ਪਹਿਲੇ ਪਾਇਲਟ ਪ੍ਰੋਗਰਾਮ ਦੀ ਸਫਲਤਾ ਦੇ ਬਾਅਦ, ਜਿਸ ਵਿੱਚ 63 ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਡਾਰਵਿਨ ਵਾਪਸ ਲਿਆਂਦਾ ਗਿਆ ਸੀ, ਸੀ ਡੀ ਯੂ ਹੁਣ ਅਗਲੇ ਸਾਲ ਦੇ ਪਹਿਲੇ ਛੇ ਮਹੀਨਿਆਂ ਵਿੱਚ ਹੋਰ ਉਡਾਣਾਂ ਦੇ ਪ੍ਰਬੰਧਨ ਲਈ ਵਿਚਾਰ ਵਟਾਂਦਰੇ ਕਰ ਰਹੀ ਹੈ। ਇਸ ਵਿੱਚ ਘਟੋ-ਘੱਟ ਇੱਕ ਫ਼ਲਾਈਟ ਰਾਹੀਂ ਭਾਰਤ ਵਿੱਚ ਫ਼ਸੇ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਦੀ ਉਮੀਦ ਕੀਤੀ ਜਾ ਰਹੀ ਹੈ।
ਸੀ ਡੀ ਯੂ ਪਹਿਲਾਂ ਹੀ ਚੀਨ, ਹਾਂਗ ਕਾਂਗ, ਜਾਪਾਨ, ਵੀਅਤਨਾਮ, ਅਤੇ ਇੰਡੋਨੇਸ਼ੀਆ ਦੇ 63 ਵਿਦਿਆਰਥੀਆਂ ਦੇ ਵਾਪਸੀ ਪ੍ਰੋਗਰਾਮ ਨੂੰ ਸਫਲਤਾਪੂਰਕ ਸਿਰੇ ਚਾੜ ਚੁੱਕੀ ਹੈ। ਇਸ ਸਮੇਂ ਭਾਰਤ ਵਿੱਚ 6,600 ਤੋਂ ਵੱਧ ਐਸੇ ਵਿਦਿਆਰਥੀ ਹਨ ਜਿਨ੍ਹਾਂ ਨੇਂ ਆਸਟ੍ਰੇਲੀਆ ਦੇ ਵੱਖ -ਵੱਖ ਵਿੱਦਿਅਕ ਅਧਾਰਿਆਂ ਵਿੱਚ ਦਾਖ਼ਲਾ ਲਿਆ ਹੋਇਆ ਹੈ ਪਰ ਵਾਪਸ ਮੁੜਨ ਵਿੱਚ ਅਸਮਰੱਥ ਹੋਣ ਕਰਕੇ ਆਪਣੀ ਪੜਾਈ ਜਾਰੀ ਨਹੀਂ ਰੱਖ ਪਾ ਰਹੇ।
ਸੀ ਡੀ ਯੂ ਦੇ ਬੁਲਾਰੇ ਨੇ ਐਸ ਬੀ ਐਸ ਪੰਜਾਬੀ ਨੂੰ ਦਸਿਆ ਕੇ ਪਹਿਲੀ ਪਾਇਲਟ ਉਡਾਣ ਦੀ ਸਫਲਤਾ ਤੋਂ ਬਾਅਦ ਸੀ ਡੀ ਯੂ ਨੋਰਦਰਣ ਟੈਰੀਟੋਰੀ ਅਤੇ ਆਸਟ੍ਰੇਲੀਅਨ ਸਰਕਾਰ ਨਾਲ ਮਿਲ ਕੇ 2021 ਵਿਚ ਹੋਰ ਉਡਾਣਾਂ ਦਾ ਪ੍ਰਬੰਧ ਕਰਨ ਲਈ ਕੰਮ ਕਰ ਰਹੀ ਹੈ।ਸੀ ਡੀ ਯੂ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਲਈ ਭਾਰਤ ਤੋਂ ਚਾਰਟਰ ਉਡਾਣਾਂ ਆਯੋਜਿਤ ਕਰਣ ਲਈ ਕਈਂ ਵਿਚਾਰ ਵਟਾਂਦਰੇ ਕੀਤੇ ਹਨ, ਪਰ ਅਜੇ ਤੱਕ ਕੋਈ ਅੰਤਮ ਫੈਸਲਾ ਨਹੀਂ ਲਿਆ ਗਿਆ ਹੈ।
63 international students from 5 countries arrived at Darwin airport on Monday 30 November 2020 Source: Charles Darwin University
ਕੈਨੇਡਾ ਅਤੇ ਯੂਕੇ ਵਰਗੇ ਦੇਸ਼ਾਂ ਵਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਲੁਭਾਉਣ ਲਈ ਉਸਾਰੇ ਜਾ ਰਹੇ ਪ੍ਰੋਗਰਾਮਾਂ ਤੋਂ ਚਿੰਤਿਤ ਕੁੱਝ ਦਿਨ ਪਹਿਲਾਂ ਇੱਕ ਉੱਚ ਪੱਧਰੀ ਬੈਠਕ ਬੁਲਾਈ ਗਈ ਸੀ ਜਿਸ ਵਿੱਚ ਫ਼ੇਡਰਲ ਸਿੱਖਿਆ ਮੰਤਰੀ ਡੈਨ ਟੇਹਾਨ ਸਮੇਤ ਛੇ ਫੈਡਰਲ ਮੰਤਰੀਆਂ ਅਤੇ ਕਈ ਸਿੱਖਿਆ ਮਾਹਰ ਸ਼ਾਮਲ ਸਨ ਜਿਨ੍ਹਾਂ ਨੇ 2021 ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵਾਪਸੀ ਪ੍ਰੋਗਰਾਮਾਂ ਨੂੰ ਤਰਜੀਹ ਦੇਣ ਦਾ ਫ਼ੈਸਲਾ ਕੀਤਾ ਹੈ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਰਾਜ ਜਾਂ ਪ੍ਰਦੇਸ਼ ਦੀ ਵੈਬਸਾਈਟ ਤੋਂ ਲੈ ਸਕਦੇ ਹੋ।
ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ sbs.com.au/coronavirn Minister Dan Tehan at Parliament House in Canberra.","class":"media-element file-body-content"}}]]us ਉੱਤੇ ਉਪਲਬਧ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।