ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਸਕਿਲਡ ਵੀਜ਼ਾ ਧਾਰਕਾਂ ਦੀ ਨਿਊ ਸਾਊਥ ਵੇਲਜ਼ ਵਿੱਚ ਹੋ ਸੱਕਦੀ ਹੈ ਜਲਦ ਵਾਪਸੀ

ਨਿਊ ਸਾਊਥ ਵੇਲਜ਼ ਸੂਬੇ ਦੀ ਆਰਥਿਕਤਾ ਨੂੰ ਤੇਜ਼ੀ ਨਾਲ਼ ਮੁੜ ਬਹਾਲ ਕਰਣ ਦੀ ਉਮੀਦ ਨਾਲ਼ ਸਰਕਾਰ ਅਗਲੇ ਸਾਲ ਦੇ ਸ਼ੁਰੂ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਸਕਿਲਡ ਪ੍ਰਵਾਸੀਆਂ ਨੂੰ ਵਾਪਸ ਬੁਲਾਉਣ ਦਾ ਰਾਹ ਪਦਰਾ ਕਰਣ ਵਿੱਚ ਸਰਗਰਮ ਹੋਈ ਜਾਪਦੀ ਹੈ। ਸਰਕਾਰ ਦਾ ਇਹ ਮਨਣਾ ਹੈ ਕਿ ਇਨ੍ਹਾਂ ਪ੍ਰਵਾਸੀਆਂ ਦੀ ਗ਼ੈਰਹਾਜ਼ਰੀ ਦੇ ਚਲਦਿਆਂ ਮੁੜ ਆਰਥਿਕ ਖੁਸ਼ਹਾਲੀ ਪ੍ਰਾਪਤ ਕਰਣ ਦੇ ਟੀਚੇ ਵਿੱਚ ਲੰਮਾ ਸਮਾਂ ਲੱਗ ਸੱਕਦਾ ਹੈ।

International students

International students are being allowed to return to South Australia, after federal government approval for a quarantine facility. Source: Getty Images

ਵਿੱਤੀ ਔਕੜਾਂ ਨਾਲ ਜੂਝ ਰਹੀਆਂ ਯੂਨੀਵਰਸਿਟੀਆਂ ਦੇ ਵਧ ਰਹੇ ਦਬਾਅ ਦੇ ਕਾਰਣ ਪ੍ਰੀਮੀਅਰ ਗਲੇਡਜ਼ ਬੇਰੇਜਿਕਲਿਅਨ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਕਾਰੋਬਾਰੀ ਮਾਹਰਾਂ ਨੂੰ ਲੋੜਵੰਦ ਖੇਤਰਾਂ ਵਿੱਚ ਵਾਪਸ ਲਿਆਉਣ ਲਈ 1,000 ਹਫਤਾਵਾਰੀ ਕੁਆਰੰਟੀਨ ਸਥਾਨਾਂ ਨੂੰ ਮੁਹਇਆ ਕਰਾਣ ਦਾ ਆਪਣਾ ਇਰਾਦਾ ਜ਼ਾਹਰ ਕੀਤਾ ਹੈ।

ਐਸ ਬੀ ਐਸ ਪੰਜਾਬੀ ਨੂੰ ਦਿੱਤੇ ਇਕ ਬਿਆਨ ਵਿਚ ਸ੍ਰੀਮਤੀ ਬੇਰੇਜਿਕਲਿਅਨ ਨੇ ਸਪੱਸ਼ਟ ਕੀਤਾ ਕਿ ਰਾਜ ਫ਼ੇਡਰਲ ਸਰਕਾਰ ਦੀ ਮਨਜ਼ੂਰੀ ਨਾਲ ਅਗਲੇ ਸਾਲ ਦੇ ਸ਼ੁਰੂ ਵਿਚ ਇਸ ਯੋਜਨਾ ਨੂੰ ਲਾਗੂ ਕਰਨਾ ਚਾਹੁੰਦਾ ਹੈ। ਪਰ ਨਾਲ਼ ਹੀ ਸਰਕਾਰ ਇਹ ਵੀ ਸੁਨਿਸ਼ਚਤ ਕਰਣਾ ਚਾਹੁੰਦੀ ਹੈ ਕੀ ਘਰ ਪਰਤਣ ਦੀ ਕੋਸ਼ਿਸ਼ ਕਰ ਰਹੇ ਆਸਟ੍ਰੇਲੀਅਨ ਨਾਗਰਿਕਾਂ ਅਤੇ ਸਥਾਈ ਵਸਨੀਕਾਂ ਨੂੰ ਵਾਪਸ ਮੁੜਨ ਵਿੱਚ ਹਮੇਸ਼ਾ ਤਰਜੀਹ ਦਿੱਤੀ ਜਾਵੇ।

ਇਸ ਟੀਚੇ ਨੂੰ ਹਾਸਲ ਕਰਣ ਲਈ ਪ੍ਰੀਮੀਅਰ ਬੇਰੇਜਿਕਲਿਅਨ ਨੇ ਦੂਜੇ ਰਾਜਾਂ ਨੂੰ ਅਪੀਲ ਕੀਤੀ ਕਿ ਉਹ ਬਾਹਰ ਫ਼ਸੇ ਆਸਟ੍ਰੇਲੀਅਨ ਨਾਗਰੀਕਾਂ ਲਈ ਹੋਟਲ ਦੇ ਕੁਆਰੰਟੀਨ ਦੇ ਭਾਰ ਨੂੰ ਸਾਂਝਾ ਕਰਨ ਲਈ ਢੁਕਵੇਂ ਕਦਮ ਚੁੱਕਣ ਤਾਂ ਕੇ ਲੋੜੀਂਦੇ ਪ੍ਰਵਾਸੀਆਂ ਦੀ ਵਾਪਸੀ ਜਲਦ ਮੁਮਕਿਨ ਕੀਤੀ ਜਾ ਸਮਿੱਚਲ ਨਾਮਕ ਸੰਸਥਾ ਦੇ ਇੱਕ ਸਿੱਖਿਆ ਨੀਤੀ ਚਿੰਤਕ ਦੁਆਰਾ ਕੀਤੀ ਖੋਜ ਅਨੁਸਾਰ ਮਹਾਂਮਾਰੀ ਕਰਕੇ ਰਾਜ ਦੇ ਲਗਭਗ 80,000 ਅੰਤਰਾਸ਼ਟਰੀ ਵਿਦਿਆਰਥੀ ਵਾਪਸ ਚਲੇ ਗਏ ਹਨ ਜਿਸ ਕਰਕੇ ਰਾਜ ਨੂੰ ਤਕਰੀਬਨ 2.5 ਬਿਲੀਅਨ ਡਾਲਰਾਂ ਦਾ ਘਾਟਾ ਪੈ ਚੁੱਕਾ ਹੈ।
NSW Premier Gladys Berejiklian is set to announce a further easing of restrictions.
NSW Premier Gladys Berejiklian is set to announce a further easing of restrictions. Source: AAP
ਵਿਕਟੋਰੀਅਨ ਯੂਨੀਵਰਸਿਟੀਆਂ ਵਿਚ ਪੜ੍ਹ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਭਵਿੱਖ ਬਾਰੇ ਹੁਣ ਤੱਕ ਕੋਈ ਠੋਸ ਪ੍ਰੋਗਰਾਮ ਨਹੀਂ ਐਲਾਨਿਆ ਗਿਆ ਹੈ ਹਾਲਾਂਕਿ ਸੱਤ ਦਸੰਬਰ ਤੋਂ ਵਿਕਟੋਰੀਆ ਆਪਣੇ ਹੋਟਲ ਕੁਆਰੰਟੀਨ ਪ੍ਰੋਗਰਾਮ ਨੂੰ ਮੁੜ ਤੋਂ ਸ਼ੁਰੂ ਕਰਨ ਦੀ ਤਿਆਰੀ ਵਿੱਚ ਹੈ। ਇਸ ਵੇਲ਼ੇ ਵਿਕਟੋਰੀਆ ਦੇ ਤਕਰੀਬਣ 35,000 ਅੰਤਰਾਸ਼ਟਰੀ ਵਿਦਿਆਰਥੀ ਵਾਪਸ ਮੁੜਨ ਦੀ ਉਡੀਕ ਕਰ ਰਹੇ ਨੇ।
International students
international student (Representational image). Source: Getty Images/martin-dm
ਇਸ ਦੌਰਾਨ ਦੱਖਣੀ ਆਸਟ੍ਰੇਲੀਆ ਦੁਆਰਾ ਸ਼ੁਰੂ ਕੀਤੇ ਗਏ ਪਹਿਲੇ ਪਾਇਲਟ ਪ੍ਰੋਗਰਾਮ ਦੇ ਹਿੱਸੇ ਵਜੋਂ 30 ਨਵੰਬਰ ਨੂੰ ਸਿੰਗਾਪੁਰ ਏਅਰਲਾਇੰਸ ਦੀ ਇੱਕ ਉਡਾਣ ਰਾਹੀਂ ਚੀਨ, ਜਾਪਾਨ, ਵੀਅਤਨਾਮ ਅਤੇ ਇੰਡੋਨੇਸ਼ੀਆ ਤੋਂ 70 ਅੰਤਰਰਾਸ਼ਟਰੀ ਵਿਦਿਆਰਥੀ ਡਾਰਵਿਨ ਵਾਪਸ ਪਰਤ ਰਹੇ ਹਨ। 

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਰਾਜ ਜਾਂ ਪ੍ਰਦੇਸ਼ ਦੀ ਵੈਬਸਾਈਟ ਤੋਂ ਲੈ ਸਕਦੇ ਹੋ।

ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ sbs.com.au/coronavirus ਉੱਤੇ ਉਪਲਬਧ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।


Share
Published 26 November 2020 9:18am
Updated 12 August 2022 3:09pm
By Avneet Arora, Ravdeep Singh


Share this with family and friends