ਪਾਰਟਨਰ ਵੀਜ਼ਾ ਪ੍ਰਣਾਲੀ ਵਿੱਚ ਦੇਰੀ ਅਤੇ ਵਿਤਕਰੇ ਦੀ ਸੈਨੇਟ ਵਲੋਂ ਕੀਤੀ ਜਾਵੇਗੀ ਪੜਤਾਲ

ਇਹ ਵਿਆਪਕ ਪੜਤਾਲ ਪਾਰਟਨਰ ਵੀਜ਼ਾ ਮਿਲਣ ਵਿੱਚ ਹੋ ਰਹੀ ਦੇਰੀ, ਵਿਤਕਰੇ ਅਤੇ ਸੈਂਕੜੇ ਆਸਟ੍ਰੇਲੀਅਨ ਲੋਕਾਂ ਦੇ ਜੀਵਨ ਉਤੇ ਇਸ ਦੇ ਪੈ ਰਹੇ ਨਕਾਰਾਤਮਕ ਪ੍ਰਭਾਵ ਵਰਗੇ ਮੁੱਦਿਆਂ 'ਤੇ ਕੇਂਦਰਤ ਹੋਵੇਗੀ।

Travelers returning

Source: AAP Image/James Ross

ਗ੍ਰੀਨਜ਼ ਪਾਰਟੀ ਦਾ ਸਮਰਥਨ ਮਿਲਣ ਤੋਂ ਬਾਅਦ ਪਾਰਟਨਰ ਵੀਜ਼ਾ ਵਿੱਚ ਦੇਰੀ, ਵਿਤਕਰੇ ਅਤੇ ਫੈਮਲੀ ਵੀਜ਼ਾ ਪ੍ਰੋਗਰਾਮ ਵਿੱਚ ਵਿਆਪਕ ਮੁੱਦਿਆਂ ਦੀ ਜਾਂਚ ਸੈਨੇਟ ਵਲੋਂ ਕੀਤੀ ਜਾਵੇਗੀ।

ਡਿਪਟੀ ਗਰੀਨਜ਼ ਨੇਤਾ ਸੈਨੇਟਰ ਨਿਕ ਮੈਕਕਿਮ ਜੋ ਕਿ ਪਰਿਵਾਰਕ ਵੀਜ਼ਾ ਪ੍ਰਣਾਲੀ ਦੀ ਸਮੀਖਿਆ ਕਰਨ ਲਈ ਕਾਫ਼ੀ ਦੇਰ ਤੋਂ ਜ਼ੋਰ ਲਾ ਰਹੇ ਸੀ ਨੇ ਕਿਹਾ ਕਿ ਇਹ ਬਹੁਤ ਜ਼ਰੂਰੀ ਹੈ ਕਿ ਮੌਜੂਦਾ ਪ੍ਰਣਾਲੀ ਦੀਆਂ ਕਮਜ਼ੋਰੀਆਂ ਦੀ ਜਾਂਚ ਕੀਤੀ ਜਾਵੇ।

ਸ੍ਰੀਮਾਨ ਮੈਕਕਿਮ ਨੇ ਕਿਹਾ ਕਿ, “ਆਸਟ੍ਰੇਲੀਆ ਦਾ ਪਰਿਵਾਰਕ ਰੀਯੂਨੀਅਨ ਵੀਜ਼ਾ ਸਿਸਟਮ ਟੁੱਟਿਆ ਹੋਇਆ ਹੈ। ਬਹੁਤ ਸਾਰੇ ਲੋਕਾਂ ਨੂੰ ਵੀਜ਼ਾ ਮਿਲਣ ਲਈ 10-10 ਸਾਲ ਇੰਤਜ਼ਾਰ ਕਰਨਾ ਪੈ ਰਿਹਾ ਹੈ। ਪਰਿਵਾਰਕ ਰੀਯੂਨੀਅਨ ਵੀਜ਼ਾ ਦੀਆਂ ਕੁਝ ਸ਼੍ਰੇਣੀਆਂ ਵਿੱਚ ਤਾਂ 50 ਸਾਲਾਂ ਦਾ ਇੰਤਜ਼ਾਰ ਸਮਾਂ ਹੁੰਦਾ ਹੈ ਜਿਸ ਕਾਰਣ ਬਹੁਤ ਸਾਰੇ ਲੋਕਾਂ ਨੂੰ ਜੀਵਨ ਦਾ ਵੱਡਾ ਅਰਸਾ ਆਪਣੇ ਅਜ਼ੀਜ਼ਾਂ ਤੋਂ ਵੱਖ ਰਹਿਣਾ ਪੈਂਦਾ ਹੈ।"

"ਇਸ ਵੇਲ਼ੇ ਲਗਭਗ 100,000 ਲੋਕ ਪਾਰਟਨਰ ਵੀਜ਼ੇ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਅਤੇ ਬਹੁਤ ਸਾਰੇ ਸਾਲਾਂ ਤੋਂ ਵੱਖ ਹੋਏ ਹਨ ਅਤੇ ਇਕੱਠੇ ਹੋਣ ਦੀ ਵੀ ਕੋਈ ਉਮੀਦ ਨਹੀਂ ਹੈ। ਸਕੌਟ ਮੌਰਿਸਨ ਦੀ ਇਹ ਗੱਲ ਠੀਕ ਨਹੀਂ ਕਿ ਵੀਜ਼ਾ ਮਿਲਣ ਵਿੱਚ ਦੇਰੀ ਕੋਵਿਡ-19 ਦੇ ਕਾਰਨ ਹੋ ਰਹੀ ਹੈ ਬਲਕਿ ਇਹ ਹੇਰਾ-ਫ਼ੇਰੀ ਜਨਤਾ ਨਾਲ਼ ਕਈ ਸਾਲਾਂ ਤੋਂ ਕੀਤੀ ਜਾ ਰਹੀ ਹੈ," ਉਨ੍ਹਾਂ ਨੇ ਕਿਹਾ।

ਸ੍ਰੀ ਹਿਲ ਨੇ ਹਰ ਆਸਟ੍ਰੇਲੀਅਨ ਜੋ ਪਰਿਵਾਰ ਅਤੇ ਸਹਿਭਾਗੀ ਵੀਜ਼ਾ ਪ੍ਰਣਾਲੀ ਵਿਚ ਫ਼ਸਿਆ ਹੋਇਆ ਹੈ ਨੂੰ ਪੜਤਾਲ ਵਿੱਚ ਆਪਣੀ ਲਿਖਤੀ ਫ਼ੀਡਬੈਕ ਅਤੇ ਵੀਚਾਰ ਭੇਜਣ ਲਈ ਉਤਸ਼ਾਹਤ ਕੀਤਾ ਹੈ। 

ਫੇਸਬੁੱਕ ਨੇ ਖ਼ਬਰਾਂ ਦੇ ਪਸਾਰ ਨੂੰ ਰੋਕ ਦਿੱਤਾ ਹੈ। ਕਿਰਪਾ ਕਰਕੇ ਐਸ ਬੀ ਐਸ ਪੰਜਾਬੀ ਦੀ ਵੈਬਸਾਈਟ ਨੂੰ ਬੁੱਕਮਾਰਕ ਕਰੋ ਅਤੇ ਐਸ ਬੀ ਐਸ ਰੇਡੀਓ ਐਪ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ। 

Share

Published

Updated

By Emma Brancatisano, Ravdeep Singh

Share this with family and friends