ਪਾਰਟਨਰ ਵੀਜ਼ਾ: ਕੋਵਿਡ-19 ਨੇ ਕੀਤੀਆਂ ਉਡੀਕਾਂ ਲੰਮੀਆਂ

ਇਸ ਵੇਲ਼ੇ ਤਕਰੀਬਨ ਇਕ ਲੱਖ ਆਸਟ੍ਰੇਲੀਆ ਨਿਵਾਸੀ ਆਪਣੀਆਂ ਪਾਰਟਨਰ ਵੀਜ਼ਾ ਅਰਜ਼ੀਆਂ ਨੂੰ ਮਨਜ਼ੂਰੀ ਮਿਲਣ ਦਾ ਇੰਤਜ਼ਾਰ ਕਰ ਰਹੇ ਹਨ। ਕੋਡਿਡ-19 ਮਹਾਂਮਾਰੀ ਦੇ ਕਾਰਨ ਵੀਜ਼ਾ ਕਾਰਵਾਈ ਵਿੱਚ ਹੋ ਰਹੀ ਦੇਰ ਕਾਰਣ ਪਾਰਟਨਰ ਵੀਜ਼ਾ ਲੈਣ ਲਈ ਦੋ ਸਾਲ ਜਾਂ ਕਈ ਮਾਮਲਿਆਂ ਵਿੱਚ ਇਸ ਤੋਂ ਵੀ ਲੰਮੀ ਉਡੀਕ ਕਰਨੀ ਪੈ ਰਹੀ ਹੈ।

partner visa

Representational image. Source: Supplied

ਸੰਸਦ ਵਿੱਚ ਵੀਜ਼ਾ ਪ੍ਰੋਸੈਸਿੰਗ ਟਾਇਮਸ ਤੇ ਨਿਰਾਸ਼ਾ ਦਾ ਪ੍ਰਗਟਾਵਾ ਕਰਦਿਆਂ ਲੇਬਰ ਦੇ ਸੰਸਦ ਮੈਂਬਰ ਜੂਲੀਅਨ ਹਿੱਲ ਨੇ ਸੰਘੀ ਸਰਕਾਰ ਨੂੰ ਪਾਰਟਨਰ ਵੀਜ਼ਾ ਬਿਨੈਕਾਰਾਂ ਦੇ ਵੱਧ ਰਹੇ ਬੈਕਲਾਗ ਕਾਰਣ ਪ੍ਰੀਵਾਰਾਂ ਨੂੰ ਝੱਲਣੀ ਪੈ ਰਹੀ ਆਰਥਿਕਅਤੇ ਵਿਛੋੜੇ ਦੀ ਮਾਰ ਨੂੰ ਸੰਵੇਦਨਸ਼ੀਲ ਤਰੀਕੇ ਨਾਲ਼ ਹੱਲ ਕਰਨ ਲਈ ਆਖਿਆ।

ਉਨ੍ਹਾਂ ਕਿਹਾ ਕੀ, “ਇਸ ਵੇਲ਼ੇ ਲਗਭਗ 100,000 ਆਸਟ੍ਰੇਲੀਆਈ ਲੋਕਾਂ ਦੀ ਜ਼ਿੰਦਗੀ ਆਪਣੇ ਸਾਥੀਆਂ ਦੇ ਇੰਤਜ਼ਾਰ ਦੀ ਅਨਿਸ਼ਚਿਤਤਾ ਵਿੱਚ ਘਿਰੀ ਹੋਈ ਹੈ। ਇੰਤਜ਼ਾਰ ਦਾ ਸਮਾਂ ਵਧਣ ਨਾਲ ਰਿਸ਼ਤਿਆਂ ਵਿੱਚ ਤਣਾਅ ਬਹੁਤ ਵੱਧ ਗਿਆ ਹੈ, ਤੇ ਕਾਫ਼ੀ ਰਿਸ਼ਤੇ ਟੁੱਟ ਵੀ ਗਏ ਹਨ ਜਾਂ ਟੁਟਣ ਦੀ ਕਗਾਰ ਤੇ ਨੇ।"

ਗ੍ਰਹਿ ਵਿਭਾਗ ਦੀ ਵੈਬਸਾਈਟ 'ਤੇ ਉਪਲਬਧ ਜਾਣਕਾਰੀ ਅਨੁਸਾਰ 90 ਪ੍ਰਤੀਸ਼ਤ ਸਬਕਲਾਸ 309 ਪਾਰਟਨਰ ਵੀਜ਼ਾ ਅਰਜ਼ੀਆਂ ਉੱਤੇ 24 ਮਹੀਨਿਆਂ ਦੇ ਅੰਦਰ ਅੰਦਰ ਕਾਰਵਾਈ ਕੀਤੀ ਜਾ ਰਹੀ ਹੈ।

ਗ੍ਰਹਿ ਵਿਭਾਗ ਦੇ ਬੁਲਾਰੇ ਨੇ ਸਪੱਸ਼ਟ ਕੀਤਾ ਕਿ ਵੀਜ਼ਾ ਪ੍ਰਦਾਨ ਕਰਣ ਦੀ ਪ੍ਰਕਿਰਿਆ 'ਤੇ ਮੋਜੂਦਾ ਹਲਾਤਾਂ ਦਾ ਅਸਰ ਤਾਂ ਪਿਆ ਹੈ ਪਰ ਵਿਭਾਗ ਵਲੋਂ ਵੀਜ਼ਾ ਅਰਜ਼ੀਆਂ ਦਾ ਮੁਲਾਂਕਣ ਨਿਰੰਤਰ ਕੀਤਾ ਜਾ ਰਿਹਾ ਹੈ।

ਬੁਲਾਰੇ ਨੇ ਕਿਹਾ ਕਿ “ਕੁਝ ਬਿਨੈਕਾਰਾਂ ਨੂੰ ਇਸ ਸਮੇਂ ਸਿਹਤ, ਚਰਿੱਤਰ ਜਾਂ ਬਾਇਓਮੈਟ੍ਰਿਕਸ ਵਰਗੀ ਲੁੜੀਂਦੀ ਜਾਣਕਾਰੀ ਮੁਹੱਈਆ ਕਰਵਾਉਣ ਵਿੱਚ ਮੁਸ਼ਕਲ ਹੋ ਰਹੀ ਹੈ ਕਿਉਂਕਿ ਕੋਵਿਡ-19 ਹਾਲਾਤਾਂ ਕਰਕੇ ਇਹ ਸੇਵਾਵਾਂ ਇਸ ਸਮੇਂ ਉਨ੍ਹਾਂ ਦੇ ਦੇਸ਼ ਵਿੱਚ ਉਪਲਬਧ ਨਹੀਂ ਹਨ। ਜਦੋਂ ਤੱਕ ਨਿਯਮਾਂ ਮੁਤਾਬਕ ਪੂਰੀ ਜਾਣਕਾਰੀ ਪ੍ਰਾਪਤ ਨਹੀਂ ਹੋ ਜਾਂਦੀ ਉਦੋਂ ਤੱਕ ਗ੍ਰਹਿ ਵਿਭਾਗ ਵਲੋਂ ਵੀਜ਼ਾ ਅਰਜ਼ੀ ਉੱਤੇ ਫ਼ੈਸਲਾ ਨਹੀਂ ਕੀਤਾ ਜਾ ਸੱਕਦਾ "

ਪਿਛਲੇ ਸਾਲ ਅਪ੍ਰੈਲ ਵਿੱਚ ਵਿਆਹ ਹੋਣ ਤੋਂ ਬਾਦ ਜਸਕੋਮਲ ਕੌਰ ਨੇ ਆਪਣੇ ਮੈਲਬੌਰਨ ਰਹਿੰਦੇ ਪਤੀ ਆਦਿਤਿਆ ਰਾਜਪੂਤ ਨੂੰ ਨਹੀਂ ਵੇਖਿਆ।

ਉਨ੍ਹਾਂ ਕਿਹਾ ਕੀ, “ਮੇਰੇ ਵਿਆਹ ਨੂੰ 15 ਮਹੀਨੇ ਹੋ ਚੁੱਕੇ ਹਨ ਅਤੇ ਮੈਂ ਆਪਣੇ ਪਤੀ ਨਾਲ ਮੁੜ ਇਕੱਠੇ ਹੋਣ ਦੀ ਉਮੀਦ ਗੁਆਉਣ ਲੱਗ ਪਈ ਹਾਂ। ਵੀਜ਼ਾ ਮਿਲਣ ਵਿੱਚ ਹੋਈ ਦੇਰ ਕਾਰਣ ਮੈਨੂੰ ਵਿਆਹ ਦੀਆਂ ਪਹਿਲੀਆਂ ਯਾਦਗ਼ਾਰੀ ਰਸਮਾਂ ਅਤੇ ਵਿਸ਼ੇਸ਼ ਪਲਾਂ ਨੂੰ ਆਦਿਤਿਆ ਤੋਂ ਦੂਰ, ਇਕੱਲੇ ਹੀ ਕੱਟਣੀਆਂ ਪਈਆਂ।" 

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ  ਤੋਂ ਲੈ ਸਕਦੇ ਹੋ।

ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ  ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ  ਉੱਤੇ ਉਪਲਬਧ ਹੈ। 

Share

Published

Updated

By Avneet Arora, Ravdeep Singh


Share this with family and friends