ਕੀ ਤੁਸੀਂ ਖੇਤ-ਕਾਮੇ ਵਜੋਂ ਨੌਕਰੀ ਦੀ ਤਲਾਸ਼ ਵਿੱਚ ਹੋ? ਪੇਸ਼ ਹੈ ਇਸ ਸਬੰਧੀ ਜ਼ਰੂਰੀ ਜਾਣਕਾਰੀ

ਕੀ ਤੁਸੀਂ ਇਸ ਸਾਲ ਫਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਅਤੇ ਕਟਾਈ ਵਿੱਚ ਮਦਦ ਕਰਨਾ ਚਾਹੁੰਦੇ ਹੋ? ਵਿਕਟੋਰੀਆ ਦੇ ਪੇਂਡੂ ਖੇਤਰ ਵਿੱਚ ਤੁਹਾਡੇ ਕਰਨ ਲਈ ਥੋੜ੍ਹੀ-ਮਿਆਦ ਦੀਆਂ ਬਹੁਤ ਸਾਰੀਆਂ ਨੌਕਰੀਆਂ ਹਨ।

There are many short-term farm jobs to choose from in regional Victoria.

There are many short-term farm jobs to choose from in regional Victoria. Source: Getty Images/Kelvin Murray

ਮੈਲਬੌਰਨ ਦੇ ਵਸਨੀਕ ਜਸਕਰਨਪਾਲ ਸਿੰਘ ਪੇਂਡੂ ਵਿਕਟੋਰੀਆ ਦੇ ਵੱਖ ਵੱਖ ਹਿੱਸਿਆਂ ਵਿੱਚ ਪਿਛਲੇ ਪੰਜ ਸਾਲ ਤੋਂ ਇੱਕ ਖੇਤ-ਕਾਮੇ ਵਜੋਂ ਕੰਮ ਕਰ ਰਹੇ ਹਨ।

42-ਸਾਲਾ ਜਸਕਰਨਪਾਲ ਸਲਾਨਾ ਪੱਧਰ ਉੱਤੇ ਥੋੜ੍ਹੇ ਸਮੇਂ ਦੀਆਂ ਕਈ ਨੌਕਰੀਆਂ ਉੱਤੇ ਨਿਰਭਰ ਕਰਦਾ ਹੈ ਜੋ ਵੱਖ-ਵੱਖ ਖੇਤੀ ਮੌਸਮਾਂ ਦੌਰਾਨ ਖੇਤਾਂ ਵਿੱਚ ਉਪਲੱਬਧ ਹੁੰਦੀਆਂ ਹਨ।

ਉਹ ਮੁੱਖ ਤੌਰ 'ਤੇ ਖੇਤ-ਠੇਕੇਦਾਰਾਂ ਲਈ ਕੰਮ ਕਰਦਾ ਹੈ ਜੋ ਥੋੜ੍ਹੇ ਸਮੇਂ ਜਾਂ ਰੋਜ਼ਾਨਾ ਆਧਾਰ 'ਤੇ ਫਲ ਚੁੱਕਣ ਜਾਂ ਪੈਕਿੰਗ ਦੀ ਨੌਕਰੀ ਦੀ ਪੇਸ਼ਕਸ਼ ਕਰਦੇ ਹਨ। 

ਇਸ ਦੌਰਾਨ ਉਹ ਸਿਟਰਸ ਦੇ ਮੌਸਮ ਲਈ ਸਵੈਨ ਹਿੱਲ ਖੇਤਰ ਵਿੱਚ ਅਗਸਤ ਤੋਂ ਨਵੰਬਰ ਤੱਕ, ਚੈਰੀ ਅਤੇ ਬੈਰੀ ਦੇ ਸੀਜ਼ਨ ਲਈ ਯਾਰਾ ਵੈਲੀ ਤੇ ਡੈਂਡੀਨੌਂਗ ਖੇਤਰ ਵਿੱਚ ਦਸੰਬਰ ਤੋਂ ਫਰਵਰੀ ਤੱਕ, ਅਤੇ ਸਬਜ਼ੀਆਂ ਲਈ ਮਾਰਚ ਤੋਂ ਅਪ੍ਰੈਲ ਤੱਕ ਵੈਰੀਬੀ ਖੇਤਰ ਵਿੱਚ ਠਹਿਰਦਾ ਹੈ। 
ਜਸਕਰਨਪਾਲ ਦਾ ਦੱਸਣਾ ਹੈ ਕਿ ਇਨ੍ਹਾਂ ਨੌਕਰੀਆਂ ਲਈ ਬਹੁਤੇ ਕੁਸ਼ਲ ਹੋਣ ਦੀ ਲੋੜ ਨਹੀਂ ਬਸ ਕੰਮ ਪ੍ਰਤੀ ਲਗਨ ਹੋਣੀ ਚਾਹੀਦੀ ਹੈ। 

ਪਰ ਖੇਤ ਵਿਚਲੇ ਕੰਮਾਂ ਲਈ ਅਕਸਰ ਭਾਰ ਚੁੱਕਣ, ਪੌੜੀਆਂ ਚੜ੍ਹਨ ਤੇ ਟਰੈਕਟਰ ਤੇ ਫਾਰਮ-ਬੱਗੀ ਵਰਗੀ ਮਸ਼ੀਨਰੀ ਨੂੰ ਚਲਾਉਣ ਦੀ ਜ਼ਰੂਰਤ ਪੈ ਸਕਦੀ ਹੈ।

"ਇੱਥੇ ਤੁਸੀਂ ਖੁੱਲ੍ਹੇ ਅਸਮਾਨ ਵਿਚ ਕੰਮ ਕਰਦੇ ਹੋ, ਸਰਦੀ ਤੇ ਗਰਮੀ ਵੀ ਅੱਤ ਦੀ ਹੁੰਦੀ ਹੈ ਇਸ ਲਈ ਕੰਮ ਕਰਨਾ ਥੋੜ੍ਹਾ ਮੁਸ਼ਕਲ ਜ਼ਰੂਰ ਹੈ," ਉਨ੍ਹਾਂ ਕਿਹਾ।
Representational image of the workers seen working in a farm.
Representational image of the workers working in a farm. Source: Supplied by Danyal Syed
ਵਿਕਟੋਰੀਆ ਸਰਕਾਰ ਵੱਲੋਂ ਦਿੱਤੀ ਜਾ ਰਹੀ ਸਹਾਇਤਾ

ਵਿਕਟੋਰੀਆ ਦੀ ਨਵਨਿਯੁਕਤ ਖੇਤੀਬਾੜੀ ਮੰਤਰੀ ਮੈਰੀ ਐਨ ਥਾਮਸ ਨੇ ਕਿਹਾ ਕਿ ਗੌਲਬਰਨ ਵੈਲੀ, ਸਨਰਾਈਆ, ਯਾਰਾ ਵੈਲੀ, ਅਤੇ ਗਿਪਸਲੈਂਡ ਵਿੱਚ ਖੇਤਾਂ ਵਿਚ ਥੋੜ੍ਹੇ ਸਮੇਂ ਦੀਆਂ ਹਜ਼ਾਰਾਂ ਨੌਕਰੀਆਂ ਮੌਜੂਦ ਹਨ। 

"ਅਸੀਂ ਸਾਰੇ ਵਿਕਟੋਰੀਅਨ ਲੋਕਾਂ ਨੂੰ ਇਨ੍ਹਾਂ ਨੌਕਰੀਆਂ ਲਈ ਉਤਸ਼ਾਹਤ ਕਰਦੇ ਹਾਂ। ਇਹ ਇਕ ਠੋਸ ਪਰ ਸੰਤੁਸ਼ਟੀ ਨਾਲ ਭਰਪੂਰ ਕੰਮ ਹੈ। ਖੇਤੀਬਾੜੀ ਵਿਕਟੋਰੀਆ ਦੇ ਮੌਸਮੀ ਵਰਕਫੋਰਸ ਕੋਆਰਡੀਨੇਟਰ ਸੰਭਾਵਤ ਨੌਕਰੀ ਭਾਲਣ ਵਾਲਿਆਂ ਨਾਲ ਖੇਤੀਬਾੜੀ ਕਾਰੋਬਾਰਾਂ ਨੂੰ ਮਦਦ ਦੇਣ ਲਈ ਉੱਤਰੀ ਤੇ ਕੇਂਦਰੀ-ਪੂਰਬੀ ਵਿਕਟੋਰੀਆ ਵਿੱਚ ਬਾਗਬਾਨੀ ਉਦਯੋਗਾਂ ਨਾਲ ਮਿਲ ਕੇ ਕੰਮ ਕਰ ਰਹੇ ਹਨ,” ਉਨ੍ਹਾਂ ਕਿਹਾ।
ਮੰਤਰੀ ਥੌਮਸ ਨੇ ਕਿਹਾ ਕਿ ਰਾਜ ਦੇ ਕੋਆਰਡੀਨੇਟਰ ਵੀ ਬਹੁਸੱਭਿਆਚਾਰਕ ਭਾਈਚਾਰਿਆਂ ਨਾਲ ਕੰਮ ਕਰਨ ਵਿੱਚ ਮੁਹਾਰਤ ਰੱਖਦੇ ਹਨ। ਉਹ ਸਬੰਧਿਤ ਭਾਸ਼ਾ ਵਿੱਚ ਜਾਣਕਾਰੀ ਮੁਹੱਈਆ ਕਰਵਾ ਸਕਦੇ ਹਨ, ਨੌਕਰੀ ਦੇ ਸੰਪਰਕ ਜੋੜ ਸਕਦੇ ਹਨ ਤੇ ਇਸ ਦੌਰਾਨ ਸੂਚਨਾ ਸੰਚਾਰ ਵਿੱਚ ਵੀ ਸਹਾਇਤਾ ਮੁਹੱਈਆ ਕਰਾ ਸਕਦੇ ਹਨ।
Wheat farm
Representational image of a wheat farm. Source: AAP
ਖੇਤੀਬਾੜੀ ਵਿੱਚ ਕੰਮ ਕਰਨ ਲਈ ਵਿਕਟੋਰੀਆ ਸਰਕਾਰ ਵੱਲੋਂ ਦਿੱਤੀ ਜਾ ਰਹੀ ਸਹਾਇਤਾ ਸਬੰਧੀ ਜਾਣਕਾਰੀ ਲੈਣ ਲਈ

ਵਿਕਟੋਰੀਆ ਦੇ ਹੇਠ ਲਿਖੇ ਖੇਤਰਾਂ ਨੂੰ ਵੱਖ-ਵੱਖ ਸਮਿਆਂ ਦੌਰਾਨ ਮੌਸਮੀ ਕਾਮਿਆਂ ਦੀ ਲੋੜ ਹੁੰਦੀ ਹੈ - ਇਹ ਸਾਰਣੀ ਇਸ ਗੱਲ ਸਬੰਧੀ ਜਾਣਕਾਰੀ ਪ੍ਰਦਾਨ ਕਰਦੀ ਹੈ ਕਿ ਤੁਸੀਂ ਫ਼ਸਲ ਦੀ ਕਟਾਈ ਦੇ ਮੌਸਮ ਵਿੱਚ ਕਿੱਥੇ ਕੰਮ ਕਰ ਸਕਦੇ ਹੋ।
Seasonal farmwok areas
Source: Screenshot Agriculture Victoria
ਕੰਮ ਕਰਨ ਲਈ ਯੋਗਤਾ

  • ਤੁਸੀਂ ਕੰਮ ਕਰਨ ਦੇ ਯੋਗ ਹੋ ਜੇਕਰ ਤੁਸੀਂ ਆਸਟ੍ਰੇਲੀਆ ਦੇ ਨਾਗਰਿਕ ਜਾਂ ਸਥਾਈ ਵਸਨੀਕ ਹੋ
  • ਤੁਹਾਡੇ ਕੋਲ ਆਮ ਕੰਮ ਅਧਿਕਾਰਾਂ ਵਾਲਾ ਅਸਥਾਈ ਵਰਕ ਵੀਜ਼ਾ ਹੈ ਜੋ ਕਿਸੇ ਰੁਜ਼ਗਾਰਦਾਤਾ ਜਾਂ ਕੰਮ ਦੀ ਕਿਸਮ ਤਕ ਸੀਮਤ ਨਹੀਂ ਹੁੰਦਾ
  • ਆਸਟ੍ਰੇਲੀਆ ਵਿਚ ਕੰਮ ਕਰਨ ਦੇ ਅਧਿਕਾਰ ਵਾਲੇ ਵਿਦੇਸ਼ੀ ਵਿਦਿਆਰਥੀ ਹੋ
  • ਯੋਗ ਕੰਮਕਾਜੀ ਛੁੱਟੀਆਂ ਬਿਤਾਉਣ ਵਾਲੇ ਵਿਅਕਤੀ ਜਿਸ ਕੋਲ ਉਚਿਤ ਕੰਮਕਾਰੀ ਅਧਿਕਾਰਾਂ ਵਾਲਾ ਵੀਜ਼ਾ ਹੈ
  • ਤੁਹਾਡੇ ਕੋਲ ਮੌਸਮੀ ਕਰਮਚਾਰੀ ਪ੍ਰੋਗਰਾਮ (ਸੀਜ਼ਨਲ  ਵਰਕਰ ਪ੍ਰੋਗਰਾਮ) ਜਾਂ ਪੈਸੇਫਿਕ ਲੇਬਰ ਸਕੀਮ ਵੀਜ਼ਾ ਹੋਵੇ 
Seasonal farmworkers
This image is for representation purpose only. Source: AAP
ਨੌਕਰੀਆਂ ਲੱਭਣਾ

ਮੌਸਮੀ ਨੌਕਰੀਆਂ ਦਾ ਇਸ਼ਤਿਹਾਰ ਅਕਸਰ ਸਥਾਨਕ ਅਖ਼ਬਾਰਾਂ ਅਤੇ ਸੋਸ਼ਲ ਮੀਡੀਆ ਉੱਤੇ ਦਿੱਤਾ ਜਾਂਦਾ ਹੈ। ਰੁਜ਼ਗਾਰ ਸੇਵਾਵਾਂ, ਲੇਬਰ ਹਾਇਰ ਕੰਪਨੀਆਂ ਅਤੇ ਆਨਲਾਈਨ ਪਲੈਟਫਾਰਮ ਨੌਕਰੀਆਂ ਲੱਭਣ ਵਾਲਿਆਂ ਨੂੰ ਕੰਮ ਲੱਭਣ ਵਿੱਚ ਮਦਦ ਕਰ ਸਕਦੇ ਹਨ। 

ਭੁਗਤਾਨ ਪ੍ਰਾਪਤ ਕਰਨਾ

ਜ਼ਿਆਦਾਤਰ ਮੌਸਮੀ ਬਾਗਬਾਨੀ ਕਾਮਿਆਂ ਨੂੰ ਆਸਟ੍ਰੇਲੀਆ ਦੀ ਸਰਕਾਰ ਦੇ ਨਿਯਮਾਂ ਅਧੀਨ ਕੰਮ ਤੇ ਰੱਖਿਆ ਜਾਂਦਾ ਹੈ। ਇਹ ਤਨਖਾਹ ਘੱਟੋ-ਘੱਟ ਤਨਖ਼ਾਹ ਦੀਆਂ ਦਰਾਂ ਅਤੇ ਹੋਰ ਹੱਕਦਾਰੀਆਂ ਜਿਵੇਂ ਕਿ ਛੁੱਟੀ ਤੇ ਓਵਰਟਾਈਮ ਦੀ ਰੂਪ ਰੇਖਾ ਨੂੰ ਉਲੀਕਦਾ ਹੈ।

ਕਾਮੇ ਘੰਟੇ ਦੇ ਹਿਸਾਬ ਨਾਲ ਦਿਹਾੜੀ ਜਾਂ ਫ਼ਲ-ਸਬਜ਼ੀ ਦੀ ਗਿਣਤੀ ਦੀ ਦਰ ਨਾਲ ਕਮਾਈ ਕਰ ਸਕਦੇ ਹਨ।   

ਵਧੇਰੇ ਜਾਣਕਾਰੀ ਵਾਸਤੇ ਦੀ ਵੈੱਬਸਾਈਟ ਉੱਤੇ ਜਾਓ।
Representational image of a farmworker with a tractor.
Representational image of a farmworker with a tractor. Source: Getty Images
ਖੇਤੀਬਾੜੀ ਵਿੱਚ ਕੰਮ ਕਰਨ ਲਈ ਵਿਕਟੋਰੀਆ ਸਰਕਾਰ ਵੱਲੋਂ ਦਿੱਤੀ ਜਾ ਰਹੀ ਸਹਾਇਤਾ ਸਬੰਧੀ


 

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ। 

ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।

ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।

ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।

ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ 63 ਭਾਸ਼ਾਵਾਂ ਵਿੱਚ  ਉੱਤੇ ਉਪਲੱਬਧ ਹਨ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ 

Share
Published 7 January 2021 11:47am
Updated 7 January 2021 12:04pm
By Preetinder Grewal


Share this with family and friends