ਯੋਗਨਾਬੱਦ ਕੀਤੇ ਗਏ ਆਸਟ੍ਰੇਲੀਆ ਦੇ ਪਹਿਲੇ ਪਾਇਲਟ ਪ੍ਰੋਗਰਾਮ ਅਧੀਨ ਇਸ ਮਹੀਨੇ ਦੇ ਅਖੀਰ ਤੱਕ ਸਿੰਗਾਪੁਰ ਤੋਂ 70 ਵਿਦਿਆਰਥੀ ਡਾਰਵਿਨ ਪਹੁੰਚ ਜਾਣਗੇ।
ਚਾਰਲਸ ਡਾਰਵਿਨ ਯੂਨੀਵਰਸਿਟੀ ਦੇ ਉਪ-ਕੁਲਪਤੀ ਗਲੋਬਲ ਰਣਨੀਤੀ ਅਤੇ ਐਡਵਾਂਸਮੈਂਟ, ਐਂਡ੍ਰਿਊ ਐਵਰੇਟ ਨੇ ਕਿਹਾ ਕਿ ਪਹਿਲੇ ਬੈਚ ਵਿੱਚ ਵਿਦਿਆਰਥੀ ਚੀਨ ਅਤੇ ਦੱਖਣ-ਪੂਰਬੀ ਏਸ਼ੀਆ ਸਮੇਤ ਕਈ ਹੋਰ ਸਰੋਤ ਦੇਸ਼ਾਂ ਤੋਂ ਆਉਣਗੇ ਅਤੇ ਉਹ ਆਪਣੇ ਖਰਚੇ ਤੇ ਇਹ ਯਾਤਰਾ ਕਰਨਗੇ। ਇੱਥੇ ਪਹੁੰਚ ਕੇ ਇਕ ਸਰਕਾਰੀ ਸਹੂਲਤ ਵਿੱਚ ਦੋ ਹਫ਼ਤੇ ਲਾਜ਼ਮੀ ਕੁਆਰੰਟੀਨ ਕਰਣ ਤੋਂ ਬਾਅਦ ਵਿਦਿਆਰਥੀਆਂ ਆਪਣੇ ਕੈਂਪਸ ਜਾ ਸਕਣਗੇ।ਦੱਖਣੀ ਆਸਟ੍ਰੇਲੀਆ ਦੀ ਸਰਕਾਰ ਫ਼ੇਡਰਲ ਸਰਕਾਰ ਨਾਲ ਪਾਇਲਟ ਯੋਜਨਾ ਦੇ ਅੰਤਮ ਨੁਕਤਿਆਂ ਤੇ ਕਮ ਕਰ ਰਹੀ ਹੈ ਅਤੇ ਇਹ ਦਸਿਆ ਜਾ ਰਿਹਾ ਕੀ ਅੰਤਮ ਮਨਜ਼ੂਰੀ ਮਿਲਣ ਤੋਂ ਇਹ ਕੁਝ ਕੁ ਦਿਨ ਹੀ ਦੂਰ ਹੈ। ਮਨਜ਼ੂਰੀ ਮਿਲਣ ਤੋਂ ਬਾਅਦ ਪਹਿਲੇ ਬੈਚ ਵਿੱਚ ਵੱਖ-ਵੱਖ ਦੇਸ਼ਾਂ ਤੋਂ 300 ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸਿੰਗਾਪੁਰ ਤੋਂ ਐਡੀਲੇਡ ਵਾਪਸ ਲਿਆਯਾ ਜਾਵੇਗਾ।
First batch of international students will return to Australia later this month. Source: AAP
ਨਿਊ ਸਾਊਥ ਵੇਲਸ ਦੇ ਨੌਕਰੀ, ਨਿਵੇਸ਼ ਅਤੇ ਸੈਰ-ਸਪਾਟਾ ਮੰਤਰੀ, ਸਟੂਅਰਟ ਆਇਰਸ ਨੇ ਐਸ ਬੀ ਐਸ ਪੰਜਾਬੀ ਨੂੰ ਦਸਿਆ ਕਿ ਪ੍ਰਦੇਸ਼ ਅਗਲੇ ਸਾਲ ਦੇ ਸ਼ੁਰੂ ਵਿੱਚ ਆਪਣੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਦੀ ਤਿਆਰੀ ਕਰ ਰਿਹਾ ਹੈ।ਹਾਲਾਂਕਿ ਵਿਕਟੋਰੀਆ ਰਾਜ ਵੀ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵਾਪਸ ਉਡਾਉਣ ਦੇ ਪ੍ਰਸਤਾਵ 'ਤੇ ਕੰਮ ਕਰ ਰਿਹਾ ਹੈ ਪਰ ਰਾਜ ਸਰਕਾਰ ਦੇ ਬੁਲਾਰੇ ਨੇ ਕਿਹਾ ਕੀ ਹੋਰ ਰਾਜਾਂ ਵਾਂਗ ਕੋਈ ਨਿਸ਼ਚਤ ਸਮਾਂ ਜਾਂ ਯੋਜਨਾ ਬਾਰੇ ਇਸ ਸਮੇਂ ਖ਼ੁਲਾਸਾ ਨਹੀਂ ਕੀਤਾ ਸੱਕਦਾ ਪਰ ਇਸ ਬਾਰੇ ਕੋਈ ਫ਼ੈਸਲਾ ਸਹਿਤ ਸੁਰਖੀਆਂ ਨੂੰ ਧਿਆਨ ਵਿੱਚ ਰੱਖ ਕੇ ਹੀ ਲਿਆ ਜਾਵੇਗਾ। ਇਸ ਦੇ ਚਲਦਿਆਂ ਪਿਛਲੇ ਸਾਲ ਵਿਕਟੋਰੀਆ ਵਿੱਚ ਆਏ ਤਕਰੀਬਨ 250,000 ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਕੁੱਝ ਹੋਰ ਸਮਾਂ ਇਹ ਅਨਿਸ਼ਚਿਤਤਾ ਬਣੇ ਰਹਿਣ ਦੀ ਉਮੀਦ ਕੀਤੀ ਜਾ ਰਹੀ ਹੈ।
The death was announced by South Australian Premier Steven Marshall. Source: AAP
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਰਾਜ ਜਾਂ ਪ੍ਰਦੇਸ਼ ਦੀ ਵੈਬਸਾਈਟ ਤੋਂ ਲੈ ਸਕਦੇ ਹੋ।
ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ sbs.com.au/coronavirus ਉੱਤੇ ਉਪਲਬਧ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।