ਡਾ: ਦਮਨਜੀਤ ਸੰਧੂ, ਅਕਾਦਮਿਕ ਅਤੇ ਮਨੋਵਿਗਿਆਨਕ ਖੋਜ ਦੇ ਖੇਤਰ ਵਿੱਚ ਅੰਤਰਾਸ਼ਟਰੀ ਪੱਧਰ ਤੇ ਇੱਕ ਵੱਡਾ ਨਾਂ ਹੈ। ਹੁਣ ਤੱਕ ਉਹ 100 ਤੋਂ ਵੀ ਜਿਆਦਾ ਖੋਜ- ਪੜਤਾਲ ਪੇਪਰ ਆਪਣੇ ਨਾਂ ਕਰ ਚੁੱਕੇ ਹਨ।
ਡਾ: ਸੰਧੂ ਦੀ ਟੀਮ ਫਲਿੰਡਰਸ ਯੂਨੀਵਰਸਿਟੀ ਤੇ ਯੂਨੀਵਰਸਿਟੀ ਓਫ ਸਾਊਥ ਆਸਟ੍ਰੇਲੀਆ ਨਾਲ ਮਿਲਕੇ ਖੋਜ ਪੜਤਾਲ ਦੇ ਖੇਤਰ ਵਿੱਚ ਅਹਿਮ ਯੋਗਦਾਨ ਪਾ ਰਹੀ ਹੈ।
ਉਹਨਾਂ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦਿਆਂ ਕਿਹਾ ਕਿ ਸਾਈਬਰਬੁੱਲੀਇੰਗ ਬੱਚਿਆਂ ਦੇ ਵਿਕਾਸ ਤੇ ਮਨੋਵਿਗਿਆਨਕ ਅਤੇ ਸਰੀਰਕ ਪੱਧਰ ਉੱਤੇ ਚਿਰ-ਸਥਾਈ ਪ੍ਰਭਾਵ ਪਾਓਂਦੀ ਹੈ ਅਤੇ ਇਸਦੇ ਚਲਦਿਆਂ ਮਾਪਿਆਂ ਅਤੇ ਅਧਿਆਪਕਾਂ ਨੂੰ ਜਾਗਰੂਕ ਹੋਕੇ ਮੋਢੀ ਭੂਮਿਕਾ ਨਿਭਾਉਣੀ ਚਾਹੀਦੀ ਹੈ।
ਪੂਰੀ ਗੱਲਬਾਤ ਸੁਨਣ ਲਈ ਉੱਪਰ ਦਿੱਤੇ ਆਡੀਓ ਲਿੰਕ ਤੇ ਕਲਿਕ ਕਰੋ....
ਡਾ: ਸੰਧੂ ਇੰਡੋ-ਯੂਰਪੀਅਨ, ਇੰਡੋ-ਆਸਟਰੇਲੀਅਨ, ਯੂ.ਜੀ.ਸੀ. ਅਤੇ ਹੋਰ ਅੰਤਰ–ਰਾਸ਼ਟਰੀ ਤੇ ਰਾਸ਼ਟਰੀ ਪੱਧਰ ਦੇ 6 ਮੇਜਰ ਪ੍ਰੋਜੈਕਟ ਪੂਰੇ ਕਰ ਚੁੱਕੇ ਹਨ। ਉਨਾਂ ਅਧੀਨ ਵਿਸ਼ੇ ਨਾਲ ਸੰਬੰਧਿਤ 6 ਪੀਐਚ.ਡੀ. ਅਤੇ 12 ਐਮ.ਫਿਲ. ਖੋਜਾਰਥੀ ਖੋਜ ਕਰ ਚੁੱਕੇ ਹਨ।
ਅਕਾਦਮਿਕ ਅਤੇ ਖੋਜ ਦੇ ਖੇਤਰ ਵਿਚ 20 ਸਾਲਾਂ ਦਾ ਤਜਰਬਾ ਰੱਖਣ ਵਾਲੇ ਡਾ. ਸੰਧੂ ਸਕੂਲ ਆਫ਼ ਹਾਈਜੀਨ ਐਂਡ ਟਰੋਪੀਕਲ ਮੈਡੀਸਨ, ਲੰਡਨ, ਇੰਗਲੈਂਡ ਤੋਂ ਇੰਟਰਨੈਸ਼ਨਲ ਮੈਂਟਲ ਹੈਲਥ ਰਿਸਰਚ ਐਂਡ ਐਪਲੀਕੇਸ਼ਨਜ਼ ਦੀ ਡਿਗਰੀ ਪ੍ਰਾਪਤ ਹਨ। ਉਹ ਆਸਟਰੇਲੀਆ, ਅਫ਼ਰੀਕਾ, ਜਰਮਨੀ, ਦੁਬਈ, ਕਨੇਡਾ, ਫਰਾਂਸ, ਪੋਲੈਂਡ, ਨੀਦਰਲੈਂਡ, ਜਰਮਨੀ, ਇੰਗਲੈਂਡ ਅਤੇ ਹੋਰ ਅੰਤਰ-ਰਾਸ਼ਟਰੀ ਪੱਤਰ ਤੇ 70 ਕਾਨਫ਼ਰੰਸਾਂ ਵਿਚ ਆਪਣੇ ਖੋਜ ਪੱਤਰ ਪੜ੍ਹ ਚੁੱਕੇ ਹਨ।
ਉਹਨਾਂ ਦੁਆਰਾ ਇੰਡੋ-ਯੂਰਪੀਅਨ, ਆਈ.ਸੀ. ਐਸ.ਐਸ.ਆਰ, ਯੂ.ਜੀ.ਸੀ. ਆਦਿ ਸੱਤ ਅੰਤਰ-ਰਾਸ਼ਟਰੀ ਖੋਜ ਪ੍ਰਜੈਕਟਾਂ ਵਿਚ ਬਤੌਰ, ਪ੍ਰਿੰਸੀਪਲ ਇਨਵੈਸਟੀਗੇਟਰ ਖੋਜ ਕਾਰਜ ਕੀਤਾ ਜਾ ਚੁੱਕਾ ਹੈ। ਉਹਨਾਂ ਨੂੰ ਵਿਸ਼ਵ ਪੱਧਰ ਦੀ ਐਸੋਸੀਏਸਨ ਆਫ ਮੈਂਟਲ ਹੈਲਥ ਐਂਡ ਕਾਊਸਲਿੰਗ ਸੰਸਥਾ, ਅਮਰੀਕਾ ਵਲੋਂ ਪਿਛਲੇ ਸਾਲ ਪ੍ਰਧਾਨ ਚੁਣਿਆ ਗਿਆ।
ਅਕਾਦਮਿਕ ਅਤੇ ਮਨੋਵਿਗਿਆਨਕ ਖੋਜ ਦੇ ਖੇਤਰਾਂ ਵਿਚ ਯੋਗਦਾਨ ਪਾਉਣ ਕਾਰਨ ਉਹਨਾਂ ਨੂੰ ਯੰਗ ਵੂਮੇਨ ਅਕਾਦਮਿਕ ਐਕਸੀਲੈਂਸ ਐਵਾਰਡ, ਨਵੀਂ ਦਿੱਲੀ ਅਤੇ ਨਵਕਿਰਨ ਐਵਾਰਡ, ਭਾਰਤ ਸਰਕਾਰ, ਬੈਸੱਟ ਸਾਈਂਟੀਫਿਕ ਰਿਸਰਚ ਪੇਪਰ ਐਵਾਰਡ, (ਕੇਪ ਟਾਊਨ, ਅਫ਼ਰੀਕਾ) ਵਿਖੇ ਅਤੇ ਸਰਸਵਤੀ ਦੇਵੀ ਐਵਾਰਡ ਪ੍ਰਾਪਤ ਹੋ ਚੁੱਕੇ ਹਨ।
ਡਾ. ਸੰਧੂ ਨੂੰ ਪੰਜਾਬ ਸਰਕਾਰ ਵਲੋਂ ਖੋਜ ਪੜਤਾਲ ਦੇ ਖੇਤਰ ਵਿੱਚ ਅਹਿਮ ਯੋਗਦਾਨ ਦੇ ਚਲਦਿਆਂ ਪੰਜਾਬ ਸਟੇਟ ਐਵਾਰਡ 2017 ਨਾਲ ਵੀ ਸਨਮਾਨਤ ਕੀਤਾ ਜਾ ਚੁੱਕਾ ਹੈ।
Dr Damajit Sandhu received the 2017 State Award for Professional Excellence in Education by Government of Punjab. Source: Supplied
Read this story in English
A special interest group that focuses on student well-being was created two years ago to link researchers in India and Australia.
The researchers from this group have now extended their collaboration to work in the relatively new areas of bullying, cyberbullying, childhood abuse and contemplative psychology.
Dr Damanjit Sandhu, an Associate Professor of Psychology at Punjabi University in Patiala in Punjab, heads international studies in Well-Being Special Interest Group-created in collaboration with Flinders University in Adelaide.
She told SBS Punjabi that her team has been actively working to promote health and well-being and reducing risk-taking behaviour among the school going children in Punjab and adjoining states in India.
“India is quickly picking up on the digital front and so are the challenges … there is a lot that we’d learn from Australia to address the issues of cyberbullying,” she says.
Cyberbullying is the repeated use of electronic media to harass or frighten someone. This form of bullying involves the potential misuse of electronic tools like internet, mobile phones, social networking sites and emails etc.Dr Sandhu- an internationally renowned researcher on safe social media use- said that traditional face to face bullying has now been replaced by a more heinous form called cyberbullying.
Dr Damanjit Sandhu’s research group is working in collaborations with Flinders University. Source: Supplied
“The traditional form of bullying was limited in extent to the peers of the local school community, whereas the modern age technology has facilitated the communication of hurtful texts and images to an unlimited audience in a very short period of time,” she says.
“Cyberbullying leads to a severe emotional impact on the victim, since the victim is deprived of any bully-free environment.
“Sometimes it is hard to detect since many cyberbullying acts happen beyond the boundaries of school supervision.
“Victimized pupils often remain silent about it, more than victims of traditional bullying do. They harbour feelings of being vengeful, angry and helpless and often experience anxiety and depression.
"With increasing time spent online, parents are worried about your child and cyberbullying. Parents and teachers must implement the strategies to prevent children and young adults from being victimised."
Dr Sandhu, who has more than 100 publications to her name, is one of the main editors of a Cambridge Press book titled ‘Bullying, Cyberbullying and Student Well-Being in Schools: Comparing European, Australian and Indian Perspectives’.
Dr Sandhu’s research group is working in collaboration with the University of South Australia and Flinders University.
In 2017, she was awarded the State Award for Professional Excellence in Education by Government of Punjab.