸੰਸਥਾ ਪੂਰੀ ਤਰ੍ਹਾਂ ਆਜ਼ਾਦ ਹੈ।

Not being offered culturally appropriate food choices as a nursing home resident is a valid concern that can be raised with the provider, says Mr Gear. Credit: Getty Images/Richard Bailey
ਪ੍ਰੋਫ਼ੈਸਰ ਜੋਸੇਫ਼ ਇਬਰਾਹਿਮ ਮੋਨਾਸ਼ ਯੂਨੀਵਰਸਿਟੀ ਵਿੱਚ ਇੱਕ 'ਜੇਰੀਏਟ੍ਰਿਸ਼ੀਅਨ ਅਤੇ ਹੈਲਥ ਲਾਅ ਐਂਡ ਏਜਿੰਗ ਰਿਸਰਚ ਯੂਨਿਟ' ਦੇ ਮੁਖੀ ਹਨ।
ਉਹਨਾਂ ਦਾ ਕਹਿਣਾ ਹੈ ਜਿੰਨ੍ਹਾਂ ਲਈ ਅੰਗਰੇਜ਼ੀ ਉਹਨਾਂ ਦੀ ਦੂਜੀ ਭਾਸ਼ਾ ਹੈ ਉਹਨਾਂ ਲਈ ਮੁਸ਼ਕਿਲਾਂ ਹੋਰ ਵੀ ਵਧੇਰੇ ਹਨ।

Having your identity, culture and diversity valued and supported is one of the fundamental 14 aged care rights recognised in the Charter. Credit: Getty Images/Jasmin Merdan
ਸ਼੍ਰੀਮਤੀ ਐਂਡਰਸਨ ਦਾ ਕਹਿਣਾ ਹੈ, ਜਦੋਂ ਕੋਈ ਮੁੱਦਾ ਅਣਸੁਲਝਿਆ ਰਹਿੰਦਾ ਹੈ, ਤਾਂ ਜੇਕਰ ਉਚਿਤ ਹੋਵੇ ਤਾਂ ਕਮਿਸ਼ਨ ਆਪਣੀਆਂ ਰੈਗੂਲੇਟਰੀ ਸ਼ਕਤੀਆਂ ਦੀ ਵਰਤੋਂ ਕਰਦਾ ਹੈ, ਹਾਲਾਂਕਿ, ਕੁਝ ਕਾਰਵਾਈਆਂ ਕਮਿਸ਼ਨ ਦੇ ਦਾਇਰੇ ਤੋਂ ਬਾਹਰ ਹਨ।
ਪ੍ਰੋਫੈਸਰ ਇਬਰਾਹਿਮ ਦਾ ਕਹਿਣਾ ਹੈ ਕਿ ਜੇਕਰ ਅਜੇ ਵੀ ਤੁਸੀਂ ਸੰਤੁਸ਼ਟ ਨਹੀਂ ਹੋ ਤਾਂ ਇੱਕ ਪ੍ਰਭਾਵਸ਼ਾਲੀ ਸ਼ਿਕਾਇਤ ਦਰਜ ਕਰਨ ਲਈ ਜ਼ਰੂਰੀ ਹੈ ਕਿ ਤੁਸੀਂ ਆਪਣੀ ਚਿੰਤਾ ਨੂੰ ਵਿਸਥਾਰ ਨਾਲ ਦੱਸੋ ਅਤੇ ਉਸਦਾ ਰਿਕਾਰਡ ਵੀ ਸਾਂਭ ਕੇ ਰੱਖੋ।
ਏਜਡ ਕੇਅਰ ਵਕੀਲ ਨਾਲ ਗੱਲ ਕਰਨ ਲਈ, ਨੈਸ਼ਨਲ ਏਜਡ ਕੇਅਰ ਐਡਵੋਕੇਸੀ ਲਾਈਨ ਨੂੰ 1800 700 600 ੳੱਤੇ ਕਾਲ ਕਰੋ।
ਏਜਡ ਕੇਅਰ ਗੁਣਵੱਤਾ ਅਤੇ ਸੁਰੱਖਿਆ ਕਮਿਸ਼ਨ ਨਾਲ ਸੰਪਰਕ ਕਰਨ ਲਈ 1800 951 822 ੳੱਤੇ ਕਾਲ ਕਰੋ।