ਸਤੰਬਰ ਦੇ ਅੰਤ ਤੱਕ ਲਾਗੂ ਹੋਣ ਵਾਲ਼ੇ ਨਵੇਂ ਖੇਤੀਬਾੜੀ ਵੀਜ਼ੇ ਰਾਹੀਂ ਵਿਦੇਸ਼ੀ ਕਾਮਿਆਂ ਨੂੰ ਖੇਤੀਬਾੜੀ ਅਤੇ ਇਸ ਨਾਲ਼ ਸੰਬੰਧਤ ਹੋਰ ਖੇਤਰਾਂ ਜਿਵੇਂ ਕੀ ਮੀਟ ਪ੍ਰੋਸੈਸਿੰਗ, ਮੱਛੀ ਪਾਲਣ ਅਤੇ ਜੰਗਲਾਤ ਵਿੱਚ ਕੰਮ ਕਰਨ ਦੀ ਆਗਿਆ ਹੋਵੇਗੀ।
23 ਅਗਸਤ ਨੂੰ ਇਸ ਵੀਜ਼ੇ ਬਾਰੇ ਐਲਾਨ ਕਰਦਿਆਂ ਸਰਕਾਰ ਨੇ ਦੱਸਿਆ ਕਿ ਇਹ ਆਪਸੀ ਸਮਝੌਤਿਆਂ ਰਾਹੀਂ ਕਈ ਦੇਸ਼ਾਂ ਦੇ ਬਿਨੈਕਾਰਾਂ ਲਈ ਖੋਲਿਆ ਜਾਵੇਗਾ।
ਸਰਕਾਰ ਮੁਤਾਬਿਕ ਇਹ ਪ੍ਰੋਗਰਾਮ ਮੌਜੂਦਾ ਯੋਜਨਾਵਾਂ ਜਿਵੇਂ ਕਿ 'ਸੀਜ਼ਨਲ ਵਰਕਰ ਪ੍ਰੋਗਰਾਮ' ਅਤੇ 'ਪੈਸੀਫ਼ਿਕ ਲੇਬਰ ਸਕੀਮ' ਦਾ ਵਿਸਤਾਰ ਕਰੇਗਾ ਅਤੇ ਇਸ ਨੂੰ ਪੇਂਡੂ ਅਤੇ ਖੇਤਰੀ ਆਸਟ੍ਰੇਲੀਆ ਵਿੱਚ ਕਾਮਿਆਂ ਦੀ ਘਾਟ ਨੂੰ ਦੂਰ ਕਰਨ ਲਈ ਵਿਕਸਤ ਕੀਤਾ ਗਿਆ ਹੈ।
ਐਡੀਲੇਡ ਸਥਿਤ ਮਾਈਗ੍ਰੇਸ਼ਨ ਏਜੰਟ ਮਾਰਕ ਗਲੇਜ਼ਬਰੁਕ ਨੇ ਕਿਹਾ ਕਿ ਸਰਕਾਰ ਨੇ ਅਜੇ ਇਸ ਵੀਜ਼ਾ ਪ੍ਰੋਗਰਾਮ ਅਤੇ ਭਾਗ ਲੈਣ ਵਾਲੇ ਦੇਸ਼ਾਂ ਬਾਰੇ ਸਪਸ਼ਟਤਾ ਪ੍ਰਦਾਨ ਨਹੀਂ ਕੀਤੀ ਹੈ ਅਤੇ ਇਹ ਅਜੇ ਸਾਫ਼ ਨਹੀਂ ਹੈ ਕਿ ਜਿਨ੍ਹਾਂ ਦੇਸ਼ਾਂ ਨਾਲ ਇਹ ਆਪਸੀ ਸਮਝੌਤੇ ਕੀਤੇ ਜਾਣਗੇ ਉਸ ਵਿੱਚ ਭਾਰਤ ਨੂੰ ਸ਼ਾਮਲ ਕੀਤਾ ਜਾਵੇਗਾ ਜਾਂ ਨਹੀਂ।
ਐਸ ਬੀ ਐਸ ਪੰਜਾਬੀ ਦੀ ਨੂੰ ਬੁੱਕਮਾਰਕ ਕਰੋ ਅਤੇ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਅਤੇ 'ਤੇ ਵੀ ਫ਼ਾਲੋ ਕਰ ਸਕਦੇ ਹੋ।