2019-2020 ਵਿਚ 200,000 ਤੋਂ ਵੱਧ ਲੋਕਾਂ ਨੇ ਆਸਟ੍ਰੇਲੀਆ ਦੀ ਨਾਗਰਿਕਤਾ ਹਾਸਲ ਕੀਤੀ ਜਿਨ੍ਹਾਂ ਵਿਚੋਂ ਬਹੁਗਿਣਤੀ ਭਾਰਤ ਤੋਂ ਸੀ।
ਕਿਸੇ ਵੀ ਮੁਲਕ ਵਿੱਚ ਵਸਣ ਤੋਂ ਪਹਿਲਾਂ ਉੱਥੇ ਦੀ ਭਾਸ਼ਾ ਅਤੇ ਕਦਰਾਂ ਕੀਮਤਾਂ ਦੀ ਸਮਝ ਤੋਂ ਜਾਣੂ ਨਾ ਹੋਈਏ ਤਾਂ ਸਥਾਨਕ ਭਾਈਚਾਰੇ ਵਿੱਚ ਵਿਚਰਨਾ ਔਖਾ ਹੋ ਸੱਕਦਾ ਹੈ। ਇਸੇ ਲੋੜ ਨੂੰ ਪਛਾਣਦਿਆਂ, ਨਵੇਂ ਉਸਾਰੇ ਜਾ ਰਹੇ ਨਾਗਰਿਕਤਾ ਟੈਸਟ ਵਿੱਚ ਇਨ੍ਹਾਂ ਅਨੁਮਾਨਤ ਤਬਦੀਲੀਆਂ ਰਾਹੀਂ ਆਸਟ੍ਰੇਲੀਆਈ ਕਦਰਾਂ ਕੀਮਤਾਂ ਦੀ ਸਮਝ ਨੂੰ ਪਰਖਿਆ ਜਾਵੇਗਾ।
ਇਹ ਤਬਦੀਲੀ ਮੌਰਿਸਨ ਸਰਕਾਰ ਦੀ ਰਾਸ਼ਟਰੀ ਪਛਾਣ ਨੂੰ ਦਰਸਾਉਣ ਅਤੇ ਆਸਟ੍ਰੇਲੀਆ ਦੇ ਬਹੁਸਭਿਆਚਾਰਕ ਸਮਾਜ ਨੂੰ ਇਕਜੁਟਤਾ ਨਾਲ਼ ਬੁਣ ਕੇ ਰੱਖਣ ਦੀ ਮੁਹਿੰਮ ਦਾ ਇੱਕ ਅਹਿਮ ਹਿੱਸਾ।
ਸ਼੍ਰੀ ਟੱਜ ਨੇ ਵਿਸ਼ੇਸ਼ ਤੌਰ 'ਤੇ ਸਿੱਖ ਭਾਈਚਾਰੇ ਦੇ ਵਲੰਟੀਅਰਾਂ ਵਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਉੱਤਰੀ ਮੈਲਬੌਰਨ ਵਿਚ ਕੋਵਿਡ-19 ਕਾਰਣ ਪਬਲਿਕ ਹਾਊਸਿੰਗ ਵਿੱਚ "ਸਖਤ ਤਾਲਾਬੰਦੀ" ਨਿਰਦੇਸ਼ਾਂ ਕਰਕੇ ਲਾਜ਼ਮੀ ਇਕਾਂਤਵਾਸ ਕਰਦੇ 3,000 ਤੋਂ ਵੱਧ ਨਿਵਾਸੀਆਂ ਨੂੰ ਮੁਫਤ ਖਾਣਾ ਮੁਹੱਈਆ ਕਰਵਾਇਆ ਸੀ।
ਉਨ੍ਹਾਂ ਕਿਹਾ ਕੀ ਸਿੱਖ ਅਤੇ ਹੋਰ ਬਹੁਤ ਸਾਰੇ ਸਥਾਨਕ ਭਾਈਚਾਰਿਆਂ ਦਾ ਇਨ੍ਹਾਂ ਸੰਕਟ ਭਰੇ ਸਮਿਆਂ ਵਿੱਚ ਵੱਡਮੁਲਾ ਯੋਗਦਾਨ ਹੀ ਆਸਟ੍ਰੇਲੀਆ ਦੀ ਰਾਸ਼ਟਰੀ ਪਛਾਣ ਹੈ ਅਤੇ ਇਸਨੂੰ ਪ੍ਰਵਾਸੀਆਂ ਲਈ ਇੱਕ ਮੋਹਰੀ ਦੇਸ਼ ਬਣਾਉਂਦੀ ਹੈ।
ਉਨ੍ਹਾਂ ਇਹ ਵੀ ਕਿਹਾ ਕਿ, “ਆਸਟ੍ਰੇਲੀਆ ਦੀ ਨਾਗਰਿਕਤਾ ਇੱਕ ਵਿਸ਼ੇਸ਼ ਅਧਿਕਾਰ ਅਤੇ ਜ਼ਿੰਮੇਵਾਰੀ ਹੈ ਅਤੇ ਇਹ ਉਨ੍ਹਾਂ ਨੂੰ ਦਿੱਤੀ ਜਾਣੀ ਚਾਹੀਦੀ ਹੈ ਜੋ ਸਾਡੀਆਂ ਕਦਰਾਂ ਕੀਮਤਾਂ ਤੋਂ ਜਾਣੂ ਹਨ ਅਤੇ ਇਸ ਦਾ ਸਤਿਕਾਰ ਕਰਦੇ ਹਨ ਅਤੇ ਲੋੜ ਪੈਣ ਤੇ ਅੱਗੇ ਵੱਧ ਕੇ ਯੋਗਦਾਨ ਪਾਉਣ ਵਿੱਚ ਝਿਜਕ ਨਹੀਂ ਮਹਿਸੂਸ ਕਰਦੇ "
ਇਸ ਇਮਤਿਹਾਨ ਵਿੱਚ ਸੋਧ ਬਾਰੇ ਹੋਰ ਜਾਣਕਾਰੀ ਦੀ ਉੱਡੀਕ ਕੀਤੀ ਜਾ ਰਹੀ ਹੈ।
ਐਡਲਟ ਮਾਈਗ੍ਰਾਂਟ ਇੰਗਲਿਸ਼ ਪ੍ਰੋਗਰਾਮ (ਏ.ਐੱਮ.ਈ.ਪੀ.) ਅਧੀਨ ਤਬਦੀਲੀਆਂ ਦੇ ਤਹਿਤ ਸਰਕਾਰ ਨੇ ਘੋਸ਼ਣਾ ਕੀਤੀ ਹੈ ਕਿ ਉਹ ਪੰਜ ਸਾਲਾਂ ਵਿੱਚ 510 ਘੰਟੇ ਦੀ ਸਮਾਂ ਸੀਮਾ ਨੂੰ ਵੀ ਹਟਾ ਦੇਵੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਪ੍ਰਵਾਸੀ ਉਦੋਂ ਤੱਕ ਮੁਫ਼ਤ ਅੰਗ੍ਰੇਜ਼ੀ ਕਲਾਸਾਂ ਦਾ ਲਾਭ ਚੱਕ ਸਕਣਗੇ ਜਦੋਂ ਤੱਕ ਉਨ੍ਹਾਂ ਦੀ ਅੰਗ੍ਰੇਜ਼ੀ ਵਿੱਚ "ਕਾਰਜਸ਼ੀਲ" ਪ੍ਰਗਤੀ ਨਹੀਂ ਹੋ ਜਾਂਦੀ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਤੋਂ ਲੈ ਸਕਦੇ ਹੋ।
ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ ਉੱਤੇ ਉਪਲਬਧ ਹੈ।