ਇਮੀਗ੍ਰੇਸ਼ਨ ਸ਼ੈੱਡੋਂ ਮੰਤਰੀ ਸ਼ੇਨ ਨਿਊਮੰਨ ਵੱਲੋਂ ਮਾਪਿਆਂ ਦੇ ਵੀਜ਼ੇ ਸਬੰਧੀ ਭਰੋਸਾ

Parent visa

Source: Supplied

ਆਸਟ੍ਰੇਲੀਆ ਦੀ ਲੇਬਰ ਪਾਰਟੀ ਦੇ ਇਮੀਗ੍ਰੇਸ਼ਨ ਸ਼ੈੱਡੋਂ ਮੰਤਰੀ ਸ਼ੇਨ ਨਿਊਮੰਨ ਨੇ ਆਖਿਆ ਹੈ ਕਿ ਅਗਰ ਉਨ੍ਹਾਂ ਦੀ ਸਰਕਾਰ ਬਣਦੀ ਹੈ ਤਾਂ ਉਹ ਪਿਛਲੀਆਂ ਚੋਣਾਂ ‘ਚ ਲੇਬਰ ਪਾਰਟੀ ਵੱਲੋਂ ਕੀਤੇ ਵਾਅਦੇ ਤੇ ਕਾਇਮ ਰਹਿੰਦੇ ਹੋਏ ਮਾਪਿਆਂ ਦੇ ਵੀਜ਼ੇ ਸਬੰਧੀ ਮਸਲੇ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਦੀ ਕੋਸ਼ਿਸ਼ ਕਰਨਗੇ।


ਐਡੀਲੇਡ ਵਿੱਚ 'ਲੌਂਗ ਸਟੇ ਪੈਰੇਂਟ ਵੀਜ਼ਾ ਕੈਮਪੈਨ' ਦੇ ਸੱਦੇ 'ਤੇ ਬੁਲਾਈ ਇੱਕ ਮੀਟਿੰਗ ਦੌਰਾਨ ਇਮੀਗ੍ਰੇਸ਼ਨ ਸ਼ੈੱਡੋਂ ਮੰਤਰੀ ਸ਼ੇਨ ਨਿਊਮੰਨ ਮਾਪਿਆਂ ਦੇ ਵੀਜ਼ੇ ਸਬੰਧੀ ਮਸਲੇ ਨੂੰ ਹੱਲ ਕਰਨ ਦਾ ਭਰੋਸਾ ਦਿਵਾਇਆ ਹੈ। 

ਤਿੰਨ ਸਾਲ ਪਹਿਲਾਂ ਅਰਵਿੰਦ ਦੁੱਗਲ ਸਮੇਤ ਐਡੀਲੇਡ ਦੇ ਕੁਝ ਜਾਗਰੂਕ ਸੱਜਣਾਂ ਨੇ ਸਰਕਾਰ ਦਾ ਧਿਆਨ ਦਿਵਾਉਣ ਲਈ ਇਕ ਮੁਹਿੰਮ ਵਿੱਢੀ ਸੀ। ਉਸੇ ਮੁਹਿੰਮ ਦੇ ਚਲਦਿਆਂ ਲੇਬਰ ਪਾਰਟੀ ਨੇ ਵੀ ਚੋਣਾਂ ਤੋਂ ਪਹਿਲਾਂ ਕੁਝ ਐਲਾਨ ਕੀਤੇ ਸਨ।

ਇਮੀਗ੍ਰੇਸ਼ਨ ਸ਼ੈੱਡੋਂ ਮੰਤਰੀ ਸ਼ੇਨ ਨਿਊਮੰਨ ਨੇ ਐਡੀਲੇਡ ਵਿੱਚ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲਿਬਰਲ ਪਾਰਟੀ ਨੇ ਮਿਥਿਆ ਵੀਜ਼ਾ ਲਾਗੂ ਨਾ ਕਰਕੇ ਭਾਈਚਾਰੇ ਨੂੰ ਧੋਖਾ ਦਿੱਤਾ ਹੈ।

ਇਸ ਸਬੰਧੀ ਉਨ੍ਹਾਂ ਦੇ ਦਿੱਤੇ ਬਿਆਨ ਨੇ ਅੰਸ਼ ਸੁਨਣ ਲਈ ਉੱਪਰ ਦਿੱਤੇ ਆਡੀਓ ਲਿੰਕ ਤੇ ਕਲਿਕ ਕਰੋ....

Share