ਆਸਟ੍ਰੇਲੀਅਨ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਵਲੋਂ ਭਾਰਤ ਜਾਣ ਲਈ ਯਾਤਰਾ ਛੋਟ ਸਬੰਧੀ ਪਟੀਸ਼ਨ

ਭਾਰਤ ਵਿੱਚ ਕੋਵਿਡ ਸੰਕਟ ਵਿੱਚ ਪਹਿਲਾਂ ਨਾਲੋਂ ਸੁਧਾਰ ਹੋਣ ਪਿੱਛੋਂ ਓਥੋਂ ਦੀ ਯਾਤਰਾ ਕਰਨਾ ਚਾਹੁੰਦੇ ਭਾਰਤੀ ਮੂਲ ਦੇ ਆਸਟ੍ਰੇਲੀਅਨ ਲੋਕਾਂ ਨੇ ਇੱਕ ਪਟੀਸ਼ਨ ਜ਼ਰੀਏ ਭਾਰਤ ਨੂੰ 'ਉੱਚ ਜੋਖਮ ਵਾਲੇ ਦੇਸ਼ਾਂ' ਦੀ ਸੂਚੀ ਤੋਂ ਹਟਾਉਣ ਲਈ ਅਪੀਲ ਕੀਤੀ ਹੈ।

Indian Aussies

Indian-Australians demand reinstatement of the original outward exemption criteria for India as applicable to other countries. Source: Amarjeet Kumar Singh/Anadolu Agency via Getty Images

ਇਸ ਸਮੇਂ ਭਾਰਤੀ ਮੂਲ ਦੇ ਸੈਂਕੜੇ ਲੋਕ 'ਮਜਬੂਰੀ ਜਾਂ ਹਮਦਰਦੀ' ਦੇ ਹਲਾਤਾਂ ਕਾਰਣ ਭਾਰਤ ਦੀ ਯਾਤਰਾ ਕਰਨਾ ਚਾਹੁੰਦੇ ਹਨ ਪਰ ਉਨ੍ਹਾਂਦੀਨ ਬੇਨਤੀਆਂ ਕੁਝ ਸਖ਼ਤ ਨੀਤੀਆਂ ਕਾਰਨ ਠੁਕਰਾ ਦਿੱਤੀਆਂ ਗਈਆਂ ਹਨ।

ਇਨ੍ਹਾਂ ਲੋਕਾਂ ਵਲੋਂ ਹੁਣ ਆਸਟ੍ਰੇਲੀਅਨ ਸਰਕਾਰ ਨੂੰ ਇੱਕ ਪਟੀਸ਼ਨ ਰਾਹੀਂ ਅਪੀਲ ਕੀਤੀ ਜਾ ਰਹੀ ਤਾਂ ਕਿ ਸਰਕਾਰ ਬਾਹਰੀ ਯਾਤਰਾ ਛੋਟਾਂ ਲਈ ਆਪਣੇ ਸੀਮਤ ਮਾਪਦੰਡਾਂ ਦਾ ਵਿਸਥਾਰ ਕਰੇ।

ਇਸ ਪਟੀਸ਼ਨ ਉਤੇ ਇੱਕ ਦਿਨ ਵਿੱਚ 700 ਤੋਂ ਵੱਧ ਦਸਤਖ਼ਤ ਕੀਤੇ ਜਾ ਚੁੱਕੇ ਹਨ।

ਇਸ ਸਮੇਂ ਆਸਟ੍ਰੇਲੀਆ ਤੋਂ ਭਾਰਤ ਦੀ ਯਾਤਰਾ ਲਈ ਛੋਟ ਦੀ ਮੰਗ ਕਰ ਰਹੇ ਵਿਅਕਤੀਆਂ ਨੂੰ ਸਿਰਫ ਕੁੱਝ ਖਾਸ ਸਥਿਤੀਆਂ ਵਿੱਚ ਹੀ ਪ੍ਰਵਾਨਗੀ ਦਿੱਤੀ ਜਾ ਸਕਦੀ ਹੈ।

ਪਟੀਸ਼ਨਕਰਤਾਵਾਂ ਨੇ ਮੰਗ ਕੀਤੀ ਹੈ ਕਿ ਭਾਰਤ ਵਿੱਚ ਘਟ ਰਹੇ ਕੋਵਿਡ ਕੇਸਾਂ ਅਤੇ ਵੱਧ ਰਹੀ ਵੈਕਸੀਨੇਸ਼ਨ ਦਰ ਦੇ ਮੱਦੇਨਜ਼ਰ ਮੋਰਿਸਨ ਸਰਕਾਰ ਭਾਰਤ ਲਈ ਬਾਹਰੀ ਛੋਟ ਦੇ ਮੂਲ ਮਾਪਦੰਡਾਂ ਨੂੰ ਦੂਜੇ ਦੇਸ਼ਾਂ ਦੇ ਸਮਾਨ ਮੁੜ ਸਥਾਪਿਤ ਕਰੇ।

ਭਾਰਤ ਦੇ ਸਿਹਤ ਮੰਤਰਾਲੇ ਦੇ ਅੰਕੜਿਆਂ ਦੇ ਅਨੁਸਾਰ ਨਵੇਂ ਕੋਵਿਡ ਕੇਸਾਂ ਵਿੱਚ ਨਿਰੰਤਰ ਕਮੀ ਦਰਜ ਕੀਤੀ ਜਾ ਰਹੀ ਹੈ।

ਐਸ ਬੀ ਐਸ ਪੰਜਾਬੀ ਦੀ  ਨੂੰ ਬੁੱਕਮਾਰਕ ਕਰੋ ਅਤੇ  ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਅਤੇ  'ਤੇ ਵੀ ਫ਼ਾਲੋ ਕਰ ਸਕਦੇ ਹੋ।

Share
Published 12 July 2021 9:54am
Updated 12 August 2022 3:05pm
By Avneet Arora, Ravdeep Singh


Share this with family and friends